|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਟੀਬੀ ਦੇ ਇਲਾਜ ਦਾ ਭੇਤ: ਲੁਧਿਆਣਾ ਦੇ 30 ਕੇਂਦਰਾਂ 'ਚ ਕੀ ਹੋ ਗਿਆ, ਜੋ ਮਰੀਜ਼ਾਂ ਨੂੰ ਪਟਿਆਲਾ ਭੇਜਿਆ ਜਾ ਰਿਹਾ?

ਲੁਧਿਆਣਾ ਜ਼ਿਲ੍ਹੇ ਵਿੱਚ ਟੀਬੀ ਵਰਗੀ ਗੰਭੀਰ ਤੇ ਛੂਤ ਦੀ ਬਿਮਾਰੀ ਦੀ ਜਾਂਚ ਲਈ ਵਰਤੀਆਂ ਜਾਣ ਵਾਲੀਆਂ ਸੀਬੀਨੈਟ ਅਤੇ ਟਰੂਨੈਟ ਮਸ਼ੀਨਾਂ ਪਿਛਲੇ ਇਕ ਮਹੀਨੇ ਤੋਂ ਬੰਦ ਪਈਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਿਹਤ ਸੇਵਾਵਾਂ ਦੇ ਪ੍ਰਬੰਧਾਂ 'ਤ

NRI Post Desk · 47 ਦਿਨ ਪਹਿਲਾਂ · ਅੱਪਡੇਟ 41 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟੀਬੀ ਦੇ ਇਲਾਜ ਦਾ ਭੇਤ: ਲੁਧਿਆਣਾ ਦੇ 30 ਕੇਂਦਰਾਂ 'ਚ ਕੀ ਹੋ ਗਿਆ, ਜੋ ਮਰੀਜ਼ਾਂ ਨੂੰ ਪਟਿਆਲਾ ਭੇਜਿਆ ਜਾ ਰਿਹਾ?
📷 NRI Post Desk

ਲੁਧਿਆਣਾ ਜ਼ਿਲ੍ਹੇ ਵਿੱਚ ਟੀਬੀ ਵਰਗੀ ਗੰਭੀਰ ਤੇ ਛੂਤ ਦੀ ਬਿਮਾਰੀ ਦੀ ਜਾਂਚ ਲਈ ਵਰਤੀਆਂ ਜਾਣ ਵਾਲੀਆਂ ਸੀਬੀਨੈਟ ਅਤੇ ਟਰੂਨੈਟ ਮਸ਼ੀਨਾਂ ਪਿਛਲੇ ਇਕ ਮਹੀਨੇ ਤੋਂ ਬੰਦ ਪਈਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਿਹਤ ਸੇਵਾਵਾਂ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦੇ ਮਾਮਲੇ ਨੂੰ ਲੈ ਕੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੇ ਬੰਦ ਹੋਣ ਕਾਰਨ ਲੁਧਿਆਣਾ ਦੇ ਕਰੀਬ 30 ਸਿਹਤ ਕੇਂਦਰਾਂ ਵਿੱਚ ਟੀਬੀ ਟੈਸਟਿੰਗ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੋਦਗਿੱਲ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਸਰਕਾਰੀ ਦਾਅਵਿਆਂ ਦੇ ਉਲਟ ਜ਼ਮੀਨੀ ਪੱਧਰ 'ਤੇ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਅਨੁਸਾਰ ਟੀਬੀ ਦੀ ਜਾਂਚ ਲਈ ਲੁੜੀਂਦੇ ਚਿਪਸ ਤੇ ਕਾਰਟ੍ਰਿਜ਼ ਦੀ ਸਪਲਾਈ ਰੁਕਣ ਕਾਰਨ ਮਸ਼ੀਨਾਂ ਚਾਲੂ ਨਹੀਂ ਹੋ ਸਕੀਆਂ। ਇਸ ਦੇ ਨਤੀਜੇ ਵਜੋਂ ਮਰੀਜ਼ਾਂ ਦੇ ਸੈਂਪਲ ਐਡਵਾਂਸ ਟੈਸਟਿੰਗ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਭੇਜਣੇ ਪੈ ਰਹੇ ਹਨ ਤੇ ਰਿਪੋਰਟ ਆਉਣ ਵਿੱਚ 5 ਤੋਂ 6 ਦਿਨ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਟੀਬੀ ਵਰਗੀ ਗੰਭੀਰ ਤੇ ਛੂਤ ਦੀ ਬਿਮਾਰੀ ਵਿੱਚ ਜਾਂਚ ਰਿਪੋਰਟ ਲਈ ਇੰਨਾ ਸਮਾਂ ਲੱਗਣਾ ਮਰੀਜ਼ਾਂ ਦੇ ਸਮੇਂ ਸਿਰ ਇਲਾਜ ਵਿੱਚ ਰੁਕਾਵਟ ਬਣ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਸਿਹਤ ਸੇਵਾਵਾਂ ਦੀ ਵਿਵਸਥਾ ਨੂੰ ਤੁਰੰਤ ਦਰੁਸਤ ਕਰਨ ਦੀ ਮੰਗ ਕੀਤੀ। ਸੁਨੀਲ ਮੋਦਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੀਬੀ ਜਾਂਚ ਲਈ ਲੋੜੀਂਦੇ ਚਿਪਸ ਤੇ ਕਾਰਟ੍ਰਿਜ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ ਅਤੇ ਬੰਦ ਪਈਆਂ ਸਾਰੀਆਂ ਮਸ਼ੀਨਾਂ ਚਾਲੂ ਕੀਤੀਆਂ ਜਾਣ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!