|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਡਰੇਨ ਕਾਂਡ ਦਾ ਕਾਲਾ ਸੱਚ ਸਾਹਮਣੇ ਆਇਆ, ਕਾਲਜ ਪ੍ਰਬੰਧਨ ਦੇ ਦਾਅਵਿਆਂ ਦੇ ਪਿੱਛੇ ਲੁਕਿਆ ਹੋਇਆ ਹੈ ਇਹ ਵੱਡਾ ਰਾਜ਼?

ਮੁਕੇਰੀਆਂ ਦੇ ਪਿੰਡ ਪੰਡੋਰੀ ਭਗਤ ਵਿਖੇ ਟਾਂਡਾ ਚੂੜੀਆਂ ਡਰੇਨ ਵਿੱਚ ਕਥਿਤ ਤੌਰ ’ਤੇ ਰੁਕਾਵਟ ਪਾਉਣ ਦਾ ਮਾਮਲਾ ਦਿਨੋਂ-ਦਿਨ ਗਰਮਾ ਰਿਹਾ ਹੈ, ਪਰ ਇਸ ਦੇ ਪਿੱਛੇ ਇੱਕ ਅਜਿਹਾ ਪਹਿਲੂ ਲੁਕਿਆ ਹੋਇਆ ਹੈ ਜਿਸ ਨੇ ਪੂਰੇ ਇਲਾਕੇ ਦੇ ਲੋਕਾਂ ਦੀ ਨੀਂਦ ਉਡਾ ਦਿ

NRI Post Desk · 59 ਦਿਨ ਪਹਿਲਾਂ · ਅੱਪਡੇਟ 1 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਡਰੇਨ ਕਾਂਡ ਦਾ ਕਾਲਾ ਸੱਚ ਸਾਹਮਣੇ ਆਇਆ, ਕਾਲਜ ਪ੍ਰਬੰਧਨ ਦੇ ਦਾਅਵਿਆਂ ਦੇ ਪਿੱਛੇ ਲੁਕਿਆ ਹੋਇਆ ਹੈ ਇਹ ਵੱਡਾ ਰਾਜ਼?
📷 NRI Post Desk

ਮੁਕੇਰੀਆਂ ਦੇ ਪਿੰਡ ਪੰਡੋਰੀ ਭਗਤ ਵਿਖੇ ਟਾਂਡਾ ਚੂੜੀਆਂ ਡਰੇਨ ਵਿੱਚ ਕਥਿਤ ਤੌਰ ’ਤੇ ਰੁਕਾਵਟ ਪਾਉਣ ਦਾ ਮਾਮਲਾ ਦਿਨੋਂ-ਦਿਨ ਗਰਮਾ ਰਿਹਾ ਹੈ, ਪਰ ਇਸ ਦੇ ਪਿੱਛੇ ਇੱਕ ਅਜਿਹਾ ਪਹਿਲੂ ਲੁਕਿਆ ਹੋਇਆ ਹੈ ਜਿਸ ਨੇ ਪੂਰੇ ਇਲਾਕੇ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਲਜ ਕੈਂਪਸ ਦੀ ਜ਼ਮੀਨ ਵਿੱਚ ਸਾਲ 2013 ਦੌਰਾਨ ਜਲ ਨਿਕਾਸ ਮੰਡਲ, ਹੁਸ਼ਿਆਰਪੁਰ ਦੀ ਪ੍ਰਵਾਨਗੀ ਉਪਰੰਤ 25 ਫੁੱਟ ਚੌੜੀ, 10 ਫੁੱਟ ਡੂੰਘੀ ਅਤੇ 450 ਫੁੱਟ ਲੰਬੀ ਆਰਸੀਸੀ ਡਰੇਨ ਬਣਾਈ ਗਈ ਸੀ, ਅਤੇ ਉਸ ਸਮੇਂ ਵਿਭਾਗ ਵੱਲੋਂ ਸਖ਼ਤ ਸ਼ਰਤ ਰੱਖੀ ਗਈ ਸੀ ਕਿ ਡਰੇਨ ਦੇ ਨਿਰਮਾਣ ਜਾਂ ਰਸਤਾ ਬਣਾਉਣ ਦੌਰਾਨ ਇਸ ਦੇ ਕੁਦਰਤੀ ਵਹਾਅ ਵਿੱਚ ਕੋਈ ਵੀ ਰੁਕਾਵਟ ਨਹੀਂ ਪਾਈ ਜਾਵੇਗੀ। ਹੁਣ ਕਾਲਜ ਦੇ ਲਹਿੰਦੇ ਪਾਸੇ ਪੰਡੋਰੀ ਭਗਤ ਵਾਸੀ ਇੱਕ ਵਿਅਕਤੀ ਵੱਲੋਂ ਖੇਤਾਂ ਨੂੰ ਜਾਣ ਲਈ ਪੱਥਰ ਅਤੇ ਮਲਬਾ ਪਾ ਕੇ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਡਰੇਨ ਦੇ ਕੁਦਰਤੀ ਵਹਾਅ ਵਿੱਚ ਵਿਘਨ ਪੈਣ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪਾਣੀ ਭਰਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਚੇਅਰਮੈਨ ਅਨੁਸਾਰ ਵਿਅਕਤੀ ਵੱਲੋਂ ਡਰੇਨ ਦੇ ਨਿਰਧਾਰਿਤ ਆਕਾਰ ਅਨੁਸਾਰ ਪ੍ਰਬੰਧ ਕਰਨ ਦੀ ਬਜਾਏ ਛੋਟੀਆਂ ਪਾਈਪਾਂ ਰਾਹੀਂ ਪਾਣੀ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਇਸ ਸਬੰਧੀ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਉਪਰੰਤ ਹੁਸ਼ਿਆਰਪੁਰ ਡਰੇਨੇਜ਼-ਕਮ-ਮਾਈਨਿੰਗ ਡਵੀਜ਼ਨ ਵੱਲੋਂ ਪੰਜਾਬ ਕੈਨਾਲ ਐਂਡ ਡਰੇਨੇਜ਼ ਐਕਟ, 2023 ਤਹਿਤ ਸਬੰਧਿਤ ਵਿਅਕਤੀ ਨੂੰ ਨੋਟਿਸ ਜਾਰੀ ਕਰਕੇ ਡਰੇਨ ਵਿੱਚ ਰੁਕਾਵਟ ਪੈਦਾ ਕਰਨ, ਪੱਥਰ-ਮਲਬਾ ਪਾਉਣ ਅਤੇ ਬਿਨਾਂ ਅਧਿਕਾਰ ਤੰਗ ਪਾਈਪਾਂ ਵਿਛਾਉਣ ਤੋਂ ਰੋਕਿਆ ਗਿਆ ਸੀ। ਚੇਅਰਮੈਨ ਨੇ ਰੋਸ ਪ੍ਰਗਟਾਇਆ ਕਿ ਵਿਭਾਗੀ ਕਾਰਵਾਈ ਦੇ ਬਾਵਜੂਦ ਸਬੰਧਿਤ ਵਿਅਕਤੀ ਵੱਲੋਂ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ, ਜਦਕਿ ਵਿਭਾਗ ਵੱਲੋਂ ਸਥਾਨਕ ਪੁਲਿਸ ਦੀ ਸਹਾਇਤਾ ਵੀ ਲਈ ਗਈ ਸੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਡਰੇਨ ਦਾ ਕੁਦਰਤੀ ਵਹਾਅ ਬਰਕਰਾਰ ਰੱਖਣ ਲਈ ਕਥਿਤ ਅਣਅਧਿਕਾਰਤ ਰੁਕਾਵਟਾਂ ਨੂੰ ਹਟਾਉਣ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸਡੀਓ ਡਰੇਨਜ਼ ਹਰਜਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਹੁਣ ਤੱਕ ਨਿਯਮਾਂ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ, ਅਤੇ ਵਿਭਾਗ ਵੱਲੋਂ ਅਗਾਂਹ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਐਕਸੀਅਨ ਡਰੇਨਜ਼ ਤੁਸ਼ਾਰ ਗੋਇਲ ਨੇ ਕਿਹਾ ਕਿ ਸ਼ਿਕਾਇਤ ਮਿਲਦਿਆਂ ਹੀ ਉਨ੍ਹਾਂ ਵੱਲੋਂ ਡਰੇਨਜ਼ ਐਕਟ ਤਹਿਤ ਕਾਰਵਾਈ ਗਈ ਸੀ, ਜਿਸ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਵੀ ਲਈ ਗਈ, ਇਸ ਮਗਰੋਂ ਸਬੰਧਿਤ ਧਿਰ ਵੱਲੋਂ ਵਿਭਾਗ ਨੂੰ ਡਰੇਨ ਦੇ ਨਿੱਜੀ ਹੋਣ ਬਾਰੇ ਤਰਕ ਦਿੰਦੇ ਹੋਏ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ, ਜਿਸ ਸਬੰਧੀ ਅਗਲ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!