|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਡੀਸੀ ਕੰਪਲੈਕਸ ਦੀਆਂ ਕੰਟੀਨਾਂ ’ਚ ਨਵੇਂ ਠੇਕੇਦਾਰ ਦਾ ਨਵਾਂ ਫਰਮਾਨPunjab60 minutes ago

p-ਨਿਯਮਾਂ ਨੂੰ ਛਿੱਕੇ ਟੰਗ ’ਤੇ ਠੇਕਾ ਮਿਲਦਿਆਂ ਹੀ ਕੰਟੀਨਾਂ ਦੀ ਸਬਲੈਟਿੰਗ ਦੀ ਖੇਡ ਸ਼ੁਰੂvbcrlf ਸਾਲਾਂ ਤੋਂ ਚੱਲ ਰਹੇ ਇਸ ਗੋਰਖ ਧੰਦੇ ’ਤੇ ਕਦੋਂ ਲੱਗੇਗੀ ਲਗਾਮ vbcrlf ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਡੀਸੀ ਕੰਪਲੈਕਸ ਦੀ ਕੰਟੀਨ ਦ

NRI Post Desk · 109 ਦਿਨ ਪਹਿਲਾਂ · ਅੱਪਡੇਟ 37 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਡੀਸੀ ਕੰਪਲੈਕਸ ਦੀਆਂ ਕੰਟੀਨਾਂ ’ਚ ਨਵੇਂ ਠੇਕੇਦਾਰ ਦਾ ਨਵਾਂ ਫਰਮਾਨPunjab60 minutes ago
📷 NRI Post Desk

p-ਨਿਯਮਾਂ ਨੂੰ ਛਿੱਕੇ ਟੰਗ ’ਤੇ ਠੇਕਾ ਮਿਲਦਿਆਂ ਹੀ ਕੰਟੀਨਾਂ ਦੀ ਸਬਲੈਟਿੰਗ ਦੀ ਖੇਡ ਸ਼ੁਰੂvbcrlf ਸਾਲਾਂ ਤੋਂ ਚੱਲ ਰਹੇ ਇਸ ਗੋਰਖ ਧੰਦੇ ’ਤੇ ਕਦੋਂ ਲੱਗੇਗੀ ਲਗਾਮ vbcrlf ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਡੀਸੀ ਕੰਪਲੈਕਸ ਦੀ ਕੰਟੀਨ ਦਾ ਠੇਕਾ ਇਸ ਵਾਰ ਕਈ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਹਰ ਸਾਲ ਇਕ ਸਾਲ ਲਈ ਹੋਣ ਵਾਲੀ ਬੋਲੀ ਇਸ ਵਾਰ ਸਿਰਫ਼ ਅੱਠ ਮਹੀਨਿਆਂ ਲਈ ਕਰਵਾਈ ਗਈ। ਬੋਲੀ ਮੁਕੰਮਲ ਹੋਣ ਤੋਂ ਕੁਝ ਹੀ ਸਮੇਂ ਬਾਅਦ ਨਵਾਂ ਠੇਕੇਦਾਰ ਵਿਵਾਦਾਂ ’ਚ ਆ ਗਿਆ ਹੈ। ਦੋਸ਼ ਹਨ ਕਿ ਠੇਕਾ ਮਿਲਦੇ ਹੀ ਉਸ ਨੇ ਡੀਸੀ ਕੰਪਲੈਕਸ ਦੀਆਂ ਜ਼ਿਆਦਾਤਰ ਕੰਟੀਨਾਂ ਨੂੰ ਹੋਰ ਲੋਕਾਂ ਨੂੰ ਦੇਣ ਸਬਲੈਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਕੈਂਟੀਨ ਚਲਾਉਣ ਦੇ ਇੱਛੁਕ ਲੋਕਾਂ ਨੂੰ ਸਿੱਧੇ ਠੇਕੇਦਾਰ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਹ ਵੀ ਦੋਸ਼ ਹਨ ਕਿ ਕੰਟੀਨ ਚਲਾਉਣ ਲਈ ਚਾਰ ਮਹੀਨਿਆਂ ਦਾ ਐਡਵਾਂਸ ਵੀ ਮੰਗਿਆ ਜਾ ਰਿਹਾ ਹੈ। ਜੇ ਇਹ ਦੋਸ਼ ਸਹੀ ਹਨ ਤਾਂ ਇਹ ਸਿਰਫ਼ ਠੇਕੇ ਦੀਆਂ ਸ਼ਰਤਾਂ ਹੀ ਨਹੀਂ, ਸਗੋਂ ਪੂਰੀ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਵੀ ਸਵਾਲ ਖੜ੍ਹੇ ਕਰਦੇ ਹਨ। vbcrlf --- vbcrlf ਸਰਕਾਰੀ ਠੇਕਾ, ਫਿਰ ਸਬਲੈਟ ਕਿਵੇਂ vbcrlf ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਵਿਭਾਗਾਂ ਦੀਆਂ ਕੰਟੀਨਾਂ ਦਾ ਸੰਚਾਲਨ ਆਮ ਤੌਰ ’ਤੇ ਉਸੇ ਵਿਅਕਤੀ ਜਾਂ ਫਰਮ ਵੱਲੋਂ ਕੀਤਾ ਜਾਣਾ ਚਾਹੀਦਾ ਹੈ, ਜਿਸ ਦੇ ਨਾਮ ’ਤੇ ਠੇਕਾ ਜਾਰੀ ਹੋਇਆ ਹੋਵੇ। ਜੇ ਠੇਕਾ ਅੱਗੇ ਕਿਸੇ ਹੋਰ ਨੂੰ ਦੇ ਦਿੱਤਾ ਜਾਂਦਾ ਹੈ ਤਾਂ ਇਹ ਠੇਕੇ ਦੀਆਂ ਸ਼ਰਤਾਂ ਦੇ ਉਲਟ ਹੋ ਸਕਦਾ ਹੈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਕੀ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਹੈ ਜਾਂ ਫਿਰ ਇਹ ਸਭ ਕੁਝ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਹੋ ਰਿਹਾ ਹੈ vbcrlf --- vbcrlf ਚਾਰ ਮਹੀਨਿਆਂ ਦਾ ਐਡਵਾਂਸ ਕਿਸ ਨਿਯਮ ਤਹਿਤ vbcrlf ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜੇ ਕੰਟੀਨਾਂ ਅੱਗੇ ਦਿੱਤੀਆਂ ਜਾ ਰਹੀਆਂ ਹਨ ਤਾਂ ਇੱਛੁਕ ਲੋਕਾਂ ਤੋਂ ਚਾਰ ਮਹੀਨਿਆਂ ਦਾ ਐਡਵਾਂਸ ਕਿਸ ਆਧਾਰ ’ਤੇ ਲਿਆ ਜਾ ਰਿਹਾ ਹੈ ਕੀ ਠੇਕੇ ਦੀਆਂ ਸ਼ਰਤਾਂ ’ਚ ਇਸ ਦੀ ਕੋਈ ਇਜਾਜ਼ਤ ਹੈ ਜਾਂ ਫਿਰ ਇਹ ਨਿੱਜੀ ਪੱਧਰ ’ਤੇ ਤੈਅ ਕੀਤਾ ਗਿਆ ਇਕ ‘ਗੁੰਡਾ ਟੈਕਸ’ ਹੈ vbcrlf --- vbcrlf ਪ੍ਰਿੰਟ ਰੇਟ ਤੋਂ ਵੱਧ ਵਸੂਲੀ ’ਤੇ ਸਖ਼ਤ ਰੋਕ vbcrlf ਠੇਕੇ ਦੀਆਂ ਸ਼ਰਤਾਂ ਅਨੁਸਾਰ ਕੰਟੀਨ ’ਚ ਵਿਕਣ ਵਾਲੇ ਖਾਣ-ਪੀਣ ਦੇ ਸਮਾਨ ਤੇ ਹੋਰ ਵਸਤਾਂ ਨਿਰਧਾਰਿਤ ਦਰਾਂ ਜਾਂ ਪ੍ਰਿੰਟ ਰੇਟ ਤੋਂ ਵੱਧ ਕੀਮਤ ’ਤੇ ਨਹੀਂ ਵੇਚੀਆਂ ਜਾ ਸਕਦੀਆਂ। ਜੇਕਰ ਗਾਹਕਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਹਨ ਤਾਂ ਇਹ ਨਿਯਮਾਂ ਦੀ ਉਲੰਘਣਾ ਮੰਨੀ ਜਾਵੇਗੀ ਤੇ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ। vbcrlf --- vbcrlf ਉੱਠਦੇ ਸਵਾਲ vbcrlf ਜੇਕਰ ਸਬਲੈਟ ਕਰਨਾ ਨਿਯਮਾਂ ਖ਼ਿਲਾਫ਼ ਹੈ ਤਾਂ ਇਸ ਦੀ ਇਜਾਜ਼ਤ ਕਿਸ ਨੇ ਦਿੱਤੀ vbcrlf ਚਾਰ ਮਹੀਨਿਆਂ ਦਾ ਐਡਵਾਂਸ ਕਿਸ ਨਿਯਮ ਤਹਿਤ ਲਿਆ ਜਾ ਰਿਹਾ ਹੈ vbcrlf ਕੀ ਪ੍ਰਸ਼ਾਸਨ ਨੇ ਠੇਕਾ ਮਿਲਣ ਤੋਂ ਬਾਅਦ ਨਿਯਮਾਂ ਦੀ ਪਾਲਣਾ ਦੀ ਕੋਈ ਨਿਗਰਾਨੀ ਕੀਤੀ vbcrlf ਜੇ ਭਵਿੱਖ ’ਚ ਪ੍ਰਿੰਟ ਰੇਟ ਤੋਂ ਵੱਧ ਵਸੂਲੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਠੇਕੇਦਾਰ ਦੀ ਜਾਂ ਸਬਲੈਟ ਲੈ ਕੇ ਕੰਟੀਨ ਚਲਾਉਣ ਵਾਲੇ ਦੀ vbcrlf -- vbcrlf ਕੀ ਹਨ ਨਿਯਮ vbcrlf ਸਰਕਾਰੀ ਠੇਕੇ ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੁੰਦਾ ਹੈ। vbcrlf ਬਿਨਾਂ ਮਨਜ਼ੂਰੀ ਠੇਕਾ ਅੱਗੇ ਦੇਣਾ ਕਾਰਵਾਈ ਦਾ ਆਧਾਰ ਬਣ ਸਕਦਾ ਹੈ। vbcrlf ਪ੍ਰਿੰਟ ਰੇਟ ਜਾਂ ਨਿਰਧਾਰਿਤ ਕੀਮਤ ਤੋਂ ਵੱਧ ਵਸੂਲੀ ਨਹੀਂ ਕੀਤੀ ਜਾ ਸਕਦੀ। vbcrlf ਨਿਯਮਾਂ ਦੀ ਉਲੰਘਣਾ ਹੋਣ ’ਤੇ ਠੇਕਾ ਰੱਦ ਕਰਨ ਅਤੇ ਹੋਰ ਕਾਰਵਾਈ ਕਰਨ ਦਾ ਪ੍ਰਬੰਧ ਹੋ ਸਕਦਾ ਹੈ। vbcrlf --- vbcrlf ਕੰਟੀਨਾਂ ਸਬਲੈਟ ਨਹੀਂ ਹੋ ਸਕਦੀਆਂ : ਜ਼ਿਲ੍ਹਾ ਨਾਜ਼ਰ vbcrlf ਡੀਸੀ ਕੰਪਲੈਕਸ ਦੀਆਂ ਕੰਟੀਨਾਂ ਨੂੰ ਕਥਿਤ ਤੌਰ ’ਤੇ ਸਬਲੈਟ ਕੀਤੇ ਜਾਣ ਦੇ ਦੋਸ਼ਾਂ ਸਬੰਧੀ ਜਦੋਂ ਜ਼ਿਲ੍ਹਾ ਨਾਜ਼ਰ ਰਾਕੇਸ਼ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਫਿਲਹਾਲ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਸ਼ਿਕਾਇਤ ਤੇ ਤੱਥਾਂ ਦੀ ਜਾਂਚ ਕਰਵਾਈ ਜਾਵੇਗੀ ਤੇ ਪੂਰੇ ਮਾਮਲੇ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਵੀ ਦਿੱਤੀ ਜਾਵੇਗੀ। ਜ਼ਿਲ੍ਹਾ ਨਾਜ਼ਰ ਨੇ ਸਪੱਸ਼ਟ ਕਿਹਾ ਕਿ ਨਿਯਮਾਂ ਅਨੁਸਾਰ ਕੈਂਟੀਨ ਦਾ ਠੇਕੇਦਾਰ ਸਰਕਾਰੀ ਕੰਟੀਨ ਨੂੰ ਕਿਸੇ ਹੋਰ ਵਿਅਕਤੀ ਨੂੰ ਸਬਲੈਟ ਨਹੀਂ ਕਰ ਸਕਦਾ। ਜੇ ਜਾਂਚ ’ਚ ਠੇਕੇ ਦੀਆਂ ਸ਼ਰਤਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf /vbcrlf/p

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!