ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ ਉਸ ਥਾਂ ਬਿਜਲੀ ਚੋਰੀ ਦਾ ਸਿਲਸਿਲਾ ਸਾਲਾਂ ਤੋਂ ਚੱਲ ਰਿਹਾ ਹੈ ਜਿੱਥੇ ਡੀਸੀ, ਏਡੀਸੀ ਅਤੇ ਐੱਸਡੀਐੱਮ ਵਰਗੇ ਉੱਚ ਅਧਿਕਾਰੀਆਂ ਦੇ ਦਫ਼ਤਰ ਮੌਜੂਦ ਹਨ। ਕੰਪਲੈਕਸ ਵਿੱਚ ਲੱਗੀਆਂ ਬਿਜਲੀ ਦੀਆਂ ਕੁੰਡੀਆਂ ਆਮ ਲੋਕਾਂ ਨੂੰ ਸਾਫ਼ ਦਿਖਾਈ ਦਿੰਦੀਆਂ ਹਨ ਪਰ ਨਾਜ਼ਰ ਬ੍ਰਾਂਚ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਨਜ਼ਰ ਨਹੀਂ ਆਉਂਦੀਆਂ। ਪੱਖੇ, ਕੂਲਰ, ਬਲੱਬਾਂ ਸਮੇਤ ਕਈ ਬਿਜਲੀ ਉਪਕਰਨ ਚੱਲਣ ਦੇ ਬਾਵਜੂਦ ਜੇਕਰ ਇਨ੍ਹਾਂ ਦੀ ਖਪਤ ਦਾ ਕੋਈ ਅਧਿਕਾਰਤ ਹਿਸਾਬ ਨਹੀਂ ਤਾਂ ਸਵਾਲ ਸਿਰਫ਼ ਬਿਜਲੀ ਚੋਰੀ ਦਾ ਨਹੀਂ ਸਗੋਂ ਸਰਕਾਰੀ ਨਿਗਰਾਨੀ ਦਾ ਵੀ ਹੈ। ਸਾਲਾਂ ਦੀ ਇਸ ਕਥਿਤ ਵਰਤੋਂ ਨਾਲ ਲੱਖਾਂ ਰੁਪਏ ਦੀ ਬਿਜਲੀ ਖਪਤ ਹੋਣ ਦਾ ਖ਼ਦਸ਼ਾ ਹੈ ਅਤੇ ਹੁਣ ਸਵਾਲ ਇਹ ਹੈ ਕਿ ਬਿਜਲੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਕੁੰਡੀਆਂ ਦੀ ਜਾਂਚ ਕਦੋਂ ਕਰਵਾਉਣਗੇ। ਲੋਕਾਂ ਅਨੁਸਾਰ ਨਾਜ਼ਰ ਬ੍ਰਾਂਚ ਵੱਲੋਂ ਬਿਜਲੀ ਦੀ ਖਪਤ ਦਾ ਕੋਈ ਰਿਕਾਰਡ ਤਿਆਰ ਕੀਤਾ ਜਾਂਦਾ ਹੈ ਜਾਂ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ ਗਿਆ ਜਿਸ ਕਾਰਨ ਬਿਜਲੀ ਚੋਰਾਂ ਦੇ ਹੌਸਲੇ ਬੁਲੰਦ ਹੋਏ ਹਨ। ਇਸ ਸਬੰਧੀ ਜਦੋਂ ਜ਼ਿਲ੍ਹਾ ਨਾਜ਼ਰ ਰਾਕੇਸ਼ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਬਿਜਲੀ ਚੋਰੀ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਹ ਚੋਰੀ ਦਫ਼ਤਰ ਦੇ ਬਿਜਲੀ ਕੁਨੈਕਸ਼ਨ ਤੋਂ ਨਹੀਂ ਸਗੋਂ ਬੂਥਾਂ ਤੋਂ ਹੋ ਰਹੀ ਹੈ ਅਤੇ ਇਹ ਮਾਮਲਾ ਪਾਵਰਕਾਮ ਨਾਲ ਸਬੰਧਤ ਹੈ ਜਿਸ ਵਿੱਚ ਉਨ੍ਹਾਂ ਦਾ ਵਿਭਾਗ ਕੁਝ ਨਹੀਂ ਕਰ ਸਕਦਾ। ਹੈਰਾਨੀ ਦੀ ਗੱਲ ਇਹ ਹੈ ਕਿ ਬਿਜਲੀ ਚੋਰੀ ਚਾਹੇ ਦਫ਼ਤਰੀ ਕੁਨੈਕਸ਼ਨ ਤੋਂ ਹੋਵੇ ਜਾਂ ਬੂਥਾਂ ਤੋਂ, ਚੋਰੀ ਤਾਂ ਚੋਰੀ ਹੀ ਹੈ ਅਤੇ ਸਰਕਾਰੀ ਕੰਪਲੈਕਸ ਵਿੱਚ ਅਜਿਹੀ ਗਤੀਵਿਧੀ ਹੋਣ ਦੇ ਬਾਵਜੂਦ ਜ਼ਿੰਮੇਵਾਰੀ ਤੋਂ ਪਾਸਾ ਵੱਟਣਾ ਕਈ ਸਵਾਲ ਖੜ੍ਹੇ ਕਰਦਾ ਹੈ। ਬਿਜਲੀ ਐਕਟ 2003 ਦੀ ਧਾਰਾ 135 ਤਹਿਤ ਕੁੰਡੀਆਂ ਪਾ ਕੇ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਬਿਜਲੀ ਦੀ ਵਰਤੋਂ ਕਰਨਾ ਅਪਰਾਧ ਹੈ ਅਤੇ ਦੋਸ਼ ਸਾਬਤ ਹੋਣ ’ਤੇ ਤਿੰਨ ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਹੁਣ ਬਿਜਲੀ ਵਿਭਾਗ ਦੀ ਟੀਮ ਵੱਲੋਂ ਕੰਪਲੈਕਸ ਦਾ ਨਿਰੀਖਣ ਕਰਕੇ ਕੁੰਡੀਆਂ, ਮੀਟਰਾਂ ਅਤੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰਨੀ ਜ਼ਰੂਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਬਿਜਲੀ ਚੋਰੀ ਹੋ ਰਹੀ ਹੈ ਜਾਂ ਨਹੀਂ ਅਤੇ ਇਸ ਪਿੱਛੇ ਕੌਣ ਜ਼ਿੰਮੇਵਾਰ ਹੈ।
ਡੀਸੀ ਦਫ਼ਤਰ ਦੇ ਠੀਕ ਨੇੜੇ ਬਿਜਲੀ ਚੋਰੀ ਦਾ ਸਾਲਾਂ ਪੁਰਾਣਾ ਰਾਜ਼, ਅਧਿਕਾਰੀ ਬੋਲੇ- ਸਾਡਾ ਕੋਈ ਰੋਲ ਨਹੀਂ
ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ ਉਸ ਥਾਂ ਬਿਜਲੀ ਚੋਰੀ ਦਾ ਸਿਲਸਿਲਾ ਸਾਲਾਂ ਤੋਂ ਚੱਲ ਰਿਹਾ ਹੈ ਜਿੱਥੇ ਡੀਸੀ, ਏਡੀਸੀ ਅਤੇ ਐੱਸਡੀਐੱਮ ਵਰਗੇ ਉੱਚ ਅਧਿਕਾਰੀਆਂ ਦੇ ਦਫ਼ਤਰ ਮੌਜੂਦ ਹਨ। ਕੰਪਲੈਕਸ ਵਿੱਚ ਲੱਗੀਆਂ ਬਿਜਲੀ ਦੀਆਂ ਕੁੰਡੀਆਂ ਆਮ ਲੋਕਾਂ ਨੂੰ
NRI Post Desk · 2 ਦਿਨ ਪਹਿਲਾਂ · ਅੱਪਡੇਟ 10 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





