|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤੇਈਆ ਤਾਪ ਦੀ ਕੈਦ ਖਤਮ, ਜੋੜ ਮੇਲੇ ਤੋਂ ਪਹਿਲਾਂ ਖੁੱਲ੍ਹੇ ਉਹ ਦਰਵਾਜ਼ੇ ਜਿਨ੍ਹਾਂ ਪਿੱਛੇ ਲੁਕੀ ਸੀ ਸਦੀਆਂ ਪੁਰਾਣੀ ਰਹੱਸਮਈ ਬਿਮਾਰੀ

ਸੁਲਤਾਨਪੁਰ ਲੋਧੀ ਨੇੜਲੇ ਇਤਿਹਾਸਿਕ ਨਗਰ ਡੱਲਾ ਸਾਹਿਬ ਵਿਖੇ ਇੱਕ ਅਜਿਹਾ ਦ੍ਰਿਸ਼ ਸਾਹਮਣੇ ਆਇਆ ਜਿਸ ਦੀ ਉਡੀਕ ਸੰਗਤਾਂ ਸਾਲ ਭਰ ਕਰਦੀਆਂ ਰਹਿੰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ

NRI Post Desk · 58 ਦਿਨ ਪਹਿਲਾਂ · ਅੱਪਡੇਟ 27 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤੇਈਆ ਤਾਪ ਦੀ ਕੈਦ ਖਤਮ, ਜੋੜ ਮੇਲੇ ਤੋਂ ਪਹਿਲਾਂ ਖੁੱਲ੍ਹੇ ਉਹ ਦਰਵਾਜ਼ੇ ਜਿਨ੍ਹਾਂ ਪਿੱਛੇ ਲੁਕੀ ਸੀ ਸਦੀਆਂ ਪੁਰਾਣੀ ਰਹੱਸਮਈ ਬਿਮਾਰੀ
📷 NRI Post Desk

ਸੁਲਤਾਨਪੁਰ ਲੋਧੀ ਨੇੜਲੇ ਇਤਿਹਾਸਿਕ ਨਗਰ ਡੱਲਾ ਸਾਹਿਬ ਵਿਖੇ ਇੱਕ ਅਜਿਹਾ ਦ੍ਰਿਸ਼ ਸਾਹਮਣੇ ਆਇਆ ਜਿਸ ਦੀ ਉਡੀਕ ਸੰਗਤਾਂ ਸਾਲ ਭਰ ਕਰਦੀਆਂ ਰਹਿੰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਥਾਪੇ ਮੰਜੀਦਾਰ ਸਿੱਖ ਭਾਈ ਲਾਲੂ ਜੀ ਦਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਅਤੇ ਇਸੇ ਲੜੀ ਤਹਿਤ ਅੱਜ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਦੀ ਅਗਵਾਈ ਵਿੱਚ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਤੇਈਆ ਤਾਪ ਕੋਠੜੀ ਦੇ ਦਰਵਾਜ਼ੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹੇ ਗਏ। ਗੁਰਦੁਆਰਾ ਬਾਉਲੀ ਸਾਹਿਬ ਡੱਲਾ ਦੇ ਮੈਨੇਜਰ ਭਾਈ ਕੁਲਵਿੰਦਰ ਸਿੰਘ ਧਰਮਕੋਟ ਨੇ ਦੱਸਿਆ ਕਿ ਇਤਿਹਾਸ ਅਨੁਸਾਰ ਲੋਕ ਗੰਭੀਰ ਬੁਖਾਰ ਭਾਵ ਤੇਈਏ ਤਾਪ ਦੇ ਇਲਾਜ ਲਈ ਡਾਕਟਰਾਂ ਕੋਲ ਜਾਣ ਦੀ ਬਜਾਏ ਗੁਰਦੁਆਰਾ ਸਾਹਿਬ ਭਾਈ ਲਾਲੂ ਜੀ ਵਿਖੇ ਪਹੁੰਚ ਕੇ ਸੁੱਖਣਾ ਸੁੱਖਦੇ ਹਨ। ਉਨ੍ਹਾਂ ਦੱਸਿਆ ਕਿ ਭਾਈ ਲਾਲੂ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਥਾਪੇ ਹੋਏ ਸੇਵਕ ਸਨ, ਜੋ ਬਹੁਤ ਹੀ ਵੱਡੇ ਵੈਦ ਵੀ ਸਨ, ਜਿਨ੍ਹਾਂ ਨੇ ਤੇਈਆ ਤਾਪ ਨੂੰ ਇੱਕ ਕੋਠੜੀ ਵਿੱਚ ਕੈਦ ਕੀਤਾ ਸੀ, ਅਤੇ ਅੱਜ ਉਸੇ ਕੋਠੜੀ ਦੇ ਦਰਵਾਜ਼ੇ ਸੰਗਤਾਂ ਲਈ ਖੋਲ੍ਹੇ ਗਏ। ਉਨ੍ਹਾਂ ਦੱਸਿਆ ਕਿ ਹਰ ਸਾਲ ਅੱਸੂ ਦੀ ਮੱਸਿਆ ਮੌਕੇ ਇਸ ਸਥਾਨ ਤੇ ਭਾਰੀ ਜੋੜ ਮੇਲਾ ਲਗਦਾ ਹੈ, ਇਸ ਵਾਰ ਵੀ ਜੋੜ ਮੇਲੇ ਮੌਕੇ 7 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 9 ਅਕਤੂਬਰ ਨੂੰ ਪੈਣਗੇ, ਉਪਰੰਤ 9 ਅਕਤੂਬਰ ਨੂੰ ਦੁਪਹਿਰ 12 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪੰਥ ਦੇ ਉੱਚ ਕੋਟੀ ਦੇ ਵਿਦਵਾਨ, ਰਾਗੀ, ਢਾਡੀ, ਪ੍ਰਚਾਰਕ ਤੇ ਕਵੀਸ਼ਰੀ ਜਥੇ ਗੁਰੂ ਜੱਸ 10 ਅਕਤੂਬਰ ਦੀ ਸ਼ਾਮ 4 ਵਜੇ ਤੱਕ ਸਰਵਣ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਚੇਚੇ ਤੌਰ ਤੇ ਹਾਜ਼ਰੀ ਲਵਾਉਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਹਰਜਿੰਦਰ ਸਿੰਘ ਵਿਰਕ, ਮੈਨੇਜਰ ਕੁਲਵਿੰਦਰ ਸਿੰਘ, ਨਰਿੰਦਰ ਸਿੰਘ ਖਿੰਡਾ, ਬੀਬੀ ਬਲਜੀਤ ਕੌਰ, ਅਕਾਊਂਟੈਂਟ ਕੁਲਬੀਰ ਸਿੰਘ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ। ਇਹ ਦਰਵਾਜ਼ਿਆਂ ਦਾ ਖੁੱਲ੍ਹਣਾ ਨਾ ਕੇਵਲ ਇਤਿਹਾਸ ਦੀ ਇੱਕ ਝਲਕ ਹੈ ਸਗੋਂ ਉਸ ਅਥਾਹ ਸ਼ਰਧਾ ਦਾ ਪ੍ਰਤੀਕ ਵੀ ਹੈ ਜੋ ਸੰਗਤਾਂ ਭਾਈ ਲਾਲੂ ਜੀ ਦੀ ਕਰਾਮਾਤੀ ਸ਼ਖਸੀਅਤ ਨਾਲ ਜੋੜਦੀਆਂ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!