ਜਲੰਧਰ ਤਹਿਸੀਲ ਕੰਪਲੈਕਸ ਦੇ ਗੇਟ ਨੰਬਰ 2 ਦੇ ਕੈਂਚੀ ਵਾਲੇ ਗੇਟ ਦੇ ਬਿਲਕੁਲ ਨੇੜੇ ਦਿਨ ਦੇ ਸਮੇਂ ਕਥਿਤ ਤੌਰ ’ਤੇ ਤਾਸ਼ ਦੀ ਮਹਿਫ਼ਲ ਸਜਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਰਕਾਰੀ ਦਫ਼ਤਰਾਂ ਦੀ ਨਿਗਰਾਨੀ ਵਿਵਸਥਾ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਗੇਟ ਦੇ ਨੇੜੇ ਕੁਝ ਲੋਕਾਂ ਦਾ ਇੱਕ ਟੌਲਾ ਰੋਜ਼ਾਨਾ ਬੈਠਦਾ ਹੈ, ਜੋ ਕਥਿਤ ਤੌਰ ’ਤੇ ਤਾਸ਼ ਖੇਡਦਾ ਹੈ, ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਤਹਿਸੀਲ ਕੰਪਲੈਕਸ ਵਿੱਚ ਰੋਜ਼ਾਨਾ ਸੈਂਕੜੇ ਲੋਕ ਰਜਿਸਟਰੀਆਂ, ਇੰਤਕਾਲ, ਜ਼ਮੀਨ-ਜਾਇਦਾਦ ਤੇ ਹੋਰ ਜ਼ਰੂਰੀ ਸਰਕਾਰੀ ਕੰਮਾਂ ਲਈ ਆਉਂਦੇ ਹਨ, ਉੱਥੇ ਇਸ ਤਰ੍ਹਾਂ ਦੀ ਗਤੀਵਿਧੀ ਕਿਵੇਂ ਚੱਲ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਤਹਿਸੀਲ ਕੰਪਲੈਕਸ ਕੋਈ ਪਾਰਕ ਨਹੀਂ, ਸਗੋਂ ਸਰਕਾਰੀ ਕੰਮਕਾਜ ਦੀ ਪਵਿੱਤਰ ਥਾਂ ਹੈ, ਜਿੱਥੇ ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਸਵਾਲ ਇਹ ਵੀ ਉੱਠਦਾ ਹੈ ਕਿ ਕੀ ਸਬੰਧਤ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ, ਜਾਂ ਫਿਰ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਅੱਖਾਂ ਬੰਦ ਕਰਕੇ ਬੈਠੇ ਹਨ। ਜ਼ਿਲ੍ਹਾ ਨਾਜ਼ਰ ਰਾਕੇਸ਼ ਕੁਮਾਰ ਨੇ ਕਿਹਾ ਹੈ ਕਿ ਜੇਕਰ ਅਜਿਹੀ ਕੋਈ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਜਲਦ ਤੋਂ ਜਲਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਅਤੇ ਉਨ੍ਹਾਂ ਨੇ ਜਾਂਚ ਦੇ ਨਾਲ-ਨਾਲ ਛਾਪੇਮਾਰੀ ਦਾ ਵੀ ਭਰੋਸਾ ਦਿੱਤਾ ਹੈ। ਫਿਲਹਾਲ ਇਹ ਦੇਖਣਾ ਹੋਵੇਗਾ ਕਿ ਤਹਿਸੀਲ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਾ ਹੈ ਜਾਂ ਫਿਰ ਸਰਕਾਰੀ ਕੰਪਲੈਕਸ ਦੇ ਅੰਦਰ ਚੱਲ ਰਹੀ ਇਹ ਕਥਿਤ ਮਹਿਫ਼ਲ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ, ਜੋ ਕਿ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਿੱਧਾ ਸਵਾਲ ਹੈ।
ਤਹਿਸੀਲ ਦੇ ਕੈਂਚੀ ਵਾਲੇ ਗੇਟ ਕੋਲ ਦਿਨ ਦਿਹਾੜੇ ਕਿਸ ਦੀ ਚੱਲ ਰਹੀ ਹੈ ‘ਚਾਲ’? ਪ੍ਰਸ਼ਾਸਨ ਦੀ ਨੀਂਦ ਟੁੱਟੀ ਜਾਂ ਫਿਰ?
ਜਲੰਧਰ ਤਹਿਸੀਲ ਕੰਪਲੈਕਸ ਦੇ ਗੇਟ ਨੰਬਰ 2 ਦੇ ਕੈਂਚੀ ਵਾਲੇ ਗੇਟ ਦੇ ਬਿਲਕੁਲ ਨੇੜੇ ਦਿਨ ਦੇ ਸਮੇਂ ਕਥਿਤ ਤੌਰ ’ਤੇ ਤਾਸ਼ ਦੀ ਮਹਿਫ਼ਲ ਸਜਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਰਕਾਰੀ ਦਫ਼ਤਰਾਂ ਦੀ ਨਿਗਰਾਨੀ ਵਿਵਸਥਾ ’ਤੇ ਵੱਡੇ ਸਵਾਲ ਖੜ੍ਹੇ ਕਰ ਦ
NRI Post Desk · 83 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




