ਫਗਵਾੜਾ ਵਿੱਚ ਤਿਉਹਾਰਾਂ ਦੇ ਦਿਨਾਂ ਦੌਰਾਨ ਨਗਰ ਨਿਗਮ ਦੀ ਕਾਰਵਾਈ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ, ਜਿਸਦਾ ਜਵਾਬ ਸ਼ਹਿਰ ਦੇ ਕਮਿਸ਼ਨਰ ਜਾਂ ਮੇਅਰ ਸਾਹਬ ਹੀ ਦੇ ਸਕਦੇ ਹਨ। ਦਰਅਸਲ, ਅਕਸਰ ਛੇ ਮਹੀਨੇ ਬਾਅਦ ਜਦੋਂ ਗਰਮੀ ਦੀ ਰੁੱਤ ਆਉਂਦੀ ਹੈ ਜਾਂ ਮੌਸਮ ਬਦਲਦਾ ਹੈ ਤੇ ਸਰਦੀ ਸ਼ੁਰੂ ਹੋਣ ਵਾਲੀ ਹੁੰਦੀ ਹੈ, ਉਦੋਂ ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਦਾ ਸਮਾਨ ਚੁੱਕਣ ਦੀ ਆਦਤ ਪੈ ਚੁੱਕੀ ਹੈ, ਅਤੇ ਹੁਣ ਇਹ ਸਮਾਨ ਉਹ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣ ਲਈ ਇਸਤੇਮਾਲ ਕਰਦੇ ਹਨ ਜਾਂ ਵਾਪਸ ਦੁਕਾਨਦਾਰਾਂ ਨੂੰ ਦਿੰਦੇ ਹਨ। ਭਾਜਪਾ ਸੂਬਾ ਮੀਤ ਪ੍ਰਧਾਨ ਐੱਸਸੀ ਮੋਰਚਾ ਆਸ਼ੂ ਸਾਂਪਲਾ ਤੇ ਭਾਜਪਾ ਮੰਡਲ ਫਗਵਾੜਾ-ਟੂ ਦੇ ਪ੍ਰਧਾਨ ਬਲਵਿੰਦਰ ਠਾਕੁਰ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਵੀ ਨਜਾਇਜ਼ ਕਬਜ਼ਿਆਂ ਦੇ ਵਿਰੁੱਧ ਹਾਂ, ਪਰ ਤਿਉਹਾਰਾਂ ਦੇ ਦਿਨਾਂ ਵਿੱਚ ਕਿਸੇ ਗਰੀਬ ਦੀ ਰੇਹੜੀ ਤੋੜਕੇ ਕਿਸੇ ਗਰੀਬ ਦੇ ਢਿੱਡ ਉੱਤੇ ਲੱਤ ਮਾਰਨੀ ਕਿਥੋਂ ਦਾ ਇਨਸਾਫ਼ ਹੈ। ਉਹਨਾਂ ਕਿਹਾ ਕਿ ਜਿਥੇ ਪਹਿਲਾਂ ਸ਼ਹਿਰ ਅੰਦਰ ਇੱਕਾ-ਦੁੱਕਾ ਰੇਹੜੀਆਂ ਸਨ, ਉਥੇ ਹੁਣ ਕਬਜ਼ਿਆਂ ਦੀ ਭਰਮਾਰ ਹੋ ਗਈ ਹੈ, ਜੋ ਨਗਰ ਨਿਗਮ ਦੀ ਨਲਾਇਕੀ ਦਾ ਨਤੀਜਾ ਹੈ, ਕਿਉਂਕਿ ਜੇਕਰ ਪਹਿਲਾਂ ਹੀ ਨਜਾਇਜ਼ ਕਬਜ਼ੇ ਰੋਕੇ ਜਾਣ ਤਾਂ ਕਦੇ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਹਨਾਂ ਇਹ ਵੀ ਸਵਾਲ ਉਠਾਇਆ ਕਿ ਜੇਕਰ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਹੀ ਰੇਹੜੀਆਂ ਤੋਂ ਸਮਾਨ ਚੁੱਕਣਗੇ ਤਾਂ ਨਗਰ ਨਿਗਮ ਉੱਚ ਅਧਿਕਾਰੀਆਂ ਉੱਤੇ ਸਵਾਲ ਉੱਠਣਾ ਲਾਜ਼ਮੀ ਹੈ, ਅਤੇ ਇਹ ਵੀ ਪੁੱਛਿਆ ਕਿ ਜੇਕਰ ਰੇਹੜੀਆਂ-ਫੜੀਆਂ ਨੂੰ ਹਟਾ ਕੇ ਫਗਵਾੜੇ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ ਤਾਂ ਫਿਰ ਨਗਰ ਨਿਗਮ ਵੱਲੋਂ ਸ਼ਹਿਰ ਅੰਦਰ ਲਗਾਈ ਗਈ ਪੀਲੀ ਲਕੀਰ ਕਿਥੇ ਗਈ। ਉਹਨਾਂ ਕਿਹਾ ਕਿ ਫਗਵਾੜਾ ਵਾਸੀ ਨਿਗਮ ਦੀ ਆਵਾਰਾ ਕਬਜ਼ੇ ਹਟਾਉਣ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹਨ ਪਰ ਕਿਸੇ ਗਰੀਬ ਦਾ ਨੁਕਸਾਨ ਕਰਕੇ ਕੋਈ ਵੀ ਸ਼ਹਿਰ ਵਾਸੀ ਖੁਸ਼ ਨਹੀਂ ਹੋਵੇਗਾ, ਉਹ ਵੀ ਤਿਉਹਾਰਾਂ ਵਾਲੇ ਦਿਨਾਂ ਵਿੱਚ। ਉਹਨਾਂ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਨਜਾਇਜ਼ ਕਬਜ਼ੇ ਹਟਾਉਣ ਦਾ ਸਾਧਨ ਸਿਰਫ਼ ਸਮਾਨ ਚੁੱਕਣਾ ਨਹੀਂ ਸਗੋਂ ਪੀਲੀ ਲਕੀਰ ਲਗਾ ਕੇ ਦੁਕਾਨਾਂ ਨੂੰ ਪਿੱਛੇ ਕਰਵਾ ਕੇ ਵੀ ਸ਼ਹਿਰ ਵਾਸੀਆਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ, ਅਤੇ ਇਸ ਵੱਲ ਵੀ ਨਿਗਮ ਕਮਿਸ਼ਨਰ ਨੂੰ ਧਿਆਨ ਦੇਣਾ ਚਾਹੀਦਾ ਹੈ।
ਤਿਉਹਾਰਾਂ ਦੀ ਖੁਸ਼ੀ ਦੇ ਵਿਚਕਾਰ ਨਿਗਮ ਦਾ ਉਹ ਕੰਮ ਜੋ ਹਰ ਕਿਸੇ ਦੇ ਮਨ ਵਿੱਚ ਸਵਾਲ ਛੱਡ ਗਿਆ
ਫਗਵਾੜਾ ਵਿੱਚ ਤਿਉਹਾਰਾਂ ਦੇ ਦਿਨਾਂ ਦੌਰਾਨ ਨਗਰ ਨਿਗਮ ਦੀ ਕਾਰਵਾਈ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ, ਜਿਸਦਾ ਜਵਾਬ ਸ਼ਹਿਰ ਦੇ ਕਮਿਸ਼ਨਰ ਜਾਂ ਮੇਅਰ ਸਾਹਬ ਹੀ ਦੇ ਸਕਦੇ ਹਨ। ਦਰਅਸਲ, ਅਕਸਰ ਛੇ ਮਹੀਨੇ ਬਾਅਦ ਜਦੋਂ ਗਰਮੀ ਦੀ ਰੁੱਤ ਆਉਂਦੀ ਹੈ
NRI Post Desk · 36 ਦਿਨ ਪਹਿਲਾਂ · ਅੱਪਡੇਟ 35 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




