|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਦਿਮਾਗ ਦਾ ਲੁਕਿਆ ਰਾਜ਼: ਲੱਕ ਦੇ ਪੁਰਾਣੇ ਦਰਦ ਦਾ ਇਲਾਜ ਸੋਚਣ ਦੇ ਤਰੀਕੇ ਨਾਲ ਕਿਉਂ ਬਦਲ ਸਕਦੈ?

ਕੀ ਤੁਸੀਂ ਵੀ ਲੱਕ ਦੇ ਪੁਰਾਣੇ ਦਰਦ ਤੋਂ ਪਰੇਸ਼ਾਨ ਹੋ ਅਤੇ ਕਈ ਇਲਾਜ ਕਰਵਾਉਣ ਤੋਂ ਬਾਅਦ ਵੀ ਰਾਹਤ ਨਹੀਂ ਮਿਲੀ? ਤਾਂ ਹੁਣ ਇਕ ਨਵੇਂ ਅਧਿਐਨ ਨੇ ਇਕ ਅਜਿਹਾ ਰਾਜ਼ ਖੋਲ੍ਹਿਆ ਹੈ ਜੋ ਤੁਹਾਡੀ ਸੋਚ ਨੂੰ ਹਿਲਾ ਦੇਵੇਗਾ। ਲੰਡਨ ਵਿੱਚ ਪ੍ਰਕਾਸ਼ਿਤ ਇਸ ਅਧਿਐਨ

NRI Post Desk · 47 ਦਿਨ ਪਹਿਲਾਂ · ਅੱਪਡੇਟ 30 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿਮਾਗ ਦਾ ਲੁਕਿਆ ਰਾਜ਼: ਲੱਕ ਦੇ ਪੁਰਾਣੇ ਦਰਦ ਦਾ ਇਲਾਜ ਸੋਚਣ ਦੇ ਤਰੀਕੇ ਨਾਲ ਕਿਉਂ ਬਦਲ ਸਕਦੈ?
📷 NRI Post Desk

ਕੀ ਤੁਸੀਂ ਵੀ ਲੱਕ ਦੇ ਪੁਰਾਣੇ ਦਰਦ ਤੋਂ ਪਰੇਸ਼ਾਨ ਹੋ ਅਤੇ ਕਈ ਇਲਾਜ ਕਰਵਾਉਣ ਤੋਂ ਬਾਅਦ ਵੀ ਰਾਹਤ ਨਹੀਂ ਮਿਲੀ? ਤਾਂ ਹੁਣ ਇਕ ਨਵੇਂ ਅਧਿਐਨ ਨੇ ਇਕ ਅਜਿਹਾ ਰਾਜ਼ ਖੋਲ੍ਹਿਆ ਹੈ ਜੋ ਤੁਹਾਡੀ ਸੋਚ ਨੂੰ ਹਿਲਾ ਦੇਵੇਗਾ। ਲੰਡਨ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ ਲੱਕ ਦੇ ਹੇਠਲੇ ਹਿੱਸੇ ਦੇ ਪੁਰਾਣੇ ਦਰਦ ਨੂੰ ਮੈਨੇਜ ਕਰਨ ਲਈ ਦਿਮਾਗ ਦੇ ਡੀਫਾਲਡ ਮੋਡ ਨੈੱਟਵਰਕ ਨੂੰ ਟਾਰਗੈੱਟ ਕਰਨਾ ਇਕ ਬਿਹਤਰ ਤਰੀਕਾ ਹੋ ਸਕਦਾ ਹੈ। ਇਹ ਨੈੱਟਵਰਕ ਉਦੋਂ ਸਰਗਰਮ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਬਾਰੇ, ਆਪਣੀ ਪਛਾਣ ਦੇ ਸਬੰਧ ਵਿੱਚ ਸੋਚਦਾ ਹੈ ਜਾਂ ਆਪਣੇ ਅੰਦਰ ਦੇ ਵਿਚਾਰਾਂ ਤੇ ਭਾਵਨਾਵਾਂ ’ਤੇ ਗੌਰ ਕਰਦਾ ਹੈ। ਅਧਿਐਨ ਦੇ ਨਤੀਜੇ ਬ੍ਰਿਟਿਸ਼ ਜਰਨਲ ਆਫ ਅਨੈਸਥੀਸੀਆ ਵਿੱਚ ਪ੍ਰਕਾਸ਼ਿਤ ਹੋਏ ਹਨ ਅਤੇ ਇਨ੍ਹਾਂ ਤੋਂ ਪਤਾ ਲੱਗਾ ਹੈ ਕਿ ਲੱਕ ਦੇ ਹੇਠਲੇ ਹਿੱਸੇ ਦੇ ਪੁਰਾਣੇ ਦਰਦ ਵਾਲੇ ਮਰੀਜ਼ਾਂ ਨੂੰ ਕਿਸੇ ਹਰਕਤ ਦੇ ਕਾਰਨ ਜੋ ਦਰਦ ਦਰਜ ਹੁੰਦਾ ਹੈ, ਉਹ ਦਿਮਾਗ ਦੇ ਉਸ ਹਿੱਸੇ ਜਾਂ ਸੈਲਫ ਨੈੱਟਵਰਕ ਨੂੰ ਐਕਟੀਵੇਟ ਕਰ ਸਕਦਾ ਹੈ। ਇਸ ਨਾਲ ਸ਼ਾਇਦ ਇਹ ਪਤਾ ਲੱਗਦਾ ਹੈ ਕਿ ਲੱਛਣਾਂ ਦੇ ਆਧਾਰ ’ਤੇ ਕੀਤੇ ਜਾਣ ਵਾਲੇ ਆਮ ਇਲਾਜ ਅਕਸਰ ਕਿਉਂ ਅਸਰਦਾਰ ਨਹੀਂ ਹੁੰਦੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਡਿਆਗੋ ਦੇ ਖੋਜੀਆਂ ਨੇ 114 ਮਰੀਜ਼ਾਂ ’ਤੇ ਲੈੱਗ ਰੇਜ ਟੈਸਟ ਕੀਤਾ, ਜੋ ਪਿੱਠ ਦੇ ਦਰਦ ਨੂੰ ਵਧਾਉਣ ਦਾ ਇਕ ਆਮ ਤਰੀਕਾ ਹੈ, ਅਤੇ ਨਾਲ ਹੀ ਇਕ ਖ਼ਾਸ ਫੰਕਸ਼ਨਲ ਐੱਮਆਰਆਈ ਤਕਨੀਕ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਦਿਮਾਗ ਵਿੱਚ ਬਲੱਡ ਫਲੋਅ ਨੂੰ ਮਾਪਿਆ। ਟੀਮ ਨੇ ਪਾਇਆ ਕਿ ਜਦੋਂ ਕ੍ਰੋਨਿਕ ਲੋਅ ਬੈਕ ਪੇਨ ਵਾਲੇ ਮਰੀਜ਼ਾਂ ਨੂੰ ਕਿਸੇ ਹਰਕਤ ਕਾਰਨ ਅਚਾਨਕ ਦਰਦ ਹੁੰਦਾ ਹੈ ਤਾਂ ਦਿਮਾਗ ਦਾ ਡੀਫਾਲਟ ਮੋਡ ਨੈੱਟਵਰਕ ਸਰਗਰਮ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਸਬੂਤ ਮਿਲਦਾ ਹੈ ਕਿ ਕ੍ਰੋਨਿਕ ਦਰਦ ਦਾ ਤਜਰਬਾ ਸਿਰਫ ਇਕ ਅਹਿਸਾਸ ਨਹੀਂ ਹੈ, ਬਲਕਿ ਇਹ ਇਨਸਾਨ ਦੀ ਆਪਣੀ ਪਛਾਣ ਨਾਲ ਡੂੰਘਾਈ ਨਾਲ ਜੁੜਿਆ ਹੁੰਦਾ ਹੈ। ਇਸਦੇ ਉਲਟ, ਜਦੋਂ ਲੋਕਾਂ ਨੂੰ ਦਰਦ ਦਾ ਅਹਿਸਾਸ ਕਰਵਾਇਆ ਗਿਆ ਤਾਂ ਉਨ੍ਹਾਂ ਦਾ ਡੀਫਾਲਟ ਮੋਡ ਨੈੱਟਵਰਕ ਬੰਦ ਹੋ ਗਿਆ। ਅਨੈਸਥੀਸੀਓਲਾਜੀ ਵਿਭਾਗ ਦੇ ਪ੍ਰੋਫੈਸਰ ਫਾਦੇਲ ਜ਼ੈਦਾਨ ਅਨੁਸਾਰ, ਤੇਜ਼ ਦਰਦ ਹੋਣ ’ਤੇ ਦਿਮਾਗ ਦਾ ਇਹ ਆਮ ਰਿਐਕਸ਼ਨ ਹੁੰਦਾ ਹੈ, ਜਿਸ ਨਾਲ ਦਿਮਾਗ ਖ਼ੁਦ ’ਤੇ ਧਿਆਨ ਦੇਣ ਦੀ ਬਜਾਏ ਪੂਰੀ ਤਰ੍ਹਾਂ ਬਾਹਰੀ ਖ਼ਤਰੇ ’ਤੇ ਧਿਆਨ ਕੇਂਦ੍ਰਿਤ ਕਰ ਪਾਉਂਦਾ ਹੈ। ਦਰਦ ਨਾਲ ਜੁੜੇ ਹਰ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਤੁਹਾਨੂੰ ਦਰਦ ਹੁੰਦਾ ਹੈ ਤਾਂ ਡੀਫਾਲਟ ਮੋਡ ਨੈੱਟਵਰਕ ਡੀਐਕਟੀਵੇਟ ਹੋ ਜਾਂਦਾ ਹੈ। ਇਹ ਖੋਜ ਉਨ੍ਹਾਂ ਲੱਖਾਂ ਲੋਕਾਂ ਲਈ ਇਕ ਨਵੀਂ ਆਸ ਦੀ ਕਿਰਨ ਹੈ ਜੋ ਸਾਲਾਂ ਤੋਂ ਲੱਕ ਦੇ ਦਰਦ ਨਾਲ ਜੂਝ ਰਹੇ ਹਨ ਅਤੇ ਜਿਨ੍ਹਾਂ ਨੂੰ ਰਵਾਇਤੀ ਇਲਾਜਾਂ ਤੋਂ ਕੋਈ ਲਾਭ ਨਹੀਂ ਮਿਲਿਆ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!