ਜਲੰਧਰ ਨਗਰ ਨਿਗਮ ਦੀ ਆਰਥਿਕ ਹਾਲਤ ਨੇ ਇਸ ਵਾਰ ਦੀਵਾਲੀ ਦਾ ਸਾਰਾ ਰੰਗ ਫਿੱਕਾ ਕਰ ਦਿੱਤਾ ਹੈ, ਕਿਉਂਕਿ ਨਿਗਮ 'ਤੇ ਠੇਕੇਦਾਰਾਂ ਦੀਆਂ ਲੱਗਭਗ 70 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਖੜ੍ਹੀਆਂ ਹੋ ਗਈਆਂ ਹਨ ਅਤੇ ਹਾਲੇ ਤਕ ਕਿਸੇ ਵੀ ਠੇਕੇਦਾਰ ਨੂੰ ਕੀਤੇ ਗਏ ਕੰਮਾਂ ਦੀ ਕੁੱਲ ਰਕਮ ਦਾ ਇਕ ਪੈਸਾ ਵੀ ਭੁਗਤਾਨ ਨਹੀਂ ਹੋ ਸਕਿਆ। ਪਿਛਲੇ ਸਾਲਾਂ ਵਿਚ ਨਿਗਮ ਪ੍ਰਸ਼ਾਸਨ ਵੱਲੋਂ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਹੀ ਵਿਕਾਸ ਕੰਮ ਕਰ ਰਹੇ ਠੇਕੇਦਾਰਾਂ ਨੂੰ ਕੁੱਲ ਭੁਗਤਾਨ ਦੀ ਰਕਮ ਵਿਚੋਂ 10 ਤੋਂ 20 ਫੀਸਦੀ ਰਕਮ ਦਾ ਭੁਗਤਾਨ ਕਰ ਦਿੱਤਾ ਜਾਂਦਾ ਸੀ, ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ, ਜਿਸ ਕਾਰਨ ਠੇਕੇਦਾਰ ਨਿਗਮ ਪ੍ਰਸ਼ਾਸਨ ਤੋਂ ਕਾਫੀ ਨਿਰਾਸ਼ ਹਨ। ਠੇਕੇਦਾਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੁੰਦਾ ਹੈ, ਜਿੱਥੇ ਮਾਲਕ ਆਪਣੇ ਅਧੀਨ ਕਰਮਚਾਰੀਆਂ ਤੇ ਲੇਬਰ ਨੂੰ ਇਸ ਖੁਸ਼ੀ ਦੇ ਤਿਉਹਾਰ ਮਨਾਉਣ ਲਈ ਵੱਖਰਾ ਭੁਗਤਾਨ ਕਰਦੇ ਹਨ, ਪਰ ਇਸ ਵਾਰ ਉਹ ਵੀ ਉਮੀਦ ਨਹੀਂ ਜਾਪਦੀ। ਕੁਝ ਠੇਕੇਦਾਰ ਸ਼ਾਸਕੀ ਤੇ ਐੱਮਡੀਐੱਫ ਦੇ ਆਏ ਫੰਡਾਂ ਦੇ ਵਿਕਾਸ ਕੰਮ ਹੀ ਕਰ ਰਹੇ ਹਨ, ਜਿਥੋਂ ਉਨ੍ਹਾਂ ਨੂੰ ਆਸਾਨੀ ਨਾਲ ਭੁਗਤਾਨ ਹੋ ਸਕਦਾ ਹੈ, ਤੇ ਉਹ ਇਸ ਉਮੀਦ ਵਿਚ ਹਨ ਕਿ ਨਿਗਮ ਕਮਿਸ਼ਨਰ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਨੂੰ ਹੋਰ ਕਿਸੇ ਹੈਡ 'ਚੋਂ ਭੁਗਤਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਆਰਥਿਕ ਸੰਕਟ ਕਾਰਨ ਨਿਗਮ ਪ੍ਰਸ਼ਾਸਨ ਨੂੰ ਲੱਗਭਗ 2500 ਤੋਂ ਵੱਧ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਆਮ ਤੌਰ 'ਤੇ ਸਭ ਤੋਂ ਪਹਿਲਾਂ ਚੌਥਾ ਦਰਜਾ ਕਰਮਚਾਰੀਆਂ ਨੂੰ ਭੁਗਤਾਨ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਖਾਤਿਆਂ ਵਿਚ ਵੀ ਸਰਕਾਰ ਵੱਲੋਂ ਕੋਈ ਰਕਮ ਜਮ੍ਹਾਂ ਨਹੀਂ ਕਰਵਾਈ ਗਈ, ਜਦੋਂਕਿ ਨਿਗਮ ਦੇ ਅਧਿਕਾਰੀਆਂ ਨੂੰ ਤਨਖਾਹ ਦਾ ਭੁਗਤਾਨ ਆਮ ਤੌਰ 'ਤੇ ਹਫਤੇ ਬਾਅਦ ਹੀ ਹੁੰਦਾ ਹੈ। ਨਿਗਮ ਦੇ ਸੂਤਰਾਂ ਅਨੁਸਾਰ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਸਰਕਾਰ ਨੇ 5 ਕਰੋੜ ਦੀ ਗ੍ਰਾਂਟ ਨਿਗਮ ਨੂੰ ਭੇਜੀ ਸੀ, ਜਿਹੜੀ ਕਿ ਬਰਲਟਨ ਪਾਰਕ ਦੇ ਵਿਕਾਸ ਕੰਮ 'ਤੇ ਹੀ ਖਰਚ ਹੋ ਗਈ। ਇਸ ਸਥਿਤੀ ਵਿਚ ਦੀਵਾਲੀ ਦੇ ਤਿਉਹਾਰ 'ਤੇ ਨਿਗਮ ਦੇ ਠੇਕੇਦਾਰਾਂ, ਲੇਬਰ ਅਤੇ ਕਰਮਚਾਰੀਆਂ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਵੱਲ ਹਨ ਕਿ ਆਖਿਰ ਉਨ੍ਹਾਂ ਦੇ ਬਕਾਏ ਦਾ ਕੀ ਬਣੇਗਾ।
ਦੀਵਾਲੀ ਤੋਂ ਪਹਿਲਾਂ ਨਗਰ ਨਿਗਮ ਦਾ ਖੁਲਾਸਾ: ਠੇਕੇਦਾਰਾਂ ਦੇ 70 ਕਰੋੜ ਬਕਾਏ, ਕਰਮਚਾਰੀਆਂ ਦੀਆਂ ਤਨਖਾਹਾਂ 'ਤੇ ਵੀ ਸੰਕਟ
ਜਲੰਧਰ ਨਗਰ ਨਿਗਮ ਦੀ ਆਰਥਿਕ ਹਾਲਤ ਨੇ ਇਸ ਵਾਰ ਦੀਵਾਲੀ ਦਾ ਸਾਰਾ ਰੰਗ ਫਿੱਕਾ ਕਰ ਦਿੱਤਾ ਹੈ, ਕਿਉਂਕਿ ਨਿਗਮ 'ਤੇ ਠੇਕੇਦਾਰਾਂ ਦੀਆਂ ਲੱਗਭਗ 70 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਖੜ੍ਹੀਆਂ ਹੋ ਗਈਆਂ ਹਨ ਅਤੇ ਹਾਲੇ ਤਕ ਕਿਸੇ ਵੀ ਠੇਕੇਦਾਰ ਨੂੰ
NRI Post Desk · 24 ਦਿਨ ਪਹਿਲਾਂ · ਅੱਪਡੇਟ 13 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




