|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਦੀਵਾਲੀ ਤੋਂ ਪਹਿਲਾਂ ਰਾਓਵਾਲੀ ਵਿੱਚ ਛੁਪਿਆ ਹੈ ਵੱਡਾ ਰਾਜ਼, ਪਟਾਕਾ ਮਾਰਕੀਟ ਦੇ ਪੇਚ ਵਿੱਚ ਫਸਿਆ ਪੂਰਾ ਪ੍ਰਸ਼ਾਸਨ

ਜਲੰਧਰ ਵਿੱਚ ਦੀਵਾਲੀ ਮੌਕੇ ਲੱਗਣ ਵਾਲੀ ਅਸਥਾਈ ਪਟਾਕਾ ਮਾਰਕੀਟ ਦਾ ਪੇਚ ਹਾਲੇ ਵੀ ਫਸਿਆ ਹੋਇਆ ਹੈ ਅਤੇ ਇਸ ਵੇਲੇ ਪੰਜਾਬੀ ਕਹਾਵਤ 'ਕੁੰਡੀਆਂ ਦੇ ਸਿੰਙ ਫੱਸਗੇ, ਕੋਈ ਨਿੱਤਰੂ ਵੜੇਵੇਂ ਖਾਣੀ' ਵਾਲੀ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਪਿੰਡ ਰਾਓਵਾਲੀ ਦੇ

NRI Post Desk · 30 ਦਿਨ ਪਹਿਲਾਂ · ਅੱਪਡੇਟ 17 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੀਵਾਲੀ ਤੋਂ ਪਹਿਲਾਂ ਰਾਓਵਾਲੀ ਵਿੱਚ ਛੁਪਿਆ ਹੈ ਵੱਡਾ ਰਾਜ਼, ਪਟਾਕਾ ਮਾਰਕੀਟ ਦੇ ਪੇਚ ਵਿੱਚ ਫਸਿਆ ਪੂਰਾ ਪ੍ਰਸ਼ਾਸਨ
📷 NRI Post Desk

ਜਲੰਧਰ ਵਿੱਚ ਦੀਵਾਲੀ ਮੌਕੇ ਲੱਗਣ ਵਾਲੀ ਅਸਥਾਈ ਪਟਾਕਾ ਮਾਰਕੀਟ ਦਾ ਪੇਚ ਹਾਲੇ ਵੀ ਫਸਿਆ ਹੋਇਆ ਹੈ ਅਤੇ ਇਸ ਵੇਲੇ ਪੰਜਾਬੀ ਕਹਾਵਤ 'ਕੁੰਡੀਆਂ ਦੇ ਸਿੰਙ ਫੱਸਗੇ, ਕੋਈ ਨਿੱਤਰੂ ਵੜੇਵੇਂ ਖਾਣੀ' ਵਾਲੀ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਪਿੰਡ ਰਾਓਵਾਲੀ ਦੇ ਵਸਨੀਕ ਪਟਾਕਾ ਮਾਰਕੀਟ ਲਗਾਉਣ ਦੇ ਵਿਰੋਧ ਵਿੱਚ ਡਟੇ ਹੋਏ ਹਨ, ਜਦਕਿ ਦੂਜੇ ਪਾਸੇ ਪਟਾਕਾ ਵਪਾਰੀ ਆਪਣੀ ਕਰੋੜਾਂ ਰੁਪਏ ਦੀ ਪੂੰਜੀ ਦਾਅ 'ਤੇ ਲੱਗੀ ਹੋਣ ਦਾ ਹਵਾਲਾ ਦੇ ਰਹੇ ਹਨ। ਸੂਤਰਾਂ ਅਨੁਸਾਰ ਅਦਾਲਤੀ ਰੋਕ ਦੇ ਬਾਵਜੂਦ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਫਿਲਹਾਲ ਰੁਕਵਾ ਦਿੱਤਾ ਗਿਆ ਸੀ। ਪਿੰਡ ਰਾਓਵਾਲੀ ਦੇ ਸਰਪੰਚ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਡੀਐੱਸਪੀ ਤੋਂ ਲੈ ਕੇ ਐੱਸਐੱਚਓ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜੇਕਰ ਵਪਾਰੀ ਰਾਤ-ਬਰਾਤੇ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਸ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣ ਕਿਉਂਕਿ ਸਾਰਾ ਪਿੰਡ ਇਕਜੁੱਟ ਹੋ ਕੇ ਵਿਰੋਧ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟੇਅ ਮਿਲਣ ਤੋਂ ਅਗਲੇ ਦਿਨ ਵਪਾਰੀਆਂ ਵੱਲੋਂ ਦੋ ਅਸਥਾਈ ਦੁਕਾਨਾਂ ਬਣਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਕੰਮ ਰੁਕਵਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਕੋਲ ਦੁਕਾਨਾਂ ਬਣਾਏ ਜਾਣ ਦੀ ਵੀਡੀਓ ਅਤੇ ਫੋਟੋਗ੍ਰਾਫ ਮੌਜੂਦ ਹਨ ਜੋ ਅਦਾਲਤ ਅੱਗੇ ਪੇਸ਼ ਕੀਤੇ ਜਾਣਗੇ। ਓਧਰ ਵਪਾਰੀਆਂ ਅਨੁਸਾਰ ਉਕਤ ਦੁਕਾਨਾਂ ਨਹੀਂ ਸਗੋਂ ਦੁਕਾਨਾਂ ਬਣਾਉਣ ਵਾਲੀ ਲੇਬਰ ਲਈ ਅਸਥਾਈ ਕਮਰੇ ਬਣਾਏ ਜਾ ਰਹੇ ਸਨ। ਪਟਾਕਾ ਮਾਰਕੀਟ ਦੇ ਮਾਮਲੇ ਵਿੱਚ ਅਦਾਲਤੀ ਸਟੇਅ ਕਾਰਨ ਮਾਰਕੀਟ ਲਗਾਉਣ ਦਾ ਰਾਹ ਰੁਕਿਆ ਹੋਇਆ ਹੈ ਅਤੇ ਪਿੰਡ ਵਾਸੀਆਂ ਵੱਲੋਂ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਅਦਾਲਤੀ ਹੁਕਮਾਂ ਦੇ ਬਾਵਜੂਦ ਮਾਰਕੀਟ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਮਾਮਲੇ ਨਾਲ ਜੁੜੇ ਸਾਰੇ ਲੋਕਾਂ ਨੂੰ ਅਦਾਲਤ ਵਿੱਚ ਘੜੀਸਿਆ ਜਾਵੇਗਾ। ਦੂਜੇ ਪਾਸੇ ਪਟਾਕਾ ਵਪਾਰੀਆਂ ਦੀ ਚਿੰਤਾ ਵੀ ਲਗਾਤਾਰ ਵਧ ਰਹੀ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮਾਰਕੀਟ ਜਲਦੀ ਨਾ ਲੱਗੀ ਤਾਂ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਮਾਰਕੀਟ ਨਾ ਲੱਗਣ ਦੀ ਸੂਰਤ ਵਿੱਚ ਉਨ੍ਹਾਂ ਦੀ ਪੂੰਜੀ ਫਸਣ ਦਾ ਖਦਸ਼ਾ ਹੈ। ਸਰਪੰਚ ਜਸਵੀਰ ਸਿੰਘ ਰਾਣਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸਬੂਤ ਮੌਜੂਦ ਹਨ ਅਤੇ ਜੇਕਰ ਕਿਸੇ ਤਰ੍ਹਾਂ ਵੀ ਕਾਨੂੰਨ ਨੂੰ ਹੱਥ 'ਚ ਲਿਆ ਜਾਂਦਾ ਹੈ ਤਾਂ ਮਾਮਲਾ ਫਿਰ ਅਦਾਲਤ ਵਿੱਚ ਜਾਵੇਗਾ, ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ 29 ਅਕਤੂਬਰ ਨੂੰ ਦੁਬਾਰਾ ਸੁਣਵਾਈ ਦੀ ਤਰੀਕ ਰੱਖੀ ਹੋਈ ਹੈ ਅਤੇ ਜੇਕਰ ਇਸ ਦੌਰਾਨ ਲੱਗੇ ਸਟੇਅ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੂਰਾ ਪ੍ਰਸ਼ਾਸਨ ਹੀ ਕਟਹਿਰੇ 'ਚ ਖੜ੍ਹਾ ਕਰਵਾਇਆ ਜਾਵੇਗਾ। ਬਰਲਟਨ ਪਾਰਕ ਤੋਂ ਬਾਅਦ ਜਲੰਧਰ ਵਿੱਚ ਪਟਾਕਾ ਮਾਰਕੀਟ ਦਾ ਵਿਵਾਦ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਅਤੇ ਹਰ ਵਾਰ ਮਾਰਕੀਟ ਲਗਾਉਣ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਪੇਚ ਫਸ ਜਾਂਦਾ ਹੈ ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ, ਅਤੇ ਹੁਣ ਸਾਰਿਆਂ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਅਦਾਲਤੀ ਹੁਕਮਾਂ ਅਤੇ ਦੋਵੇਂ ਧਿਰਾਂ ਦੇ ਆਪੋ

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!