ਲੁਧਿਆਣਾ ਦੇ ਪੰਜਾਬੀ ਭਵਨ ਦੇ ਵਿਹੜੇ ਸਥਿਤ ਡਾ. ਪ੍ਰਮਿੰਦਰ ਸਿੰਘ ਹਾਲ ਵਿੱਚ ਸਿਰਜਣਧਾਰਾ ਸੰਸਥਾ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਭਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਕੀਤੀ ਅਤੇ ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਦੇ ਮੌਜੂਦਾ ਪ੍ਰਧਾਨ ਡਾ. ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸੰਸਥਾ ਦੀ ਪ੍ਰਧਾਨ ਡਾ. ਕੋਚਰ ਨੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸਭਨਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ, ਜਦਕਿ ਡਾ. ਸਰਬਜੀਤ ਸਿੰਘ ਨੇ ਅਕਾਡਮੀ ਵੱਲੋਂ ਸੰਸਥਾ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਦੀਵਾਲੀ ਨੂੰ ਸਮਰਪਿਤ ਕਵੀ ਦਰਬਾਰ ਦੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ, ਗੀਤਕਾਰ ਤੇ ਗਾਇਕ ਅਮਰਜੀਤ ਸ਼ੇਰਪੁਰੀ ਨੇ ਆਪਣਾ ਗੀਤ ਪੇਸ਼ ਕਰਕੇ ਕੀਤੀ, ਜਿਸ ਵਿੱਚ ਉਨ੍ਹਾਂ ਸਭਨਾਂ ਦੀ ਇੱਕੋ ਜਿਹੀ ਹੋਊ ਰੋਟੀ ਵਾਲੀ ਥਾਲੀ ਅਤੇ ਕੁੱਲੀਆਂ ਵਿੱਚ ਦੀਪ ਜਗਣਗੇ ਵਾਲੀਆਂ ਸਤਰਾਂ ਰਾਹੀਂ ਅਸਲੀ ਦੀਵਾਲੀ ਦਾ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਦਰਸ਼ਨ ਬੋਪਾਰਾਏ ਰਾਏ ਨੇ ਵਿਅੰਗਮਈ ਨਜ਼ਮ ਚਾਹ ਦਾ ਕੱਪ ਪੇਸ਼ ਕੀਤੀ, ਸਤਵਿੰਦਰ ਸਿੰਘ ਗੁੱਗ ਥਰੀਕੇ ਨੇ ਬਦੀਆਂ ਨਾਂ ਕਰ ਬੰਦੇ, ਜਗਪਾਲ ਜੱਗਾ ਨੇ ਅੰਤ ਮਾੜਾ ਹੁੰਦਾ ਕਹਿੰਦੇ ਮੁਖਬਰ ਬੰਦੇ ਦਾ, ਇੰਦਰਜੀਤ ਕੌਰ ਲੋਟੇ, ਸੰਪੂਰਨ ਸਨਮ ਸਾਹਨੇਵਾਲ, ਦਰਸ਼ਨ ਸਿੰਘ ਢੋਲਣ, ਪਰਮਜੀਤ ਕੌਰ ਮਹਿਕ, ਤਰਲੋਚਨ ਝਾਂਡੇ, ਅਮਰਜੀਤ ਕੌਰ ਨੂਰੀ, ਨੇਤਰ ਸਿੰਘ ਮੁੱਤੋਂ, ਹਰਦੇਵ ਸਿੰਘ ਕਲਸੀ, ਗੁਰਦੀਪ ਸਿੰਘ ਅਤੇ ਜੋਗਿੰਦਰ ਸਿੰਘ ਕੰਗ ਨੇ ਕਵਿਤਾਵਾਂ ਤੇ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਮਰਜੀਤ ਸ਼ੇਰਪੁਰੀ ਨੇ ਨਿਭਾਈ ਅਤੇ ਅੰਤ ਵਿੱਚ ਪ੍ਰਧਾਨ ਡਾ. ਕੋਚਰ ਨੇ ਆਏ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰ. ਕਿਸ਼ਨ ਸਿੰਘ, ਉੱਘੀ ਕਹਾਣੀਕਾਰਾ ਇੰਦਰਜੀਤਪਾਲ ਕੌਰ, ਪ੍ਰਸਿੱਧ ਨਾਟਕਕਾਰ ਤਰਲੋਚਨ ਸਿੰਘ ਤੇ ਐਡਵੋਕੇਟ ਮੁਖਤਿਆਰ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਦੀ ਮੌਜੂਦਗੀ ਨੇ ਇਸ ਸਾਹਿਤਕ ਜੁੜਵੇਂ ਨੂੰ ਹੋਰ ਵੀ ਭਰਪੂਰ ਬਣਾਇਆ।
ਦੀਵਾਲੀ ਦੀ ਕਵੀ ਦਰਬਾਰ ਵਿਚਕਾਰ ਅਚਾਨਕ ਖੁੱਲ੍ਹਿਆ ਰਾਜ਼, ਪੰਜਾਬੀ ਭਵਨ ਵਿੱਚ ਕੀ ਹੋਇਆ ਜੋ ਸਭ ਹੈਰਾਨ ਰਹਿ ਗਏ?
ਲੁਧਿਆਣਾ ਦੇ ਪੰਜਾਬੀ ਭਵਨ ਦੇ ਵਿਹੜੇ ਸਥਿਤ ਡਾ. ਪ੍ਰਮਿੰਦਰ ਸਿੰਘ ਹਾਲ ਵਿੱਚ ਸਿਰਜਣਧਾਰਾ ਸੰਸਥਾ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਭਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਕੀਤੀ ਅਤੇ ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਦੇ ਮੌਜੂ
NRI Post Desk · 23 ਦਿਨ ਪਹਿਲਾਂ · ਅੱਪਡੇਟ 15 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




