ਪੰਜਾਬ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਇਨ੍ਹੀਂ ਦਿਨੀਂ ਸਿਆਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ ਅਤੇ ਇਸ ਦੌਰਾਨ ਇੱਕ ਅਜਿਹਾ ਸਵਾਲ ਉੱਠ ਰਿਹਾ ਹੈ ਜਿਸ ਨੇ ਪਾਰਟੀ ਅੰਦਰ ਤੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਦਰਅਸਲ 18 ਸਤੰਬਰ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਭਾਜਪਾ ਵੱਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਨੂੰ ਕਵਰ ਕਰਨ ਲਈ ਚਾਰ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ ਅਤੇ ਭਾਜਪਾ ਮੁਤਾਬਕ ਇਹ ਯਾਤਰਾਵਾਂ ਲਗਭਗ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਪਰ ਇਸੇ ਦੌਰਾਨ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਪਾਰਟੀ ਅੰਦਰ ਤੇ ਸਿਆਸੀ ਹਲਕਿਆਂ ਵਿੱਚ ਚਰਚਾ ਛਿੜੀ ਹੋਈ ਹੈ ਕਿ ਪਾਰਟੀ ਦੀਆਂ ਨਸ਼ਾ ਮੁਕਤ ਯਾਤਰਾਵਾਂ ਦੀਆਂ ਮੁੱਖ ਸਟੇਜਾਂ ’ਤੇ ਅਧਿਕਾਰਤ ਪ੍ਰਚਾਰ ਸਮੱਗਰੀ ਵਿੱਚ ਬਿੱਟੂ ਦੀ ਮੌਜੂਦਗੀ ਉਨੀ ਪ੍ਰਮੁੱਖ ਕਿਉਂ ਨਜ਼ਰ ਨਹੀਂ ਆ ਰਹੀ, ਜਿੰਨੀ ਉਨ੍ਹਾਂ ਦੀ ਸਿਆਸੀ ਸਰਗਰਮੀ ਦੇਖਣ ਨੂੰ ਮਿਲਦੀ ਹੈ। ਬਿੱਟੂ ਬਾਰੇ ਇਹ ਗੱਲ ਆਖੀ ਜਾ ਰਹੀ ਹੈ ਕਿ ਉਹ ਪਾਰਟੀ ਲਈ ਪ੍ਰਚਾਰ ਕਰਨ ਦੀ ਬਜਾਏ ਆਪ ਸੁਰਖ਼ੀਆਂ ਵਿੱਚ ਰਹਿਣ ਨੂੰ ਜਿਆਦਾ ਤਰਜੀਹ ਦੇ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਖਾਸ ਗੱਲ ਇਹ ਹੈ ਕਿ 18 ਸਤੰਬਰ ਨੂੰ ਪਠਾਨਕੋਟ ਵਿਖੇ ਯਾਤਰਾ ਦੇ ਆਗਾਜ਼ ਮੌਕੇ ਬਿੱਟੂ ਦੀ ਮੌਜੂਦਗੀ ਨੂੰ ਲੈ ਕੇ ਵੱਡੀ ਘਟਨਾ ਵੀ ਸਾਹਮਣੇ ਆਈ, ਜਦੋਂ ਬਿੱਟੂ ਨੇ ਦੋਸ਼ ਲਾਇਆ ਕਿ ਪਠਾਨਕੋਟ ਜਾਂਦੇ ਸਮੇਂ ਉਨ੍ਹਾਂ ਦੇ ਕਾਫ਼ਲੇ ’ਤੇ ਹਮਲਾ ਹੋਇਆ ਅਤੇ ਉਸ ਸਮੇਂ ਰਵਨੀਤ ਬਿੱਟੂ ਨੇ ਕਈ ਘੰਟੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਇਕ ਪਿੰਡ ਘਸੀਟਪੁਰ ਵਿਖੇ ਇਕ ਘਰ ’ਚ ਬੈਠ ਕੇ ਪੁਲਿਸ ਅਧਿਕਾਰੀਆਂ ਅਤੇ ਆਪ ਆਗੂਆਂ ਤੇ ਉਹਨਾਂ ਉੱਪਰ ਹਮਲਾ ਕਰਨ ਦੇ ਦੋਸ਼ ਲਗਾਏ ਸਨ। ਉਸ ਘਟਨਾ ਦੇ ਦੂਜੇ ਦਿਨ ਲੁਧਿਆਣਾ ਵਿਖੇ ਕਿਸਾਨ ਮੇਲੇ ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਫਲੇ ਸਾਹਮਣੇ ਵੀ ਰਵਨੀਤ ਬਿੱਟੂ ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਸਨ, ਜਦੋਂਕਿ ਉਸ ਦਿਨ ਭਾਜਪਾ ਦੀ ਦੂਜੀ ਨਸ਼ਾ ਮੁਕਤ ਪੰਜਾਬ ਯਾਤਰਾ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਵਾਨਾ ਕੀਤੀ, ਪਰ ਇਸ ਪ੍ਰੋਗਰਾਮ ਦੀਆਂ ਰਿਪੋਰਟਾਂ ਵਿੱਚ ਵੀ ਪਾਰਟੀ ਦੇ ਹੋਰ ਆਗੂਆਂ ਅਤੇ ਯਾਤਰਾ ਦੀ ਰਾਜ ਪੱਧਰੀ ਲੀਡਰਸ਼ਿਪ ਨੂੰ ਪ੍ਰਮੁੱਖਤਾ ਦਿੱਤੀ ਗਈ ਅਤੇ ਉਸ ਸਮੇਂ ਵੀ ਬਿੱਟੂ ਗਾਇਬ ਸਨ। ਇਹ ਗੱਲ ਹੋਰ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਰਵਨੀਤ ਬਿੱਟੂ ਦਾ ਜੱਦੀ ਹਲਕਾ ਕਿਹਾ ਜਾ ਸਕਦਾ ਹੈ, ਕਿਉਂਕਿ ਰਵਨੀਤ ਸਿੰਘ ਬਿੱਟੂ ਦਾ ਆਪਣਾ ਪਿੰਡ ਕੋਟਲੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਪਾਇਲ ਅਧੀਨ ਆਉਂਦਾ, ਜਦਕਿ ਵਿਧਾਨ ਸਭਾ ਹਲਕਾ ਸਮਰਾਲਾ ਜਿਸ ਵਿੱਚ ਇਹ ਨਸ਼ਾ ਮੁਕਤ ਯਾਤਰਾ ਗਈ ਉਸੇ ਹਲਕੇ ਵਿੱਚ ਰਵਨੀਤ ਸਿੰਘ ਬਿੱਟੂ ਤਾਂ ਨਾਨਕਾ ਪਿੰਡ ਆਉਂਦਾ ਹੈ, ਫਿਰ ਵੀ ਇਸ ਯਾਤਰਾ ’ਚ ਬਿੱਟੂ ਕਿਤੇ ਨਜ਼ਰ ਨਹੀਂ ਆਏ, ਜਿਸ ਦੀ ਸਿਆਸੀ ਹਲਕਿਆਂ ਦੇ ਵਿੱਚ ਪੂਰੀ ਤਰ੍ਹਾਂ ਚਰਚਾ ਹੋ ਰਹੀ ਹੈ ਕ
ਨਸ਼ਾ ਮੁਕਤ ਯਾਤਰਾ ਦੀਆਂ ਸਟੇਜਾਂ ਤੋਂ ਗਾਇਬ ਬਿੱਟੂ ਦਾ ਰਾਜ਼ ਕੀ ਹੈ? ਪਾਰਟੀ 'ਚ ਛਿੜੀ ਚਰਚਾ ਨੇ ਖੋਲ੍ਹੇ ਕਈ ਸਵਾਲ
ਪੰਜਾਬ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਇਨ੍ਹੀਂ ਦਿਨੀਂ ਸਿਆਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ ਅਤੇ ਇਸ ਦੌਰਾਨ ਇੱਕ ਅਜਿਹਾ ਸਵਾਲ ਉੱਠ ਰਿਹਾ ਹੈ ਜਿਸ ਨੇ ਪਾਰਟੀ ਅੰਦਰ ਤੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ
NRI Post Desk · 65 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




