ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਅੱਜ ਉਸ ਵੇਲੇ ਇੱਕ ਭਿਆਨਕ ਤੇ ਮੰਦਭਾਗੀ ਘਟਨਾ ਵਾਪਰੀ ਜਦੋਂ ਨੌਜਵਾਨ ਕਾਰਕੁੰਨ ਪਰਵਿੰਦਰ ਸਿੰਘ ਉਰਫ ਝੋਟੇ ਦਾ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸਭ ਤੋਂ ਖੌਫਨਾਕ ਗੱਲ ਇਹ ਹੈ ਕਿ ਕਤਲ ਦਾ ਕਾਰਨ ਉਹੀ ਪਲ ਬਣਿਆ ਜਦੋਂ ਪਰਵਿੰਦਰ ਨੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਲਾਈਵ ਵੀਡਿਓ ਵਿੱਚ ਨਸ਼ਾ ਵੇਚਦੇ ਰੰਗੇ ਹੱਥੀਂ ਵੇਖ ਲਿਆ। ਜਦੋਂ ਉਹ ਪੁਲਸ ਨੂੰ ਮੌਕਾ ਵਾਰਦਾਤ ਉੱਤੇ ਸੱਦ ਰਿਹਾ ਸੀ, ਤਾਂ ਮਾਲਕ ਨੇ ਪਸਤੌਲ ਕੱਢ ਕੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਇਸ ਘਟਨਾ ਨੂੰ ਨਸ਼ਾ ਕਾਰੋਬਾਰੀਆਂ, ਪੁਲਸ ਪ੍ਰਸ਼ਾਸਨ ਤੇ ਸਿਆਸੀ ਗਠਜੋੜ ਦਾ ਸਿੱਟਾ ਦੱਸਿਆ। ਉਨ੍ਹਾਂ ਕਿਹਾ ਕਿ ਮੈਡੀਕਲ ਮਾਲਕ ਵੱਲੋਂ ਕਿਸੇ ਨੌਜਵਾਨ ਦਾ ਸ਼ਰੇਆਮ ਕੀਤਾ ਕਤਲ ਇਹ ਗਵਾਹੀ ਭਰਦਾ ਹੈ ਕਿ ਨਸ਼ੇ ਦੇ ਇਨ੍ਹਾਂ ਕਾਰੋਬਾਰੀਆਂ ਨੂੰ ਪੁਲਸ ਤੇ ਸਰਕਾਰ ਵੱਲੋਂ ਢਿੱਲ ਮਿਲੀ ਹੋਈ ਹੈ, ਤਾਂ ਹੀ ਇਨ੍ਹਾਂ ਦੇ ਹੌਂਸਲੇ ਇੰਨੇ ਬੁਲੰਦ ਹਨ। ਖੋਜੇਵਾਲ ਨੇ ਕਿਹਾ ਕਿ ਨਸ਼ਾ ਵੇਚਣ ਵਾਲ਼ਿਆਂ ਵੱਲੋਂ ਇਹ ਕੋਈ ਕੱਲੀ ਕਾਰੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਥਾਵਾਂ ਉੱਤੇ ਨਸ਼ਾ ਵੇਚਣ ਦਾ ਵਿਰੋਧ ਕਰਨ ਵਾਲੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ, ਜਿਨ੍ਹਾਂ ਮਾਮਲਿਆਂ ਵਿੱਚ ਪਹਿਲਾਂ ਵੀ ਪੁਲਸ ਤੇ ਸਰਕਾਰ ਸ਼ਰੇਆਮ ਇਨ੍ਹਾਂ ਕਾਰੋਬਾਰੀਆਂ ਦੇ ਨਾਲ਼ ਖੜ੍ਹਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲ਼ੇ ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ, ਜਿਸ ਵਿੱਚ ਪੰਜਾਬ ਦੀ ਜਵਾਨੀ ਰੁੜ੍ਹਦੀ ਜਾ ਰਹੀ ਹੈ ਅਤੇ ਨਿੱਤ ਦਿਨ ਪੰਜਾਬ ਦੇ ਘਰਾਂ ਵਿੱਚ ਗੱਭਰੂ ਪੁੱਤਾਂ ਦੇ ਸੱਥਰ ਵਿਛਦੇ ਹਨ ਕਿਉਂਕਿ ਲੋਕ ਦੋਖੀ ਸਰਕਾਰ ਨੂੰ ਇਸ ਕਾਰੋਬਾਰ ਵਿਚੋਂ ਵੱਡੇ ਮੁਨਾਫ਼ੇ ਦਾ ਮੋਟਾ ਚੜਾਵਾ ਚੜ੍ਹਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਵੋਟਾਂ ਤੋਂ ਪਹਿਲਾਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਪੰਜ ਸਾਲ ਲੰਘਣ ਮਗਰੋਂ ਇਨ੍ਹਾਂ ਦੇ ਰਾਜ ਵਿੱਚ ਨਸ਼ਾ ਘਟਿਆ ਨਹੀਂ ਵਧਿਆ ਹੈ, ਸਗੋਂ ਨਸ਼ਾ ਤਸਕਰਾਂ ਦੇ ਹੌਂਸਲੇ ਵੀ ਬੁਲੰਦ ਹੋਏ ਹਨ, ਜਿਹੜੇ ਵਿਰੋਧ ਕਰਨ ਵਾਲੇ ਨੂੰ ਸ਼ਰੇਆਮ ਗੋਲ਼ੀਆਂ ਮਾਰਨ ਤੋਂ ਵੀ ਨਹੀਂ ਝਿਝਕਦੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਫੈਲਾਈ ਗੁੰਡਾਗਰਦੀ, ਗੈਂਗਵਾਰ ਅਤੇ ਕਤਲ ਪੰਜਾਬ ਦੀ ਅੱਜ ਦੀ ਕੋਝੀ ਤਸਵੀਰ ਹੈ। ਖੋਜੇਵਾਲ ਨੇ ਪਰਵਿੰਦਰ ਝੋਟੇ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲੇ ਕਾਤਲ ਮੈਡੀਕਲ ਮਾਲਕ ਨੂੰ ਫਾਂਸੀ ਦਿੱਤੀ ਜਾਵੇ ਅਤੇ ਨਸ਼ਿਆਂ ਤੇ ਕਤਲਾਂ ਦੇ ਇਸ ਸਮੁੱਚੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਇਕਜੁੱਟ ਹੋਕੇ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਕਪੂਰਚੰਦ ਥਾਪਰ, ਵਿੱਕੀ ਗੁਜਰਾਲ, ਸੰਨੀ ਬੈਂਸ, ਮਧੂ ਸੂਦ, ਰੋਸ਼ਨ ਲਾਲ ਸੱਭਰਵਾਲ, ਸਰਬਜੀਤ ਸਿੰਘ ਦਿਓਲ, ਲੱਕੀ ਸਰਪੰਚ, ਕਮਲ ਪ੍ਰਭਾਕਰ ਅਤੇ ਮੱਸਾ ਸਿੰਘ ਆਦਿ ਹਾਜ਼ਰ ਸਨ।
ਨਸ਼ਾ ਵੇਚਦਿਆਂ ਕੈਮਰੇ 'ਚ ਕੈਦ ਹੋਇਆ ਮਾਲਕ, ਫਿਰ ਜੋ ਹੋਇਆ ਉਹ ਪੰਜਾਬ ਦੀ ਰੂਹ ਕੰਬਾ ਦੇਵੇਗਾ
ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਅੱਜ ਉਸ ਵੇਲੇ ਇੱਕ ਭਿਆਨਕ ਤੇ ਮੰਦਭਾਗੀ ਘਟਨਾ ਵਾਪਰੀ ਜਦੋਂ ਨੌਜਵਾਨ ਕਾਰਕੁੰਨ ਪਰਵਿੰਦਰ ਸਿੰਘ ਉਰਫ ਝੋਟੇ ਦਾ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸਭ ਤੋਂ ਖੌਫਨਾਕ ਗੱਲ ਇਹ ਹੈ ਕਿ ਕਤਲ ਦਾ ਕਾਰਨ ਉਹੀ
NRI Post Desk · 42 ਦਿਨ ਪਹਿਲਾਂ · ਅੱਪਡੇਟ 40 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





