|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨੰਗਲ ਦੀ ਬਦਲੀ ਤਸਵੀਰ ਪਿੱਛੇ ਛੁਪਿਆ ਸੱਚ: ਕੀ ਇਹ ਸਿਰਫ਼ ਵਿਕਾਸ ਹੈ ਜਾਂ ਕੁਝ ਹੋਰ?

ਨੰਗਲ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਚੁਫੇਰਿਓ ਪ੍ਰਸੰਸਾ ਹੋ ਰਹੀ ਹੈ, ਪਰ ਇਸ ਪ੍ਰਸੰਸਾ ਪਿੱਛੇ ਇੱਕ ਅਜਿਹੀ ਕਹਾਣੀ ਹੈ ਜੋ ਹਰੇਕ ਵਾਰਡ ਦੀ ਕਾਇਆ ਕਲਪ ਕਰ ਰਹੀ ਹੈ। ਇਹ ਕੰਮ ਸਿਰਫ ਕਿਸੇ ਇੱਕ ਵਾਰਡ ਜਾਂ

NRI Post Desk · 21 ਦਿਨ ਪਹਿਲਾਂ · ਅੱਪਡੇਟ 35 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨੰਗਲ ਦੀ ਬਦਲੀ ਤਸਵੀਰ ਪਿੱਛੇ ਛੁਪਿਆ ਸੱਚ: ਕੀ ਇਹ ਸਿਰਫ਼ ਵਿਕਾਸ ਹੈ ਜਾਂ ਕੁਝ ਹੋਰ?
📷 NRI Post Desk

ਨੰਗਲ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਚੁਫੇਰਿਓ ਪ੍ਰਸੰਸਾ ਹੋ ਰਹੀ ਹੈ, ਪਰ ਇਸ ਪ੍ਰਸੰਸਾ ਪਿੱਛੇ ਇੱਕ ਅਜਿਹੀ ਕਹਾਣੀ ਹੈ ਜੋ ਹਰੇਕ ਵਾਰਡ ਦੀ ਕਾਇਆ ਕਲਪ ਕਰ ਰਹੀ ਹੈ। ਇਹ ਕੰਮ ਸਿਰਫ ਕਿਸੇ ਇੱਕ ਵਾਰਡ ਜਾਂ ਇੱਕ ਖਿੱਤੇ ਤੱਕ ਸੀਮਤ ਨਾ ਰਹਿ ਕੇ ਹਰੇਕ ਵਾਰਡ ਵਿੱਚ ਕੰਮਾਂ ਦੀ ਝੜੀ ਲੱਗੀ ਹੋਈ ਹੈ, ਜਿਸ ਨਾਲ ਸ਼ਹਿਰ ਦਾ ਨਕਸ਼ਾ ਹੀ ਬਦਲ ਰਿਹਾ ਹੈ। ਇਸ ਸਬੰਧੀ ਹੋਰ ਗੱਲ ਕਰਦੇ ਇਮਰਾਨ ਖਾਨ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਾਰਡ ਨੰਬਰ 10 ਵਿੱਚ ਖਵਾਜਾ ਮੰਦਰ ਰੋਡ ਦੀ ਨੁਹਾਰ ਬਦਲ ਦਿੱਤੀ ਹੈ ਤੇ ਇੱਕ ਵੀਆਈਪੀ ਰੋਡ ਵਜੋਂ ਵਿਕਸਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਵਾਜਾ ਮੰਦਰ ਰੋਡ ਨੰਗਲ ਸ਼ਹਿਰ ਦੇ ਨਾਲ ਨਾਲ ਦਸ ਪਿੰਡਾਂ ਨੂੰ ਜੋੜਦਾ ਹੈ ਤੇ ਇਸ ਸੜਕ ਦੀ ਨਾ ਸਿਰਫ਼ ਹਾਲਤ ਹੀ ਖਸਤਾ ਸੀ, ਸਗੋਂ ਰਾਤ ਸਮੇਂ ਲਾਈਟਾਂ ਵੀ ਨਹੀਂ ਚੱਲਦੀਆਂ ਸਨ, ਪਰ ਹੁਣ ਨਾ ਸਿਰਫ ਸੜਕ ਹੀ ਨਵੀਂ ਬਣੀ ਹੈ, ਸਗੋਂ ਇਸ ਤੇ ਲੱਗੀਆਂ ਰੰਗ ਬਿਰੰਗੀਆਂ ਲਾਈਟਾਂ ਇਸ ਸੜਕ ਨੂੰ ਹੋਰ ਸੁੰਦਰ ਕਰਦੀਆਂ ਹਨ। ਇਸੇ ਤਰ੍ਹਾਂ ਮੋਨਿਕਾ ਨੇ ਗੱਲ ਕਰਦਿਆਂ ਕਿਹਾ ਕਿ ਚੀਫ ਰੈਸਟੋਰੈਂਟ ਦੀ ਪਿਛਲੀ ਸੜਕ ਜੋ ਕਿ ਲਗਭਗ 10-15 ਸਾਲ ਤੋਂ ਕਦੇ ਬਣੀ ਹੀ ਨਹੀਂ ਸੀ ਤੇ ਸੜਕ ਦਾ ਬੁਰਾ ਹਾਲ ਸੀ ਨੂੰ ਨਾ ਸਿਰਫ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਣਾਇਆ ਗਿਆ, ਸਗੋਂ ਇਹ ਸੜਕ ਚੌੜੀ ਕਰਕੇ 20 ਫੁੱਟ ਦੀ ਕੀਤੀ ਗਈ। ਇਸ ਦੇ ਨਾਲ ਹੀ ਨੰਗਲ ਡੈਮ ਨੂੰ ਜਾਣ ਵਾਲੀ ਸੜਕ ਜੋ ਕਿ ਨੰਗਲ ਸ਼ਹਿਰ ਨੂੰ ਨਵਾਂ ਨੰਗਲ ਦੇ ਨਾਲ ਜੋੜਦੀ ਹੈ ਨੂੰ ਵੀ 20 ਫੁੱਟ ਕੀਤਾ ਜੋ ਕਿ ਪਹਿਲੀ ਵਾਰ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਇਹ ਸੜਕ ਸਿਰਫ 10 ਫੁੱਟ ਦੀ ਹੀ ਸੀ, ਜਿਸ ਉੱਤੇ ਦੋ ਵਾਹਨਾਂ ਦਾ ਇੱਕ ਪਾਸੇ ਲੰਘਣਾ ਮੁਸ਼ਕਿਲ ਸੀ। ਯੁੱਧ ਨਸ਼ਿਆਂ ਵਿਰੁੱਧ ਦੇ ਕੋਆਰਡੀਨੇਟਰ ਵਿੱਕੀ ਮਹਿਤਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਰਾਜ ਵਿੱਚ ਨੰਗਲ ਸ਼ਹਿਰ ਦਾ ਵਿਕਾਸ ਰੁਕਿਆ ਪਿਆ ਸੀ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਾ ਸਿਰਫ ਵਿਕਾਸ ਨੂੰ ਲੀਹਾਂ ਤੇ ਲੈ ਕੇ ਆਉਂਦਾ ਸਗੋਂ ਸ਼ਹਿਰ ਨੂੰ ਇੱਕ ਨਵੀਂ ਨੁਹਾਰ ਦਿੱਤੀ ਹੈ, ਜਿਸ ਵਿੱਚ ਐੱਮਪੀ ਦੀ ਕੋਠੀ ਤੋਂ ਲੈ ਕੇ ਫਲਾਈ ਓਵਰ ਤੱਕ ਚੱਲ ਰਹੇ ਸੁੰਦਰੀ ਕਰਨ ਦੇ ਕੰਮ ਅਤੇ ਪੇਂਟਿੰਗ ਦੇ ਕੰਮ ਆਪ ਮੁਹਾਰੇ ਆਪਣੀ ਕਹਾਣੀ ਬੋਲਦੇ ਹਨ। ਉਨ੍ਹਾਂ ਕਿਹਾ ਕਿ ਫਲਾਈ ਓਵਰ ਦਾ ਚੱਲਣਾ ਵੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੇਣ ਹੈ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਨਾ ਸਿਰਫ ਇਸ ਫਲਾਈ ਓਵਰ ਨੂੰ ਚਲਾਇਆ ਸਗੋਂ ਇਸ ਦਾ ਸੁੰਦਰੀਕਰਨ ਵੀ ਕਰਵਾਇਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਲੰਬੇ ਸਮੇਂ ਬਾਅਦ ਰਾਹਤ ਮਿਲੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!