|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨੰਗਲ ਵਿੱਚ ਸ਼ੋਭਾ ਯਾਤਰਾ ਦੌਰਾਨ ਵਾਲਮੀਕ ਸਭਾ ਦਾ ਐਲਾਨ, ਹਿਮਾਚਲ ਸਰਕਾਰ ਨੂੰ ਦਿੱਤੀ ਸਖ਼ਤ ਚੇਤਾਵਨੀ

ਨੰਗਲ ਵਿੱਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਮਨਾਉਂਦੇ ਹੋਏ ਅੱਜ ਵਾਲਮੀਕ ਸਭਾ ਨੰਗਲ ਵੱਲੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਗਤਾਂ ਦੀ ਭਾਰੀ ਹਾਜ਼ਰੀ ਨੇ ਇਸ ਦਿਨ ਨੂੰ ਹੋਰ ਵੀ ਯਾਦ

NRI Post Desk · 30 ਦਿਨ ਪਹਿਲਾਂ · ਅੱਪਡੇਟ 30 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨੰਗਲ ਵਿੱਚ ਸ਼ੋਭਾ ਯਾਤਰਾ ਦੌਰਾਨ ਵਾਲਮੀਕ ਸਭਾ ਦਾ ਐਲਾਨ, ਹਿਮਾਚਲ ਸਰਕਾਰ ਨੂੰ ਦਿੱਤੀ ਸਖ਼ਤ ਚੇਤਾਵਨੀ
📷 NRI Post Desk

ਨੰਗਲ ਵਿੱਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਮਨਾਉਂਦੇ ਹੋਏ ਅੱਜ ਵਾਲਮੀਕ ਸਭਾ ਨੰਗਲ ਵੱਲੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਗਤਾਂ ਦੀ ਭਾਰੀ ਹਾਜ਼ਰੀ ਨੇ ਇਸ ਦਿਨ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਹ ਸ਼ੋਭਾ ਯਾਤਰਾ ਵਾਲਮੀਕ ਮੰਦਰ ਡੇਰਾ ਅੰਬ ਵਾਲਾ ਦੇ ਲਾਗਿਓ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਵਿੱਚ ਕੱਢੀ ਗਈ, ਜਿਸ ਦੌਰਾਨ ਵੱਖ-ਵੱਖ ਮਨਮੋਹਕ ਝਾਂਕੀਆਂ ਦੇ ਜ਼ਰੀਏ ਭਗਵਾਨ ਵਾਲਮੀਕ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ 'ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਭਗਵਾਨ ਵਾਲਮੀਕ ਜੀ ਦੀ ਉਸਤਤ ਕਰਦੇ ਹੋਏ ਇੱਕ ਸਤਸੰਗ ਕਰਵਾਇਆ ਜਾਵੇਗਾ, ਉਪਰੰਤ ਭੰਡਾਰਾ ਹੋਵੇਗਾ, ਜਦੋਂ ਕਿ ਸਵੇਰੇ 8 ਵਜੇ ਹਵਨ ਅਤੇ ਝੰਡੇ ਦੀ ਰਸਮ ਕੀਤੀ ਜਾਵੇਗੀ, ਜਿਸ ਉਪਰੰਤ ਪੂਰਾ ਦਿਨ ਭਗਵਾਨ ਵਾਲਮੀਕ ਜੀ ਦਾ ਗੁਣਗਾਨ ਚੱਲੇਗਾ ਅਤੇ ਅਤੁੱਟ ਭੰਡਾਰਾ ਵੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਪਰਗਟ ਦਿਵਸ ਨੂੰ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦੀ ਜਿਊਂਦੀ ਜਾਗਦੀ ਮਿਸਾਲ ਸ਼ੋਭਾ ਯਾਤਰਾ ਵਿੱਚ ਸੰਗਤਾਂ ਦੀ ਹਾਜ਼ਰੀ ਹੈ। ਪਰ ਇਸ ਸ਼ੋਭਾ ਯਾਤਰਾ ਦੌਰਾਨ ਇੱਕ ਅਜਿਹਾ ਮੁੱਦਾ ਵੀ ਉਠਾਇਆ ਗਿਆ ਜਿਸ ਨੇ ਸਾਰਿਆਂ ਦਾ ਧਿਆਨ ਖਿੱਚਿਆ, ਕਿਉਂਕਿ ਉਨ੍ਹਾਂ ਨੇ ਹਿਮਾਚਲ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਨਾਹਨ ਵਿੱਚ ਜੋ ਭਗਵਾਨ ਵਾਲਮੀਕ ਜੀ ਦਾ ਚਿੰਨ ਤੋੜਿਆ ਗਿਆ ਹੈ, ਉਸ ਦੇ ਖਿਲਾਫ ਜੇਕਰ ਹਿਮਾਚਲ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪੰਜਾਬ ਤੋਂ ਵਾਲਮੀਕ ਨਾਮ ਲੇਵਾ ਸੰਗਤਾਂ ਹਿਮਾਚਲ ਵਿੱਚ ਪਹੁੰਚਣਗੀਆਂ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਗੋਵਰਧਨ ਸੋਨੀ, ਵਿਸ਼ਾਲ ਸੰਦਲ, ਐਡਵੋਕੇਟ ਰਕੇਸ਼ ਮੜਕਨ, ਵਰਿੰਦਰ ਵੀਰਾ, ਸੁਸ਼ੀਲ ਚੋਪੜਾ, ਰਜੇਸ਼ ਚੌਧਰੀ, ਮਹੇਸ਼ ਕਾਲੀਆ, ਅਮਨ ਸਿੱਧੂ, ਮਦਨ ਲਾਲ ਸਿੱਧੂ, ਬਲਵੀਰ ਚੰਦ ਅਤੇ ਦਲਬੀਰ ਪੰਮਾ ਹਾਜ਼ਰ ਸਨ। ਇਸ ਤਰ੍ਹਾਂ ਇਹ ਸ਼ੋਭਾ ਯਾਤਰਾ ਨਾ ਸਿਰਫ਼ ਧਾਰਮਿਕ ਸ਼ਰਧਾ ਦਾ ਪ੍ਰਤੀਕ ਬਣੀ, ਸਗੋਂ ਇੱਕ ਵੱਡੇ ਸਮਾਜਿਕ ਮੁੱਦੇ ਨੂੰ ਲੈ ਕੇ ਸੰਗਤਾਂ ਦੀ ਏਕਤਾ ਅਤੇ ਅਗਲੇ ਕਦਮ ਦਾ ਸੰਕੇਤ ਵੀ ਦੇ ਗਈ, ਜਿਸ ਨਾਲ ਇਹ ਦਿਨ ਹੋਰ ਵੀ ਮਹੱਤਵਪੂਰਨ ਬਣ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!