ਪੰਜਾਬ ਦੇ ਕਾਰੋਬਾਰੀ ਆਕਾਸ਼ ਵਿੱਚ ਇੱਕ ਅਜਿਹਾ ਸਿਤਾਰਾ ਚਮਕਿਆ ਹੈ, ਜਿਸ ਦੀ ਰੌਸ਼ਨੀ ਨੇ ਸੂਬੇ ਦੇ ਵਿੱਤ ਮੰਤਰੀ ਨੂੰ ਵੀ ਆਪਣੇ ਵੱਲ ਖਿੱਚ ਲਿਆ ਅਤੇ ਉਹ ਖੁਦ ਇਸ ਉੱਦਮੀ ਨੂੰ ਸਨਮਾਨਿਤ ਕਰਨ ਪਹੁੰਚੇ। ਦਰਅਸਲ, ਪੰਜਾਬ ਦੇ ਉੱਘੇ ਕਾਰੋਬਾਰੀ ਤੇ ਉੱਦਮੀ ਸਿਮਰਨਜੀਤ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਕਾਰੋਬਾਰੀ ਪ੍ਰਾਪਤੀਆਂ ਤੇ ਸੂਬੇ ਦੇ ਵਿਕਾਸ ਵਿੱਚ ਪਾਏ ਅਹਿਮ ਯੋਗਦਾਨ ਬਦਲੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਵੱਕਾਰੀ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਮਰਨਜੀਤ ਸਿੰਘ ਨੂੰ ਭੇਟ ਕੀਤਾ ਗਿਆ। ਸਿਮਰਨਜੀਤ ਸਿੰਘ ਯਸ਼ ਇਨਫਰਾ ਤੇ ਪ੍ਰਾਪਰਟੀ ਪ੍ਰੋਫਾਈਲਜ਼ ਦੇ ਸੰਸਥਾਪਕ ਤੇ ਮੈਨੇਜਿੰਗ ਡਾਇਰੈਕਟਰ ਹਨ, ਅਤੇ ਇਸ ਤੋਂ ਇਲਾਵਾ ਉਹ ਗੁਜਰਾਤ ਵਿੱਚ ਬਰਿਸਤਾ ਦੇ ਮਾਸਟਰ ਫਰੈਂਚਾਈਜ਼ਰ ਹਨ ਤੇ ਜਲੰਧਰ ਵਿਖੇ ਸਟਰਾਂਗ ਵੀਲਜ਼ ਐਸਐਮਐਨ ਮਹਿੰਦਰਾ ਦੇ ਕਾਰਜਕਾਰੀ ਭਾਈਵਾਲ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਨਾਲ ਹੀ ਉਹ ਯਸ਼ਤਾਜ ਇਨਫਰਾ ਲੀਜ਼ਿੰਗ ਪ੍ਰਾਈਵੇਟ ਲਿਮਟਿਡ ਰਾਹੀਂ ਕਮਰਸ਼ੀਅਲ ਲੀਜ਼ਿੰਗ ਸੇਵਾਵਾਂ ਅਤੇ ਸਲਾਹਕਾਰ ਵਜੋਂ ਸਰਗਰਮ ਹਨ। ਸਾਲ 2011 ਤੋਂ ਕਾਰੋਬਾਰੀ ਦੁਨੀਆ ਵਿੱਚ ਸਰਗਰਮ ਸਿਮਰਨਜੀਤ ਸਿੰਘ ਨੇ ਇੱਕ ਕਾਰਪੋਰੇਟ ਕੰਸਲਟੈਂਟ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੇ ਰਿਲਾਇੰਸ, ਡੀ-ਮਾਰਟ, ਮੈਕਡੋਨਲਡਜ਼, ਟਾਟਾ, ਡੋਮੀਨੋਜ਼, ਪੀਵੀਆਰ, ਕੇਐਫਸੀ, ਪੀਜ਼ਾ ਹੱਟ ਅਤੇ ਬਾਟਾ ਵਰਗੇ ਦੇਸ਼-ਵਿਦੇਸ਼ ਦੇ ਪ੍ਰਮੁੱਖ ਬ੍ਰਾਂਡਾਂ ਨਾਲ ਕੰਮ ਕਰਕੇ ਵਿਸ਼ੇਸ਼ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਮਿਹਨਤ ਦੀ ਬਦੌਲਤ ਕਈ ਵੱਡੇ ਪ੍ਰਾਜੈਕਟ ਹੋਂਦ ਵਿੱਚ ਆਏ ਹਨ, ਜਿਨ੍ਹਾਂ ਵਿੱਚ ਜੱਗੀ ਸਿਟੀ ਸੈਂਟਰ, ਘੁੱਗੀ ਜੰਕਸ਼ਨ, ਬਰਨਾਲਾ ਸਿਟੀ ਸੈਂਟਰ, ਅਮਾਇਰਾ ਐਂਪੋਰੀਓ ਅਤੇ ਅਮਾਇਰਾ ਸਿਟੀ ਸੈਂਟਰ ਪ੍ਰਮੁੱਖ ਹਨ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਮਰਨਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉੱਦਮੀ ਸੂਬੇ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਸਨਮਾਨ ਪ੍ਰਾਪਤ ਕਰਨ ਉਪਰੰਤ ਸਿਮਰਨਜੀਤ ਸਿੰਘ ਨੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਨੂੰ ਪੰਜਾਬ ਦੇ ਆਰਥਿਕ ਅਤੇ ਬੁਨਿਆਦੀ ਵਿਕਾਸ ਲਈ ਹੋਰ ਲਗਨ ਨਾਲ ਕੰਮ ਕਰਨ ਦਾ ਹੌਸਲਾ ਦਿੰਦਾ ਹੈ। ਸਮਾਗਮ ਵਿੱਚ ਸੂਬੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਪਲ ਦੀ ਗਵਾਹੀ ਭਰੀ।
ਪੰਜਾਬ ਦੇ ਇਸ ਉੱਦਮੀ ਨੇ ਕੀ ਕੀਤਾ, ਜੋ ਵਿੱਤ ਮੰਤਰੀ ਨੇ ਖੁਦ ਆ ਕੇ ਗਲੇ ਲਗਾਇਆ ਤੇ ਕਿਹਾ- ਇਹ ਯਾਦ ਰੱਖਣ ਵਾਲਾ ਦਿਨ
ਪੰਜਾਬ ਦੇ ਕਾਰੋਬਾਰੀ ਆਕਾਸ਼ ਵਿੱਚ ਇੱਕ ਅਜਿਹਾ ਸਿਤਾਰਾ ਚਮਕਿਆ ਹੈ, ਜਿਸ ਦੀ ਰੌਸ਼ਨੀ ਨੇ ਸੂਬੇ ਦੇ ਵਿੱਤ ਮੰਤਰੀ ਨੂੰ ਵੀ ਆਪਣੇ ਵੱਲ ਖਿੱਚ ਲਿਆ ਅਤੇ ਉਹ ਖੁਦ ਇਸ ਉੱਦਮੀ ਨੂੰ ਸਨਮਾਨਿਤ ਕਰਨ ਪਹੁੰਚੇ। ਦਰਅਸਲ, ਪੰਜਾਬ ਦੇ ਉੱਘੇ ਕਾਰੋਬਾਰੀ ਤੇ ਉੱਦਮੀ
NRI Post Desk · 55 ਦਿਨ ਪਹਿਲਾਂ · ਅੱਪਡੇਟ 43 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





