|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਦੇ ਉਦਯੋਗਾਂ 'ਤੇ ਮੰਡਰਾਇਆ ਸੰਕਟ! ਕੱਚੇ ਮਾਲ ਦੀਆਂ ਕੀਮਤਾਂ ਨੇ ਪਾਰ ਕੀਤੀਆਂ ਹੱਦਾਂ, ਹੁਣ ਸਾਹਮਣੇ ਆਈ ਅਸਲੀ ਗੱਲ

ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਸੂਖਮ, ਲਘੂ ਤੇ ਮੱਧਮ ਉਦਯੋਗਾਂ ਦੀਆਂ ਮੁਸ਼ਕਲਾਂ ਨੂੰ ਉਸ ਸਮੇਂ ਹੋਰ ਵਧਾ ਦਿੱਤਾ ਹੈ, ਜਦੋਂ ਸਨਅਤਕਾਰਾਂ ਨੇ ਖੁਲਾਸਾ ਕੀਤਾ ਕਿ ਇਹ ਵਾਧਾ ਸਿਰਫ਼ ਅੰਤਰਰਾਸ

NRI Post Desk · 49 ਦਿਨ ਪਹਿਲਾਂ · ਅੱਪਡੇਟ 1 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਦੇ ਉਦਯੋਗਾਂ 'ਤੇ ਮੰਡਰਾਇਆ ਸੰਕਟ! ਕੱਚੇ ਮਾਲ ਦੀਆਂ ਕੀਮਤਾਂ ਨੇ ਪਾਰ ਕੀਤੀਆਂ ਹੱਦਾਂ, ਹੁਣ ਸਾਹਮਣੇ ਆਈ ਅਸਲੀ ਗੱਲ
📷 NRI Post Desk

ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਸੂਖਮ, ਲਘੂ ਤੇ ਮੱਧਮ ਉਦਯੋਗਾਂ ਦੀਆਂ ਮੁਸ਼ਕਲਾਂ ਨੂੰ ਉਸ ਸਮੇਂ ਹੋਰ ਵਧਾ ਦਿੱਤਾ ਹੈ, ਜਦੋਂ ਸਨਅਤਕਾਰਾਂ ਨੇ ਖੁਲਾਸਾ ਕੀਤਾ ਕਿ ਇਹ ਵਾਧਾ ਸਿਰਫ਼ ਅੰਤਰਰਾਸ਼ਟਰੀ ਬਦਲਾਵਾਂ ਦਾ ਨਤੀਜਾ ਨਹੀਂ, ਸਗੋਂ ਕੁੱਝ ਵਪਾਰੀਆਂ ਵੱਲੋਂ ਡੀਲਰ ਪੱਧਰ 'ਤੇ ਕੀਤੀ ਜਾ ਰਹੀ ਮਨਮਾਨੀ ਦਾ ਵੀ ਮਾਮਲਾ ਹੈ। ਲੁਧਿਆਣਾ ਵਿੱਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਸਟੀਲ ਪਾਈਪ ਦੀ ਕੀਮਤ ਵਿੱਚ ਲਗਭਗ 15 ਰੁਪਏ ਪ੍ਰਤੀ ਕਿੱਲੋ, ਐੱਚਆਰ ਕੋਇਲ ਵਿੱਚ 10 ਤੋਂ 12 ਰੁਪਏ ਪ੍ਰਤੀ ਕਿਲੋ, ਕਾਗਜ਼ ਵੀ 12 ਰੁਪਏ ਪ੍ਰਤੀ ਕਿਲੋ, ਪਲਾਸਟਿਕ ਦਾਣੇ ਵਿੱਚ 70 ਤੋਂ 80 ਰੁਪਏ ਪ੍ਰਤੀ ਕਿਲੋ, ਪਲਾਸਟਿਕ ਤੇ ਰਬੜ ਵਿੱਚ ਵੀ 70 ਤੋਂ 80 ਰੁਪਏ ਪ੍ਰਤੀ ਕਿਲੋ ਅਤੇ ਕਾਪਰ ਵਿੱਚ ਵੀ ਕਰੀਬ 70 ਤੋਂ 80 ਰੁਪਏ ਪ੍ਰਤੀ ਕਿਲੋ ਤੱਕ ਵਾਧਾ ਹੋਇਆ ਹੈ, ਜਦਕਿ ਪੇਂਟ ਦੀਆਂ ਕੀਮਤਾਂ ਵਿੱਚ ਲਗਭਗ 25 ਤੋਂ 30 ਰੁਪਏ ਪ੍ਰਤੀ ਲੀਟਰ ਤੇ ਪਾਊਡਰ ਕੋਟਿੰਗ ਪਾਊਡਰ ਵਿੱਚ 25 ਤੋਂ 30 ਰੁਪਏ ਪ੍ਰਤੀ ਕਿਲੋ ਤੱਕ ਤੇਜ਼ੀ ਆਈ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਵਿੱਚ ਲੋਹਾ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਕੀਤੇ ਵਾਧੇ ਦੇ ਮੁਕਾਬਲੇ ਡੀਲਰ ਪੱਧਰ 'ਤੇ ਵੱਧ ਰੇਟ ਦੇਖਣ ਨੂੰ ਮਿਲ ਰਹੇ ਹਨ, ਜਿਸ ਨਾਲ ਉਤਪਾਦਨ ਲਾਗਤ ਅਤੇ ਸਨਅਤ ਦੀ ਮੁਕਾਬਲੇ ਦੀ ਸਮਰੱਥਾ ਸਿੱਧੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਕੁੱਝ ਵੱਡੀਆਂ ਕੰਪਨੀਆਂ ਵੱਲੋਂ ਪ੍ਰੋਫਾਈਲ ਸ਼ੀਟਾਂ ਅਤੇ ਗੈਲਵਨਾਈਜ਼ਡ ਸੋਲਰ ਸਟਰਕਚਰਾਂ ਵਿੱਚ ਵਰਤੇ ਜਾਣ ਵਾਲੇ ਐਂਗਲ ਤੇ ਚੈਨਲ ਆਦਿ ਦੇ ਉਤਪਾਦਨ ਵੱਲ ਵੱਧ ਧਿਆਨ ਦੇਣ ਕਾਰਨ ਐੱਚਆਰ ਕੋਇਲ ਦੀ ਉਪਲਬਧਤਾ ਪ੍ਰਭਾਵਿਤ ਹੋ ਰਹੀ ਹੈ, ਅਤੇ ਸਪਲਾਈ ਘੱਟ ਹੋਣ ਦੀ ਸਥਿਤੀ ਵਿੱਚ ਡੀਲਰ ਪੱਧਰ 'ਤੇ ਕੀਮਤਾਂ ਵਧਣ ਦਾ ਰੁਝਾਨ ਬਣ ਜਾਂਦਾ ਹੈ। ਕੱਚੇ ਮਾਲ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਆਦਿ ਮਹਿੰਗੇ ਹੋਣ ਕਾਰਨ ਵੀ ਤਿਆਰ ਮਾਲ ਦੀ ਲਾਗਤ ਵਧ ਰਹੀ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਇੰਪੋਰਟ ਡਿਊਟੀ ਨੂੰ ਵਧਾਉਣ ਜਾਂ ਮਿਆਦ ਅੱਗੇ ਵਧਾਉਣ ਨਾਲ ਵੀ ਕੁੱਝ ਕੱਚੇ ਮਾਲ ਦੀਆਂ ਕੀਮਤਾਂ 'ਤੇ ਪ੍ਰਭਾਵ ਪਿਆ ਹੈ। ਇਸ ਸਥਿਤੀ ਵਿੱਚ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ, ਯੂਸੀਪੀਐਮ ਦੇ ਕਾਨੂੰਨੀ ਸਲਾਹਕਾਰ ਤੇ ਮਾਸਟਰ ਲੱਕੀ ਬਾਈਕ ਦੇ ਡਾਇਰੈਕਟਰ ਐਡਵੋਕੇਟ ਯੁਵਰਾਜ ਸਿੰਘ ਛਾਬੜਾ ਅਤੇ ਰਾਜੂ ਰਬੜ ਇੰਡਸਟਰੀਜ਼ ਦੇ ਮਾਲਕ ਵਿਕਾਸ ਬਾਂਸਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਅਤੇ ਸਪਲਾਈ ਦੀ ਸਥਿਤੀ 'ਤੇ ਗੰਭੀਰਤਾ ਨਾਲ ਨਜ਼ਰ ਰੱਖੀ ਜਾਵੇ, ਅਤੇ ਜੇਕਰ ਕਿਤੇ ਕ੍ਰਿਤ੍ਰਿਮ ਤੌਰ 'ਤੇ ਕੀਮਤਾਂ ਵਧਾਉਣ ਜਾਂ ਸਪਲਾਈ ਨੂੰ ਪ੍ਰਭਾਵਿਤ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਐੱਮਐੱਸਐੱਮਈ ਖੇਤਰ ਦੇਸ਼ ਦੀ ਅਰਥਵਿਵਸਥਾ ਤੇ ਰੋਜ਼ਗਾਰ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ, ਇਸ ਲਈ ਇਸ ਦੀ ਲਾਗਤ ਨੂੰ ਕਾਬੂ ਵਿੱਚ ਰੱਖਣਾ ਜ਼ਰੂਰੀ ਹੈ, ਅਤੇ ਸਾਈਕਲ ਉਦਯੋਗ ਨੂੰ ਵੀ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਮਾਰਜਨ ਤੇ ਕੀਮਤਾਂ ਵਾਜਬ ਢੰਗ ਨਾਲ ਨਿਰਧਾਰਤ ਕਰਨ ਦੀ ਅ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!