ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ 'ਤੇ ਤਿੱਖੇ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਮਰਿਆ ਨਹੀਂ ਸਗੋਂ ਜ਼ਿੰਦਾ ਹੈ, ਉਹ ਹੈ, ਅਤੇ ਇਹ ਲੜਾਈ ਹੁਣ ਉਨ੍ਹਾਂ ਦੀ ਨਹੀਂ ਸਗੋਂ ਪੰਜਾਬ ਦੀ ਜਨਤਾ ਦੀ ਹੋ ਗਈ ਹੈ। ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਉਹ ਖ਼ੁਦ ਹੁਣ ਲੜਾਈ ਨਹੀਂ ਲੜਨਗੇ ਕਿਉਂਕਿ ਉਹ ਗਰੀਬ ਬੰਦੇ ਹਨ, ਪਰ ਪੰਜਾਬ ਦੀ ਜਨਤਾ ਅਤੇ ਨੌਜਵਾਨ ਇਹ ਲੜਾਈ ਲੜਨਗੇ, ਕਿਉਂਕਿ ਜੇਕਰ ਉਹ ਨਾ ਲੜੇ ਤਾਂ ਇਸੇ ਤਰ੍ਹਾਂ ਨੌਜਵਾਨਾਂ ਦੀਆਂ ਚਿੱਟੇ ਨਾ ਮੌਤਾਂ ਹੁੰਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਨੂੰ ਬਠਿੰਡਾ ਇੰਜੀਨੀਅਰ ਕਰਨ ਲਈ ਲਗਾਇਆ ਗਿਆ ਸੀ ਪਰ ਸਾਲ ਲੱਗਣ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਖੇਡਣਾ ਚਾਹੁੰਦਾ ਹੈ, ਜਿਸ ਤੋਂ ਬਾਅਦ ਸੱਦਾ ਸਿੰਘ ਵਾਲਾ ਦੇ ਨੌਜਵਾਨ ਉਸ ਨੂੰ ਲਾਇਲਪੁਰ ਖਾਲਸਾ ਕਾਲਜ ਵਿੱਚ ਟਰਾਇਲ ਲਈ ਲੈ ਗਏ, ਜਿੱਥੇ ਉਸ ਨੇ ਦੱਸਿਆ ਕਿ ਉਸ ਕੋਲ ਪੈਸਾ ਨਹੀਂ ਹੈ ਅਤੇ ਉਸ ਦਾ ਕਿਰਾਇਆ ਵੀ ਮਾਨਸਾ ਜ਼ਿਲ੍ਹੇ ਦੇ ਇਨ੍ਹਾਂ ਨੌਜਵਾਨਾਂ ਨੇ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਮੁੱਕੇਬਾਜ਼ੀ ਵਿੱਚ ਟਰਾਇਲ ਦੌਰਾਨ ਉਸ ਨੇ ਤਕੜੇ ਖਿਡਾਰੀ ਨਾਲ ਖੇਡਿਆ ਅਤੇ ਖੂਨ ਨਾਲ ਦੂਜੇ ਮੁੱਕੇਬਾਜ਼ ਦਾ ਤੋਲੀਆ ਵੀ ਬੁਰੀ ਤਰ੍ਹਾਂ ਭਿੱਜ ਗਿਆ, ਜਿਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਤੂੰ ਖੇਡ, ਪਰ ਉਸ ਨੇ ਪੈਸੇ ਨਾ ਹੋਣ ਦੀ ਗੱਲ ਕਹੀ, ਫਿਰ ਉਨ੍ਹਾਂ ਨੇ ਕਿਹਾ ਕਿ ਤੇਰੇ ਕੋਲੋਂ ਕੋਈ ਫ਼ੀਸ ਨਹੀਂ ਲਵਾਂਗੇ ਅਤੇ ਇਸ ਤਰ੍ਹਾਂ ਉਹ ਤਿੰਨ ਸਾਲ ਖੇਡਿਆ ਅਤੇ ਲਾਇਲਪੁਰ ਖਾਲਸਾ ਕਾਲਜ ਵਿੱਚ ਮਸ਼ਹੂਰ ਹੋਇਆ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਗਰੀਬ ਨੌਜਵਾਨਾਂ ਦੀਆਂ ਲੜਾਈਆਂ ਲੜਦਾ ਰਿਹਾ ਅਤੇ ਉਸ ਨੂੰ ਬਾਬਾ ਬੌਕਸਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਹ ਦੋਸਤਾਂ ਦੇ ਹੱਕ ਲਈ ਲੜਦਾ ਸੀ ਅਤੇ ਦੋਸਤ ਦੇ ਮਾਮਲੇ ਵਿੱਚ ਹੋਈ ਫਾਇਰਿੰਗ ਵਿੱਚ ਉਸ ਨੇ ਬੁੜੈਲ ਜੇਲ੍ਹ ਕੱਟੀ ਹੈ, ਜਿਸ ਮਾਮਲੇ ਵਿੱਚ ਉਨ੍ਹਾਂ ਉਸ ਨੂੰ ਛੁਡਵਾਇਆ ਵੀ ਨਹੀਂ। ਉਨ੍ਹਾਂ ਕਿਹਾ ਕਿ ਉਸ ਨੂੰ ਪੁਲਿਸ ਵਿੱਚ ਨੌਜਵਾਨਾਂ ਨੂੰ ਖਿਡਾਉਣ ਲਈ ਭਰਤੀ ਕਰਦੇ ਸੀ ਪਰ ਹੋਇਆ ਨਹੀਂ, ਅਤੇ ਪਰਵਿੰਦਰ ਝੋਟੇ ਦੇ ਨਾਮ ਨਾਲ ਮਾਨਸਾ ਵਿੱਚ ਆ ਕੇ ਮਸ਼ਹੂਰ ਹੋ ਗਿਆ, ਜਿਸ ਨੇ ਬਾਰ੍ਹਵੀਂ ਨਾਨ ਮੈਡੀਕਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅੱਗੇ ਸਾਡਾ ਕੋਈ ਜ਼ੋਰ ਨਹੀਂ, ਫਿਰ ਵੀ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪਰਵਿੰਦਰ ਸਿੰਘ ਝੋਟਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਆਪਣੇ ਬੱਚੇ ਛੱਡ ਕੇ ਆਪ ਚਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸਐਸਪੀ ਮਾਨਸਾ ਰਾਤ ਇੱਕੇ ਧਰਨੇ ਵਿੱਚ ਆਏ ਅਤੇ ਇਸ ਮਾਮਲੇ ਵਿੱਚ ਅਰਜ਼ੀ ਦੇਣ ਲਈ ਕਿਹਾ, ਜਿਸ 'ਤੇ ਉਨ੍ਹਾਂ ਐਸਐਸਪੀ ਨੂੰ ਕਿਹਾ ਕਿ ਉਹ ਵੀ ਸਾਬਕਾ ਫ਼ੌਜੀ ਹਨ ਅਤੇ ਪਰਵਿੰਦਰ ਸਿੰਘ ਨੂੰ ਸ਼ਰੇ ਬਜ਼ਾਰ ਮਾਰਿਆ ਗਿਆ ਹੈ, ਭਾਨੇ ਸਿੱਧੂ ਨਾਲ ਵੀ ਪੁਲਿਸ ਨੇ ਧੱਕਾ ਮੁੱਕੀ ਕੀਤੀ। ਉਨ੍ਹਾਂ ਕਿਹਾ ਕਿ ਉਹ ਹੁਣ ਕੁੱਝ ਨਹੀਂ ਚਾਹੁੰਦੇ, ਜਿੱਥੇ ਪੰਜਾਬ ਦੀ ਜਨਤਾ ਕਹੂਗੀ ਉਥੇ ਅੰਗੂਠਾ ਲਗਾਵਾਂਗਾ, ਅਤੇ ਚਾਰ ਮਹੀਨੇ ਸਰਕਾਰ ਦੇ ਪਏ ਹਨ ਪਤਾ ਨਹੀਂ ਕਿੰਨੇ ਹੋਰ ਮਰਨੇ ਹਨ, ਉਸ ਨੂੰ ਮਾਰਨ ਲਈ ਟਰੈਪ ਲਗਾਇਆ ਗਿਆ ਹੈ, ਪਰ
ਪੰਜਾਬ ਸਰਕਾਰ ਨੂੰ ਝੋਟੇ ਦੇ ਪਿਤਾ ਦੀ ਚਿਤਾਵਨੀ: ਹੁਣ ਨਹੀਂ ਲੜਾਂਗੇ ਅਸੀਂ, ਪੰਜਾਬ ਦੀ ਜਨਤਾ ਲੜੇਗੀ ਇਹ ਲੜਾਈ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ 'ਤੇ ਤਿੱਖੇ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਮਰਿਆ ਨਹੀਂ ਸਗੋਂ ਜ਼ਿੰਦਾ ਹੈ, ਉਹ ਹੈ, ਅਤੇ ਇਹ ਲੜਾਈ ਹੁਣ ਉਨ੍ਹਾਂ ਦੀ ਨਹੀਂ ਸਗੋਂ
NRI Post Desk · 41 ਦਿਨ ਪਹਿਲਾਂ · ਅੱਪਡੇਟ 28 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




