ਮੁਹਾਲੀ ਵਿੱਚ ਪਾਣੀ ਦੇ ਬਿੱਲਾਂ ਨੂੰ ਲੈ ਕੇ ਸਿਆਸੀ ਘਮਸਾਣ ਮਚ ਗਿਆ ਹੈ, ਜਦੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਜੁਝਾਰ ਨਗਰ ਦੇ ਸਰਪੰਚ ਅਤੇ ‘ਆਪ’ ਆਗੂ ਇਕਬਾਲ ਸਿੰਘ ’ਤੇ ਪਾਣੀ ਬਿੱਲਾਂ ਦੇ ਵਾਧੂ ਪੈਸੇ ਵਸੂਲਣ, ਹਜ਼ਾਰਾਂ ਰੁਪਏ ਲੈ ਕੇ ਨਵੇਂ ਕੁਨੈਕਸ਼ਨ ਦੇਣ ਅਤੇ ਲੋਕਾਂ ਦੇ ਕੁਨੈਕਸ਼ਨ ਕੱਟਣ ਦੀ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਗਏ। ਇਨ੍ਹਾਂ ਦੋਸ਼ਾਂ ਨੇ ਜਿੱਥੇ ਪਿੰਡ ਦੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ, ਉਥੇ ਹੀ ਸਰਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਸਿੱਧੂ ’ਤੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਅਤੇ ਖੁੱਲ੍ਹੀ ਚੁਨੌਤੀ ਦਿੱਤੀ ਕਿ ਜਾਂ ਤਾਂ ਉਹ ਇਹ ਦੋਸ਼ ਸਾਬਤ ਕਰਨ ਜਾਂ ਫਿਰ ਜਨਤਕ ਤੌਰ ’ਤੇ ਮੁਆਫ਼ੀ ਮੰਗਣ। ਸਰਪੰਚ ਇਕਬਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਸਿੱਧੂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਜੇਕਰ ਸਿੱਧੂ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ। ਇਸ ਮਾਮਲੇ ਦੀ ਅਸਲ ਜੜ੍ਹ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਾਲ 2020 ਵਿੱਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਾਣੀ ਸਪਲਾਈ ਦਾ ਪ੍ਰਬੰਧ ਗਰਾਮ ਪੰਚਾਇਤਾਂ ਨੂੰ ਸੌਂਪਿਆ ਗਿਆ ਸੀ, ਜਿਸ ਸਬੰਧੀ ਉਸ ਸਮੇਂ ਦੀ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਸਰਪੰਚ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਹੀ ਜਲ ਸਪਲਾਈ ਵਿਭਾਗ ਵੱਲੋਂ ਵਾਟਰ ਸਪਲਾਈ ਦਾ ਕੰਮ ਪੰਚਾਇਤ ਦੇ ਸਪੁਰਦ ਕੀਤਾ ਗਿਆ ਸੀ, ਜਿਸ ਸਬੰਧੀ ਬਕਾਇਦਾ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵੱਲੋਂ ਘਰ-ਘਰ ਸਰਵੇ ਕੀਤਾ ਗਿਆ ਤਾਂ ਪਤਾ ਲੱਗਾ ਕਿ ਅੱਧਾ ਪਿੰਡ ਪਾਣੀ ਦਾ ਬਿੱਲ ਭਰ ਰਿਹਾ ਹੈ ਜਦੋਂਕਿ ਅੱਧਾ ਪਿੰਡ ਪੈਸੇ ਨਹੀਂ ਦੇ ਰਿਹਾ ਹੈ, ਜਿਸ ਕਰਕੇ ਉਨ੍ਹਾਂ ਕਿਹਾ ਕਿ ਜਾਂ ਤਾਂ ਸਾਰਿਆਂ ਦਾ ਬਿੱਲ ਮੁਆਫ਼ ਹੋਵੇ ਜਾਂ ਜਿਹੜੇ ਪੈਸੇ ਨਹੀਂ ਦੇ ਰਹੇ, ਉਨ੍ਹਾਂ ਤੋਂ ਬਕਾਇਆ ਪੈਸਿਆਂ ਦੀ ਵਸੂਲੀ ਕੀਤੀ ਜਾਵੇ। ਸਰਪੰਚ ਨੇ ਦੱਸਿਆ ਕਿ ਕਮੇਟੀ ਨੇ ਕਰੀਬ 1100 ਖਪਤਕਾਰਾਂ ਨੂੰ ਨੋਟਿਸ ਭੇਜ ਕੇ ਸਾਲ 2022 ਤੋਂ ਹੁਣ ਤੱਕ ਦਾ ਬਕਾਇਆ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ, ਅਤੇ ਇਹ ਵੀ ਸਪੱਸ਼ਟ ਕੀਤਾ ਕਿ ਨਵੇਂ ਕੁਨੈਕਸ਼ਨ ਦਾ 25 ਹਜ਼ਾਰ ਨਹੀਂ ਬਲਕਿ 5 ਹਜ਼ਾਰ ਰੁਪਏ ਫੀਸ ਤੈਅ ਕੀਤੀ ਗਈ ਹੈ, ਜਿਸ ਵਿੱਚ ਸਾਰਾ ਖ਼ਰਚਾ ਕਮੇਟੀ ਨੇ ਕਰਨਾ ਹੈ। ਦੂਜੇ ਪਾਸੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਕਿ ਸਰਪੰਚ ਇਕਬਾਲ ਸਿੰਘ ਕਾਰਵਾਈ ਤੋਂ ਬਚਨ ਲਈ ਨਿਰ੍ਹਾ ਝੂਠ ਬੋਲ ਰਿਹਾ ਹੈ, ਕਿਉਂਕਿ ਤਿੰਨ ਕੁ ਮਹੀਨੇ ਪਹਿਲਾਂ ਜਲ ਸਪਲਾਈ ਵਿਭਾਗ ਨੇ ਪਿਛਲਾ ਬਕਾਇਆ ਕਲੀਅਰ ਕਰਨ ਤੋਂ ਬਾਅਦ ਹੀ ਨਵੀਂ ਗਰਾਮ ਪੰਚਾਇਤ ਨੂੰ ਜਲ ਸਪਲਾਈ ਦਾ ਪ੍ਰਬੰਧ ਸੌਂਪਿਆ ਗਿਆ ਸੀ। ਸਿੱਧੂ ਨੇ ਦਲੀਲ ਦਿੱਤੀ ਕਿ ਇਸ ਲਈ ਸਰਪੰਚ ਨੂੰ ਪਿਛਲਾ ਬਕਾਇਆ ਲੈਣ ਦਾ ਕੋਈ ਅਧਿਕਾਰ ਨਹੀਂ ਹੈ, ਅਤੇ ਜੇਕਰ ਕਿਸੇ ਵੱਲ ਪਿਛਲਾ ਬਕਾਇਆ ਖੜਾ ਹੈ ਤਾਂ ਸਬੰਧਤ ਵਿਭਾਗ ਹੀ ਨੋਟਿਸ ਭੇਜ ਸਕਦਾ ਹੈ, ਸਰਪੰਚ ਨਹੀਂ, ਅਤੇ ਨਵੀਂ ਪੰਚਾਇਤ ਸਿਰਫ਼ ਉਸ ਦਿਨ ਤੋਂ ਬਾਅਦ ਦੀ ਹੀ ਵਸੂਲੀ ਕਰ ਸਕਦੀ ਹੈ ਜਿਸ ਦਿਨ ਤੋਂ ਇਹ ਕੰਮ ਸੌਂਪਿਆ ਗਿਆ ਹੈ। ਇਸ ਤਰ
ਪਾਣੀ ਦੇ ਬਿੱਲਾਂ ਦਾ ਘਪਲਾ ਜਾਂ ਸਿਆਸੀ ਸਾਜ਼ਿਸ਼? ਸਰਪੰਚ ਦਾ ਖੁਲਾਸਾ ਸੁਣ ਸਿੱਧੂ ਵੀ ਰਹਿ ਗਏ ਦੰਗ
ਮੁਹਾਲੀ ਵਿੱਚ ਪਾਣੀ ਦੇ ਬਿੱਲਾਂ ਨੂੰ ਲੈ ਕੇ ਸਿਆਸੀ ਘਮਸਾਣ ਮਚ ਗਿਆ ਹੈ, ਜਦੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਜੁਝਾਰ ਨਗਰ ਦੇ ਸਰਪੰਚ ਅਤੇ ‘ਆਪ’ ਆਗੂ ਇਕਬਾਲ ਸਿੰਘ ’ਤੇ ਪਾਣੀ ਬਿੱਲਾਂ ਦੇ ਵਾਧੂ ਪੈਸੇ ਵਸੂਲਣ, ਹਜ਼ਾਰਾਂ ਰੁਪਏ ਲੈ
NRI Post Desk · 59 ਦਿਨ ਪਹਿਲਾਂ · ਅੱਪਡੇਟ 25 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





