|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੈਨਸ਼ਨ ਕੋਰਟ ਦਾ ਫੈਸਲਾ: ਹਜ਼ਾਰਾਂ ਪੈਨਸ਼ਨਰਾਂ ਦੀ ਕਿਸਮਤ ਬਦਲਣ ਵਾਲਾ ਦਿਨ, ਜਾਣੋ ਸਾਰੀ ਸੱਚਾਈ

ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਲਈ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਉਨ੍ਹਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਪੈਨਸ਼ਨ ਸਮੱਸਿਆ ਦਾ ਪੱਕਾ ਹੱਲ ਕਰਨ ਵੱਲ ਵੱਡਾ ਕਦਮ ਸਾਬਤ ਹੋ ਸਕਦੀ ਹੈ। ਏਜੀ ਪੰਜਾਬ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਲ

NRI Post Desk · 61 ਦਿਨ ਪਹਿਲਾਂ · ਅੱਪਡੇਟ 3 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੈਨਸ਼ਨ ਕੋਰਟ ਦਾ ਫੈਸਲਾ: ਹਜ਼ਾਰਾਂ ਪੈਨਸ਼ਨਰਾਂ ਦੀ ਕਿਸਮਤ ਬਦਲਣ ਵਾਲਾ ਦਿਨ, ਜਾਣੋ ਸਾਰੀ ਸੱਚਾਈ
📷 NRI Post Desk

ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਲਈ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਉਨ੍ਹਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਪੈਨਸ਼ਨ ਸਮੱਸਿਆ ਦਾ ਪੱਕਾ ਹੱਲ ਕਰਨ ਵੱਲ ਵੱਡਾ ਕਦਮ ਸਾਬਤ ਹੋ ਸਕਦੀ ਹੈ। ਏਜੀ ਪੰਜਾਬ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਈ ਗਈ ਪੈਨਸ਼ਨ ਕੋਰਟ ਵਿੱਚ ਐਸੋਸੀਏਸ਼ਨ ਕੋਲ ਆਏ ਪੈਨਸ਼ਨ ਸਬੰਧੀ ਅਤੇ ਬੈਂਕਾਂ ਸਬੰਧੀ ਕੇਸ ਅਦਾਲਤ ਵਿੱਚ ਮੁਕੰਮਲ ਰਿਕਾਰਡ ਸਮੇਤ ਪੇਸ਼ ਕੀਤੇ ਗਏ। ਇਹ ਕੇਸ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਪਏ ਸਨ, ਜਿਸ ਕਾਰਨ ਪੈਨਸ਼ਨਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੂਰੀ ਪੈਰਵਾਈ ਕਰਕੇ ਸਾਰੇ ਕੇਸ ਏਜੀ ਦੇ ਰਿਕਾਰਡ ਤੇ ਦਰਜ ਕਰਵਾਏ ਗਏ ਅਤੇ ਸਬੰਧਤ ਦਫ਼ਤਰਾਂ ਨੂੰ ਹੱਲ ਕਰਨ ਲਈ ਭਿਜਵਾਏ ਗਏ। ਇਸ ਮੌਕੇ ਐਸੋਸੀਏਸ਼ਨ ਵੱਲੋਂ ਸਾਰੇ ਪੈਨਸ਼ਨਰਜ਼ ਨੂੰ ਬੇਨਤੀ ਕੀਤੀ ਗਈ ਕਿ ਜਿਸਦੀ ਵੀ ਕੋਈ ਪੈਨਸ਼ਨ ਸਬੰਧੀ ਮੁਸ਼ਕਲ ਹੋਵੇ, ਉਹ ਪੈਨਸ਼ਨਰਜ਼ ਭਵਨ ਵਿੱਚ ਆਕੇ ਵਿਚਾਰ ਕਰ ਸਕਦਾ ਹੈ। ਐਸੋਸੀਏਸ਼ਨ ਵਿੱਚ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ, ਡੀਸੀ ਦਫ਼ਤਰ, ਮਾਲ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਸਹਿਕਾਰਤਾ ਵਿਭਾਗ, ਪੰਜਾਬ ਰੋਡਵੇਜ਼, ਸਿੰਜਾਈ ਵਿਭਾਗ, ਪੁਲਿਸ ਵਿਭਾਗ, ਹੋਮਗਾਰਡ, ਖਜ਼ਾਨਾ ਵਿਭਾਗ, ਬੀ.ਐਂਡ ਆਰ ਵਿਭਾਗ ਅਤੇ ਹੋਰ ਵਿਭਾਗਾਂ ਦੇ ਮੈਂਬਰਜ਼ ਹਨ। ਇਸ ਭਵਨ ਵਿੱਚ ਲਾਈਫ ਸਰਟੀਫਿਕੇਟ, ਈ-ਕੇਵਾਈਸੀ ਅਤੇ ਐਲਟੀਸੀ ਆਨ ਲਾਇਨ ਆਦਿ ਸੇਵਾ-ਭਾਵ ਨਾਲ ਸਾਰੇ ਮੈਂਬਰਜ਼ ਕੀਤੇ ਜਾਂਦੇ ਹਨ। ਅੱਜ ਪੈਨਸ਼ਨ ਕੋਰਟ ਵਿੱਚ ਸਾਰੇ ਕੇਸਾਂ ਦੀ ਪੈਰਵਾਈ ਕਰਨ ਲਈ ਕਰਮਜੀਤ ਸ਼ਰਮਾ ਪ੍ਰਧਾਨ, ਜਸਵੰਤ ਸਿੰਘ ਬਰਾੜ ਲੀਗ ਅਡਵਾਈਜ਼ਰ, ਸੁੰਦਰ ਸਿੰਘ ਬਰਾੜ ਡੀਐਸਪੀ, ਸੀਨੀਅਰ ਮੀਤ ਪ੍ਰਧਾਨ ਅਤੇ ਕੁਲਦੀਪ ਸਿੰਘ ਬਰਾੜ ਦਫ਼ਤਰ ਸਕੱਤਰ ਹਾਜ਼ਰ ਸਨ। ਇਸ ਕਦਮ ਨਾਲ ਜਿੱਥੇ ਪੈਨਸ਼ਨਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਉੱਥੇ ਹੀ ਐਸੋਸੀਏਸ਼ਨ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਹਰ ਪੈਨਸ਼ਨਰ ਆਪਣੀ ਸਮੱਸਿਆ ਲੈ ਕੇ ਸਿੱਧਾ ਪੈਨਸ਼ਨਰਜ਼ ਭਵਨ ਪਹੁੰਚ ਸਕਦਾ ਹੈ ਅਤੇ ਉਸ ਦਾ ਹੱਲ ਕਰਵਾਇਆ ਜਾ ਸਕਦਾ ਹੈ। ਇਸ ਨਾਲ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਲਟਕਦੇ ਕੇਸਾਂ ਦਾ ਨਿਪਟਾਰਾ ਹੋਣ ਦਾ ਰਾਹ ਖੁੱਲ੍ਹਾ ਹੋਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!