|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੈਨਲ ਨੇ ਮੰਗਿਆ ਟਵਿੱਟਰ ਤੋਂ ਲਿਖਤੀ ਜਵਾਬ ,ਭਾਰਤ ਦਾ ਗ਼ਲਤ ਨਕਸ਼ਾ ਦਿਖਾਇਆ ਸੀ ਟਵਿੱਟਰ ਨੇ

ਨਿਊ ਦਿੱਲੀ (ਐਨ .ਆਰ .ਆਈ ):18 ਅਕਤੂਬਰ ਨੂੰ ਟਵਿੱਟਰ ਨੇ ਆਪਣੇ ਪਲੇਟਫਾਰਮ 'ਤੇ ਲੇਹ ਦੀ ਜਿਓ-ਟੈਗ ਲੋਕੇਸ਼ਨ ਨੂੰ ਜੰਮੂ ਕਸ਼ਮੀਰ-ਚੀਨ 'ਚ ਦਿਖਾਇਆ ਗਿਆ ਸੀ। ਆਈ ਟੀ ਸੈਕਟਰੀ ਨੇ ਟਵਿੱਟਰ ਨੂੰ ਸਪੱਸ਼ਟ ਕੀਤਾ ਹੈ ਕਿ ਲੇਹ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹੈ ਅਤੇ ਲੱਦਾਖ ਅਤੇ ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ ਹਨ ਜੋ ਕਿ ਭਾਰਤ ਦੇ ਸੰਵਿਧਾਨ ਦੁਆਰਾ ਨਿਯੰਤਰਿਤ ਹਨ।

NRI Post Desk · 2220 ਦਿਨ ਪਹਿਲਾਂ · ਅੱਪਡੇਟ 2219 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊ ਦਿੱਲੀ (ਐਨ .ਆਰ .ਆਈ ):18 ਅਕਤੂਬਰ ਨੂੰ ਟਵਿੱਟਰ ਨੇ ਆਪਣੇ ਪਲੇਟਫਾਰਮ 'ਤੇ ਲੇਹ ਦੀ ਜਿਓ-ਟੈਗ ਲੋਕੇਸ਼ਨ ਨੂੰ ਜੰਮੂ ਕਸ਼ਮੀਰ-ਚੀਨ 'ਚ ਦਿਖਾਇਆ ਗਿਆ ਸੀ। ਆਈ ਟੀ ਸੈਕਟਰੀ ਨੇ ਟਵਿੱਟਰ ਨੂੰ ਸਪੱਸ਼ਟ ਕੀਤਾ ਹੈ ਕਿ ਲੇਹ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹੈ ਅਤੇ ਲੱਦਾਖ ਅਤੇ ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ ਹਨ ਜੋ ਕਿ ਭਾਰਤ ਦੇ ਸੰਵਿਧਾਨ ਦੁਆਰਾ ਨਿਯੰਤਰਿਤ ਹਨ।ਟਵਿੱਟਰ ਨੂੰ ਅਸਪਸ਼ਟ ਸ਼ਬਦਾਂ 'ਚ ਇਹ ਵੀ ਕਿਹਾ ਹੈ ਕਿ ਟਵਿੱਟਰ ਨੂੰ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਟਵਿੱਟਰ ਵਲੋਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਅਪਮਾਨ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਇਹ ਕਾਨੂੰਨ ਦੀ ਵੀ ਉਲੰਘਣਾ ਹੋਵੇਗੀ। ਡਾਟਾ ਸੁਰੱਖਿਆ ਬਿੱਲ ਦੇ ਮਾਮਲੇ 'ਚ ਬੁੱਧਵਾਰ ਨੂੰ ਸੰਯੁਕਤ ਕਮੇਟੀ ਸੰਸਦੀ ਪੈਨਲ ਦੇ ਟਵਿੱਟਰ ਦੀਆਂ ਪ੍ਰਤੀਨਿਧੀਆਂ ਦੀ ਪੇਸ਼ੀ ਹੋਈ। ਐਮਾਜ਼ੋਨ ਦੇ ਪ੍ਰਤੀਨਿਧੀਆਂ ਦੀ ਪੇਸ਼ੀ ਅੱਜ ਸ਼ਾਮ 3 ਵਜੇ ਹੋਵੇਗੀ। ਵੀਰਵਾਰ ਨੂੰ ਗੂਗਲ ਤੇ ਹੋਰ ਸੰਗਠਨਾਂ ਨੂੰ ਪੈਨਲ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਪੈਨਲ ਦੀ ਚੇਅਰਪਰਸਨ ਤੇ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੱਸਿਆ ਹੈ। ਦਰਅਸਲ ਪੈਨਲ ਦੇ ਸਾਹਮਣੇ 28 ਅਕਤੂਬਰ ਨੂੰ ਹੀ ਐਮਾਜ਼ੋਨ ਦੇ ਪ੍ਰਤੀਨਿਧੀਆਂ ਨੂੰ ਪੇਸ਼ ਹੋਣ ਕਰਨਾ ਸੀ ਜੋ ਹੁਣ 29 ਅਕਤੂਬਰ ਨੂੰ ਹੋਵੇਗਾ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!