|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੈਨਸ਼ਨਰਾਂ ਦਾ ਧਮਾਕੇਦਾਰ ਖੁਲਾਸਾ: ਸਰਕਾਰ ਨੇ 51 ਪ੍ਰਤੀਸ਼ਤ ਦਾ ਕੋਰਾ ਝੂਠ ਬੋਲਿਆ, ਹੁਣ ਮੁਲਾਜ਼ਮ-ਪੈਨਸ਼ਨਰ ਸਾਂਝੇ ਮੋਰਚੇ ਦੀ ਤਿਆਰੀ

ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਪੈਂਨਸ਼ਨਰਜ ਅਤੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਕੰਪਨੀ ਬਾਗ ਵਿਖੇ ਹੋਈ, ਜਿਸ ਵਿੱਚ ਪੈਨਸ਼ਨਰਾਂ ਨੇ ਪੰਜਾਬ ਸ

NRI Post Desk · 37 ਦਿਨ ਪਹਿਲਾਂ · ਅੱਪਡੇਟ 15 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੈਨਸ਼ਨਰਾਂ ਦਾ ਧਮਾਕੇਦਾਰ ਖੁਲਾਸਾ: ਸਰਕਾਰ ਨੇ 51 ਪ੍ਰਤੀਸ਼ਤ ਦਾ ਕੋਰਾ ਝੂਠ ਬੋਲਿਆ, ਹੁਣ ਮੁਲਾਜ਼ਮ-ਪੈਨਸ਼ਨਰ ਸਾਂਝੇ ਮੋਰਚੇ ਦੀ ਤਿਆਰੀ
📷 NRI Post Desk

ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਪੈਂਨਸ਼ਨਰਜ ਅਤੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਕੰਪਨੀ ਬਾਗ ਵਿਖੇ ਹੋਈ, ਜਿਸ ਵਿੱਚ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ। ਜਨਰਲ ਸਕੱਤਰ ਮਦਨ ਲਾਲ ਮੰਨਣ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਕਾਰਵਾਈ ਚਲਾਈ, ਜਦਕਿ ਵਿੱਤ ਸਕੱਤਰ ਯਸ਼ਦੇਵ ਡੋਗਰਾ ਨੇ ਮਹੀਨਾਵਾਰ ਵਿੱਤ ਰੀਪੋਰਟ ਪੇਸ਼ ਕਰਦਿਆਂ 17 ਦਸੰਬਰ ਨੂੰ ਪੈਨਸ਼ਨ ਦਿਵਸ ਮਨਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੈਸ ਸਕੱਤਰ ਸੁਖਦੇਵ ਰਾਜ ਕਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਮਾਕੇਦਾਰ ਖੁਲਾਸਾ ਕੀਤਾ ਕਿ ਮਾਰਚ 22 ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋਂ ਪੈਨਸ਼ਨਰਜ਼ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ, ਸਗੋਂ ਉਲਟਾ ਮੀਟਿੰਗ ਸੱਦ ਕੇ ਵੀ ਮੀਟਿੰਗ ਨਹੀਂ ਕੀਤੀ ਜਾਂਦੀ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਨੇ 51 ਪ੍ਰਤੀਸ਼ਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ 'ਤੇ ਖਰਚ ਹੋਣ ਦਾ ਦਾਅਵਾ ਕਰਕੇ ਕੋਰਾ ਝੂਠ ਬੋਲਿਆ ਹੈ, ਜੋ ਪੈਨਸ਼ਨਰਾਂ ਦੇ ਗੁੱਸੇ ਦਾ ਵੱਡਾ ਕਾਰਨ ਬਣਿਆ। ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 8 ਪ੍ਰਤੀਸ਼ਤ ਡੀਏ ਬਿਨਾਂ ਬਕਾਏ ਤੋਂ ਦੇ ਕੇ ਡੀਏ ਨੂੰ ਡੀ-ਲਿੰਕ ਕਰਨ ਵੱਲ ਤੁਰ ਪਈ ਹੈ ਅਤੇ ਰਹਿੰਦਾ 10 ਪ੍ਰਤੀਸ਼ਤ ਦੇਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪੈਨਸ਼ਨਰਾਂ ਦੀਆਂ ਹੋਰ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਪੈਨਸ਼ਨਰਜ਼ ਨੂੰ 2.59 ਦਾ ਗੁਣਾਂਕ ਦੇਣਾ ਸ਼ਾਮਲ ਹੈ, ਪਰ ਸਰਕਾਰ ਨੇ ਇਨ੍ਹਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। ਪ੍ਰਧਾਨ ਮਦਨ ਗੋਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਪੈਨਸ਼ਨਰਜ਼ ਆਪਣੀ ਪੈਨਸ਼ਨ 2.59 ਨਾਲ ਬਣਾਉਂਦੇ ਹਨ ਤਾਂ ਵੇਖਦੇ ਹਨ ਕਿ ਹੁਣ ਦੀ ਪੈਨਸ਼ਨ ਨਾਲ ਬਹੁਤ ਘਾਟਾ ਪੈਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਟੇਟ ਪੈਨਸ਼ਨਰਜ ਕਨਫੈਡਰੇਸ਼ਨ ਦੇ ਅਨੁਸਾਰ ਮੁਲਾਜ਼ਮ-ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਵੱਲੋਂ ਦਿੱਤੇ ਸੰਘਰਸ਼, ਜਿਵੇਂ ਕਿ 21 ਅਤੇ 22 ਅਕਤੂਬਰ ਨੂੰ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ, ਦੀ ਐਸੋਸੀਏਸ਼ਨ ਪੂਰਾ ਸਹਿਯੋਗ ਕਰੇਗੀ, ਜਿਸ ਨਾਲ ਸਰਕਾਰ ਖ਼ਿਲਾਫ਼ ਮੋਰਚਾ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਕਰਤਾਰ ਸਿੰਘ ਐਮਏ, ਸਤਨਾਮ ਸਿੰਘ ਪਾਖਰਪੁਰਾ, ਰਮੇਸ਼ ਭਨੋਟ, ਲਖਬੀਰ ਸਿੰਘ ਢੋਟ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਘਈ, ਬਾਬਾ ਬਲਵਿੰਦਰ ਸਿੰਘ, ਬਲਕਾਰ ਨਈਅਰ, ਕੁਲਵੰਤ ਸਿੰਘ ਮੱਲ੍ਹੀ, ਪਿਆਰਾ ਲਾਲ ਭਗਤ, ਗਿਆਨੀ ਮੋਹਨ ਸਿੰਘ, ਪ੍ਰਿੰਸੀਪਲ ਸੋਹਨ ਲਾਲ, ਗੁਰਬਚਨ ਸਿੰਘ, ਬਲਦੇਵ ਸਿੰਘ ਡੀਈਓ, ਕੁਲਬੀਰ ਸਿੰਘ ਜੰਡਿਆਲਾ, ਵਿਜੇ ਕੁਮਾਰ ਪੰਚਾਇਤ ਅਫਸਰ, ਇੰਦਰਜੀਤ ਸਿੰਘ ਬਾਜਵਾ, ਮੋਤੀ ਲਾਲ ਦੇਵਗਨ, ਵਿਜੇ ਕੁਮਾਰ ਭਸੀਨ ਅਤੇ ਸੁਰਿੰਦਰ ਕੁਮਾਰ ਚਵਿੰਡਾ ਦੇਵੀ ਤੋਂ ਇਲਾਵਾ ਹੋਰ ਵੀ ਸਾਥੀਆਂ ਨੇ ਭਾਗ ਲਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!