|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਰੀਦਕੋਟ ਵਿੱਚ 57ਵੇਂ ਆਗਮਨ ਪੁਰਬ ਦਾ ਐਲਾਨ, ਪਿਛਲੇ ਸਾਲ ਦੀ ਖਾਮੋਸ਼ੀ ਪਿੱਛੇ ਦੀ ਅਸਲ ਕਹਾਣੀ ਹੁਣ ਸਾਹਮਣੇ

ਫਰੀਦਕੋਟ ਵਿੱਚ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਵਿਖੇ ਇਸ ਵਾਰ 19 ਸਤੰਬਰ ਤੋਂ 23 ਸਤੰਬਰ ਤੱਕ 57ਵੇਂ ਬਾਬਾ ਫਰੀਦ ਆਗਮਨ-ਪੁਰਬ ਨੂੰ ਧੂਮ-ਧਾਮ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ ਹੈ, ਅਤੇ ਇਸ ਦੀ ਸਫਲਤਾ ਲਈ ਵੱਖ-ਵੱਖ ਕਮੇਟ

NRI Post Desk · 71 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫਰੀਦਕੋਟ ਵਿੱਚ 57ਵੇਂ ਆਗਮਨ ਪੁਰਬ ਦਾ ਐਲਾਨ, ਪਿਛਲੇ ਸਾਲ ਦੀ ਖਾਮੋਸ਼ੀ ਪਿੱਛੇ ਦੀ ਅਸਲ ਕਹਾਣੀ ਹੁਣ ਸਾਹਮਣੇ
📷 NRI Post Desk

ਫਰੀਦਕੋਟ ਵਿੱਚ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਵਿਖੇ ਇਸ ਵਾਰ 19 ਸਤੰਬਰ ਤੋਂ 23 ਸਤੰਬਰ ਤੱਕ 57ਵੇਂ ਬਾਬਾ ਫਰੀਦ ਆਗਮਨ-ਪੁਰਬ ਨੂੰ ਧੂਮ-ਧਾਮ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ ਹੈ, ਅਤੇ ਇਸ ਦੀ ਸਫਲਤਾ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ, ਜਿਸ ਵਿੱਚ ਉਹਨਾਂ ਨੇ ਕਮੇਟੀਆਂ ਬਾਰੇ ਚਾਨਣਾ ਪਾਇਆ। ਬੈਰੀ ਗੇਟ ਦੀ ਸੇਵਾ ਆਤਮਾ ਸਿੰਘ ਸਰਪੰਚ ਕੰਮੇਆਣਾ ਅਤੇ ਗੁਰਲਾਭ ਸਿੰਘ ਨੂੰ, ਛੋਟੇ ਹਾਲ ਦੀ ਸੇਵਾ ਜਗਦੀਸ਼ ਸਿੰਘ ਨੰਬਰਦਾਰ ਅਤੇ ਉਹਨਾਂ ਦੀ ਟੀਮ ਨੂੰ, ਪ੍ਰਸ਼ਾਦਿਆਂ ਦੀ ਸੇਵਾ ਗੁਰਚਰਨ ਸਿੰਘ, ਗੁਰਜੀਤ ਸਿੰਘ ਚਮੇਲੀ, ਸਰਬਜੀਤ ਕੌਰ, ਰਮਿੰਦਰ ਕੌਰ ਅਤੇ ਕਿੰਨੂ ਕੌਰ ਨੂੰ, ਅਤੇ ਦੇਗ ਦੀ ਸੇਵਾ ਕਿਲ੍ਹਾਂ ਨੌ ਤੋਂ ਸਾਬ ਸਿੰਘ, ਪਰਮਜੀਤ ਸਿੰਘ ਅਤੇ ਸੁਖਮੰਦਰ ਸਿੰਘ ਨੂੰ ਸੌਂਪੀ ਗਈ। ਇਸੇ ਤਰ੍ਹਾਂ ਜੋੜਾ ਘਰ ਦੀ ਸੇਵਾ ਜਰਨੈਲ ਸਿੰਘ, ਜਗਤਾਰ ਸਿੰਘ, ਜਗਜੀਵਨ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ, ਲੰਗਰ ਹਾਲ ਦੀ ਸੇਵਾ ਇਕਬਾਲ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਅਸ਼ੋਕ ਸੱਚਰ ਅਤੇ ਅਸ਼ਵਨੀ ਬਾਂਸਲ ਨੂੰ, ਅਤੇ ਰਸਦ ਖਰੀਦਣ ਦੀ ਜ਼ਿੰਮੇਵਾਰੀ ਕੁਲਜੀਤ ਸਿੰਘ ਮੋਂਗੀਆ, ਨਰਿੰਦਰ ਪਾਲ ਸਿੰਘ ਬਰਾੜ, ਇਕਬਾਲ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ। ਸਫਾਈ ਦੀ ਸੇਵਾ ਰਾਜੂ ਸਿੰਘ ਅਤੇ ਉਹਨਾਂ ਦੀ ਟੀਮ, ਜਸ਼ਨ ਸਿੰਘ, ਨਵ ਸਿੰਘ, ਗੁਰਪਿਆਰ ਸਿੰਘ, ਅਮਿੰਤਪਾਲ ਸਿੰਘ ਅਤੇ ਮੱਖਣ ਸਿੰਘ ਨੂੰ, ਲੰਗਰ ਵਰਤਾਉਣ ਲਈ ਲਾਅ ਕਾਲਜ ਦੇ ਪ੍ਰੋ. ਮੋਹਨ ਸਿੰਘ ਸੱਗੂ ਅਤੇ ਪ੍ਰੋ. ਪਰਮਿੰਦਰ ਸਿੰਘ ਬੁੱਟਰ ਨੂੰ, ਜਲ ਸੇਵਾ ਲਈ ਡਾ. ਗੁਰਇੰਦਰ ਮੋਹਨ ਸਿੰਘ ਅਤੇ ਕੈਪਟਨ ਧਰਮ ਸਿੰਘ ਨੂੰ, ਅਤੇ ਫਾਇਨੈਂਸ ਕਮੇਟੀ ਦੀ ਸੇਵਾ ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ ਅਤੇ ਡਾ. ਗੁਰਇੰਦਰ ਮੋਹਨ ਸਿੰਘ ਨੂੰ ਸੌਂਪੀ ਗਈ, ਜਦਕਿ ਸ਼ਕਾਇਤ ਕਮੇਟੀ ਵਿੱਚ ਦੀਪਇੰਦਰ ਸਿੰਘ ਸੇਖੋਂ ਅਤੇ ਨਰਿੰਦਰ ਪਾਲ ਸਿੰਘ ਬਰਾੜ ਵੀ ਪੂਰਾ ਸਹਿਯੋਗ ਦੇਣਗੇ। ਸੇਖੋਂ ਸਾਹਿਬ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚ ਆਏ ਭਾਰੀ ਹੜ੍ਹ ਦੇ ਹਾਲਾਤਾਂ ਕਾਰਨ ਬਾਬਾ ਫਰੀਦ ਆਗਮਨ ਪੁਰਬ ਜਿਆਦਾ ਵੱਡੇ ਪੱਧਰ ਤੇ ਨਹੀਂ ਮਨਾਇਆ ਗਿਆ ਸੀ, ਪਰ ਸੁਸਾਇਟੀ ਵੱਲੋਂ 51 ਲੱਖ ਦੀ ਰਾਸ਼ੀ ਚੀਫ ਮਨਿਸਟਰ ਰਲੀਫ ਫੰਡ ਨੂੰ ਅਤੇ 2 ਲੱਖ ਦੀ ਰਾਸ਼ੀ ਰੈੱਡ ਕਰਾਸ ਸੁਸਾਇਟੀ ਨੂੰ ਮੁਨੱਖਤਾ ਦੀ ਸੇਵਾ ਲਈ ਦਿੱਤੀ ਗਈ ਸੀ। ਉਹਨਾਂ ਨੇ ਸੰਗਤਾਂ ਅੱਗੇ ਅਪੀਲ ਕੀਤੀ ਕਿ ਮੇਲੇ ਦੌਰਾਨ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਣ, ਪਲਾਸਟਿਕ ਦਾ ਪ੍ਰਯੋਗ ਨਾ ਕਰਨ ਅਤੇ ਨਾ ਹੀ ਲਿਫਾਫੇ ਤੇ ਹੋਰ ਗੰਦਗੀ ਸੜਕਾਂ ਤੇ ਸੁੱਟਣ। ਉਹਨਾਂ ਨੇ ਕਿਹਾ ਕਿ ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਅਤੇ ਐਬੂਲੈਂਸ ਲਈ ਖਾਸ ਰੂਟ ਬਣਾਏ ਜਾਣ ਦੀ ਮੰਗ ਕੀਤੀ ਗਈ ਤਾਂ ਜੋ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਐੱਮ. ਐੱਲ. ਏ. ਗੁਰਦਿੱਤ ਸਿੰਘ ਸੇਖੋ, ਬਲਜਿੰ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!