|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਫਰਾਂਸ ਦੇ ਰਾਸ਼ਟਰਪਤੀ ਦੇ ਵਲੋਂ ਫਰਾਂਸ 'ਚ ਦੂਜੇ ਲੌਕਡਾਊਨ ਦਾ ਐਲਾਨ

ਫਰਾਂਸ (ਐਨ .ਆਰ. ਆਈ):ਜਦੋ ਦਾ ਦੁਨੀਆ ਦੇ ਵਿੱਚ ਕਰੋਨਾ ਵਰਗੀ ਵੈਸ਼੍ਵਿਕ ਮਹਾਮਾਰੀ ਆਈ ਹੈ ਓਦੋ ਤੋਂ ਹੀ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਵੱਖ ਵੱਖ ਦੇਸ਼ਾਂ ਦੀਆ ਸਰਕਾਰਾਂ ਦੇ ਵਲੋਂ ਇਸਨੂੰ ਲੈ ਕੇ ਸਮੇ ਸਮੇ ਤੇ ਦਿਸ਼ਾ ਨਿਰਦੇਸ਼ ਦਿਤੇ ਜਾਂਦੇ ਨੇ ,ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ ,ਓਥੇ ਹੀ ਜੇ ਗੱਲ ਕਰੀਏ ਫ

NRI Post Desk · 2219 ਦਿਨ ਪਹਿਲਾਂ · ਅੱਪਡੇਟ 2219 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫਰਾਂਸ ਦੇ ਰਾਸ਼ਟਰਪਤੀ ਦੇ ਵਲੋਂ ਫਰਾਂਸ 'ਚ ਦੂਜੇ ਲੌਕਡਾਊਨ ਦਾ ਐਲਾਨ
📷 NRI Post Desk

ਫਰਾਂਸ (ਐਨ .ਆਰ. ਆਈ):ਜਦੋ ਦਾ ਦੁਨੀਆ ਦੇ ਵਿੱਚ ਕਰੋਨਾ ਵਰਗੀ ਵੈਸ਼੍ਵਿਕ ਮਹਾਮਾਰੀ ਆਈ ਹੈ ਓਦੋ ਤੋਂ ਹੀ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਵੱਖ ਵੱਖ ਦੇਸ਼ਾਂ ਦੀਆ ਸਰਕਾਰਾਂ ਦੇ ਵਲੋਂ ਇਸਨੂੰ ਲੈ ਕੇ ਸਮੇ ਸਮੇ ਤੇ ਦਿਸ਼ਾ ਨਿਰਦੇਸ਼ ਦਿਤੇ ਜਾਂਦੇ ਨੇ ,ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ ,ਓਥੇ ਹੀ ਜੇ ਗੱਲ ਕਰੀਏ ਫਰਾਂਸ ਦੀ ਤਾਂ ਫਰਾਂਸ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮੁਲਕਾਂ 'ਚੋਂ ਪੰਜਵੇਂ ਨੰਬਰ 'ਤੇ ਹੈ।ਕੋਵਿਡ 19 ਦੇ ਮਰੀਜ਼ਾਂ ਦੀ ਸੰਖਿਆਂ 'ਚ ਵਾਧੇ ਦੇ ਚੱਲਦਿਆਂ ਯੂਰਪ ਦੇ ਹਸਪਤਾਲ ਫਿਰ ਤੋਂ ਭਰ ਰਹੇ ਹਨ।ਜਿਸ ਕਾਰਨ ਓਥੋਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਕੋਵਿਡ 19 ਦਾ ਮੁਕਾਬਲਾ ਕਰਨ ਦਾ ਇਕ ਮਾਤਰ ਸਹਾਰਾ ਸਿਰਫ ਲੌਕਡਾਊਨ ਹੀ ਹੈ ਜਿਸਦੇ ਚਲਦੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਨੇ ਬੁੱਧਵਾਰ ਆਪਣੇ ਦੇਸ਼ 'ਚ ਇਕ ਨਵੇਂ ਦੇਸ਼ਵਿਆਪੀ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਲੌਕਡਾਊਨ ਦੌਰਾਨ ਸਕੂਲ ਤੇ ਕੁਝ ਦਫਤਰ ਖੁੱਲ੍ਹੇ ਰਹਿਣਗੇ। ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਦੇ ਚੱਲਦਿਆਂ ਨਵੇਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!