ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਉਸ ਸਮੇਂ ਵੱਡਾ ਹੰਗਾਮਾ ਮਚ ਗਿਆ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਅਤੇ ਤਲਾਸ਼ੀ ਦੌਰਾਨ ਉਹ ਸਭ ਕੁਝ ਬਰਾਮਦ ਹੋਇਆ ਜੋ ਕਿਸੇ ਵੀ ਹਾਲਤ ਵਿੱਚ ਜੇਲ੍ਹ ਦੀਆਂ ਸਖ਼ਤ ਸੁਰੱਖਿਆ ਦੀਵਾਰਾਂ ਅੰਦਰ ਨਹੀਂ ਪਹੁੰਚਣਾ ਚਾਹੀਦਾ ਸੀ। ਸੂਬੇ ਦੀਆਂ ਜੇਲ੍ਹਾਂ ਵਿੱਚ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਗੈਰ-ਕਾਨੂੰਨੀ ਵਸਤੂਆਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ ਅਤੇ ਤਾਜ਼ਾ ਮਾਮਲਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਹੈ, ਜਿੱਥੇ ਅਕਤੂਬਰ ਮਹੀਨੇ ਦੌਰਾਨ ਵੱਖ-ਵੱਖ ਬੈਰਕਾਂ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਕੁੱਲ 14 ਮੋਬਾਈਲ ਫੋਨ ਵੱਖ-ਵੱਖ ਕੰਪਨੀਆਂ ਦੇ ਸਿੰਮ ਕਾਰਡਾਂ ਸਮੇਤ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਜੇਲ੍ਹ ਅੰਦਰ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਾਏ ਗਏ ਨਸ਼ੀਲੇ ਪਦਾਰਥ ਵੀ ਹੱਥ ਲੱਗੇ, ਜਿਨ੍ਹਾਂ ਵਿੱਚ 76 ਜਰਦੇ ਦੀਆਂ ਪੁੜੀਆਂ, 8 ਪੁੜੀਆਂ ਕੂਲ ਲਿਪ ਅਤੇ ਲਗਭਗ 26 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਹੈਰੋਇਨ ਵਰਗਾ ਪਦਾਰਥ ਸ਼ਾਮਲ ਹੈ, ਜੋ ਕਿ ਮੋਮੀ ਲਿਫਾਫਿਆਂ ਵਿੱਚ ਲੁਕਾ ਕੇ ਰੱਖਿਆ ਗਿਆ ਸੀ। ਜਾਣਕਾਰੀ ਦਿੰਦੇ ਹੋਏ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਸ਼ਿਕਾਇਤ ਅਤੇ ਵੱਖ-ਵੱਖ ਮਿਤੀਆਂ ਦੇ ਪੱਤਰਾਂ ਅਨੁਸਾਰ ਇਹ ਚੈਕਿੰਗ ਕੀਤੀ ਗਈ ਸੀ, ਜਿਸ ਵਿੱਚ ਹਵਾਲਾਤੀ ਰਾਜਵੀਰ ਸਿੰਘ ਉਰਫ ਰਾਜੂ, ਸੁਖਦੇਵ ਸਿੰਘ ਉਰਫ ਸੁੱਖਾ, ਗੁਰਸੇਵਕ ਸਿੰਘ ਉਰਫ ਲਵਪ੍ਰੀਤ ਸਿੰਘ, ਬਸੰਤ ਸਿੰਘ ਉਰਫ ਬੰਟੂ, ਸੰਨੀ, ਉਦੇ ਭਾਰਤ, ਰੇਸ਼ਮ ਉਰਫ ਵਿਸ਼ਾਲ, ਅਰਸ਼ਦੀਪ ਸਿੰਘ, ਅਜੈ ਸਿੰਘ, ਸਤਨਾਮਜੀਤ ਸਿੰਘ, ਪ੍ਰਭਜੀਤ ਸਿੰਘ ਉਰਫ ਪਕਦੀਪ, ਹਰਪ੍ਰੀਤ ਸਿੰਘ, ਜਗਸੀਰ ਸਿੰਘ ਉਰਫ ਲਵੀ, ਅਕਾਸ਼, ਗੁਰਪ੍ਰੀਤ ਸਿੰਘ ਦੇ ਨਾਲ ਨਾਲ ਕੈਦੀ ਸਾਹਿਲ ਅਤੇ ਕੈਦੀ ਬਲਵੰਤ ਸਿੰਘ ਸ਼ਾਮਲ ਹਨ। ਇਸ ਸਬੰਧ ਵਿੱਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 17 ਹਵਾਲਾਤੀਆਂ ਅਤੇ ਕੈਦੀਆਂ ਖਿਲਾਫ 421, 482 ਅਤੇ 483 ਪੰਜਾਬ ਪਰੀਜਨ ਅਤੇ ਕੋਰੈਕਸ਼ਨ ਸਰਵਿਸ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਸਾਮਾਨ ਜੇਲ੍ਹ ਦੀ ਬਾਹਰਲੀ ਕੰਧ ਤੋਂ ਥਰੋਅ ਸੁੱਟਣ ਰਾਹੀਂ ਅੰਦਰ ਪਹੁੰਚਾਇਆ ਗਿਆ ਸੀ ਅਤੇ ਹੁਣ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਿਹਾ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਮੋਬਾਈਲ ਫੋਨ ਅਤੇ ਨਸ਼ਾ ਜੇਲ੍ਹ ਦੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਪਾਰ ਕਰਕੇ ਕਿਵੇਂ ਅਤੇ ਕਿਸ ਰਾਹੀਂ ਪਹੁੰਚੇ ਹਨ। ਇਸ ਘਟਨਾ ਨੇ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਅਤੇ ਹੁਣ ਸਭ ਦੀਆਂ ਨਜ਼ਰਾਂ ਇਸ ਪੜਤਾਲ ਵੱਲ ਹਨ ਕਿ ਇਹ ਰਾਜ਼ ਖੁੱਲ੍ਹਣ ਤੋਂ ਬਾਅਦ ਕੀ ਨਵਾਂ ਖੁਲਾਸਾ ਹੁੰਦਾ ਹੈ।
ਫਿਰੋਜ਼ਪੁਰ ਜੇਲ੍ਹ ਦੀਆਂ ਦੀਵਾਰਾਂ ਵਿੱਚ ਛੁਪਿਆ ਰਾਜ਼: 14 ਮੋਬਾਈਲ ਤੇ ਨਸ਼ੀਲਾ ਪਾਊਡਰ ਬਰਾਮਦ, ਪਰ ਅਸਲ ਸਵਾਲ ਹੈਰਾਨ ਕਰਨ ਵਾਲਾ
ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਉਸ ਸਮੇਂ ਵੱਡਾ ਹੰਗਾਮਾ ਮਚ ਗਿਆ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਅਤੇ ਤਲਾਸ਼ੀ ਦੌਰਾਨ ਉਹ ਸਭ ਕੁਝ ਬਰਾਮਦ ਹੋਇਆ ਜੋ ਕਿਸੇ ਵੀ ਹਾਲਤ ਵਿੱਚ ਜੇਲ੍ਹ ਦੀਆਂ ਸਖ਼ਤ ਸੁਰੱਖਿਆ ਦੀਵਾਰਾਂ ਅੰਦਰ ਨ
NRI Post Desk · 25 ਦਿਨ ਪਹਿਲਾਂ · ਅੱਪਡੇਟ 17 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




