|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੰਗਾ ਵਿੱਚ ਉਸ ਵੇਲੇ ਕੀ ਹੋਇਆ, ਜਦੋਂ ਪਰਦਾ ਚੁੱਕਿਆ ਗਿਆ ਤਾਂ ਹਾਜ਼ਰੀਨ ਹੈਰਾਨ ਰਹਿ ਗਏ

ਬੰਗਾ ਵਿਖੇ ਲਾਇਨਜ਼ ਕਲੱਬ ਬੰਗਾ ਸਿਮਰਨ ਸੈਵਨ ਸਟਾਰ ਵੱਲੋਂ ਪ੍ਰਧਾਨ ਵਨੀਤਾ ਕੁਮਾਰੀ ਦੀ ਅਗਵਾਈ ਹੇਠ ਸਥਾਨਕ ਰੈਸਟੋਰੈਂਟ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰਧਾਨ ਡਾ. ਵਨੀਤਾ ਕੁਮਾਰੀ ਅਤੇ ਲਾਇਨਜ਼ ਕਲੱਬ ਲੀਓ ਗੁਰਸਿਮਰਨ ਦ

NRI Post Desk · 75 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੰਗਾ ਵਿੱਚ ਉਸ ਵੇਲੇ ਕੀ ਹੋਇਆ, ਜਦੋਂ ਪਰਦਾ ਚੁੱਕਿਆ ਗਿਆ ਤਾਂ ਹਾਜ਼ਰੀਨ ਹੈਰਾਨ ਰਹਿ ਗਏ
📷 NRI Post Desk

ਬੰਗਾ ਵਿਖੇ ਲਾਇਨਜ਼ ਕਲੱਬ ਬੰਗਾ ਸਿਮਰਨ ਸੈਵਨ ਸਟਾਰ ਵੱਲੋਂ ਪ੍ਰਧਾਨ ਵਨੀਤਾ ਕੁਮਾਰੀ ਦੀ ਅਗਵਾਈ ਹੇਠ ਸਥਾਨਕ ਰੈਸਟੋਰੈਂਟ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰਧਾਨ ਡਾ. ਵਨੀਤਾ ਕੁਮਾਰੀ ਅਤੇ ਲਾਇਨਜ਼ ਕਲੱਬ ਲੀਓ ਗੁਰਸਿਮਰਨ ਦੇ ਪ੍ਰਧਾਨ ਲੀਓ ਅਹਿਮ ਦੀ ਤਾਜਪੋਸ਼ੀ ਸੰਬੰਧੀ ਰਸਮ ਅਦਾ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਸੰਗਠਨ ਇੰਚਾਰਜ ਪਵਨਜੀਤ ਸਿੱਧੂ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਦਕਿ ਸਟਾਰ ਗੈਸਟ ਦੇ ਤੌਰ ’ਤੇ ਪਾਲ ਸਿੰਘ ਬੰਗਾ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨਾਲ ਪਾਸਟ ਗਵਰਨਰ ਪਰਮਜੀਤ ਸਿੰਘ ਚਾਵਲਾ, ਸਵਰਨ ਸਿੰਘ ਖਾਲਸਾ, ਹਰੀਸ਼ ਬੰਗਾ, ਸ਼ਿਵ ਸੇਖੜੀ, ਗੁਰਦੀਪ ਸਿੰਘ ਮੱਕੜ, ਸਤੀਸ਼ ਮਹਿੰਦਰੂ, ਵਿਨੋਦ ਮਹਾਜਨ, ਰਜਨੀ ਬੰਗਾ, ਰੀਜਨ, ਜੋਨ ਚੇਅਰਪਰਸਨ ਮੀਨੂੰ ਭੁੱਟਾ, ਜੋਨ ਚੇਅਰਮੇਨ ਜਸਪਾਲ ਸਿੰਘ, ਰੀਜਨ ਚੇਅਰਮੈਨ ਪਠਾਨਕੋਟ ਰਾਕੇਸ਼ ਸ਼ਰਮਾ, ਅਮਿਤ ਸ਼ਰਮਾ, ਗੁਰਦੀਪ ਕੰਗ, ਕੁਲਵਿੰਦਰ ਸਿੱਧੂ ਅਤੇ ਚਰਨਜੀਤ ਲਾਇਲਪੁਰ ਨੇ ਵੀ ਸ਼ਿਰਕਤ ਕੀਤੀ। ਤਾਜਪੋਸ਼ੀ ਸਮਾਗਮ ਵਿੱਚ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ, ਬੰਗਾ ਨਿਸ਼ਚੇ, ਮੁਕੰਦਪੁਰ ਕਲੱਬ, ਮੁਕੰਦਪੁਰ ਐਕਟਿਵ, ਨਵਾਂਸ਼ਹਿਰ ਗੋਲਡ ਬੰਦਗੀ, ਗੜ੍ਹਸ਼ੰਕਰ ਸਟਾਰ ਅਤੇ ਆਨੰਦਪੁਰ ਸਾਹਿਬ ਕਲੱਬਾਂ ਦੇ ਅਹੁਦੇਦਾਰ ਵੀ ਪਹੁੰਚੇ। ਸਮਾਗਮ ਦੌਰਾਨ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਥੋੜ੍ਹੇ ਹੀ ਸਮੇਂ ਅੰਦਰ ਡਿਸਟਰਿਕਟ 321-ਡੀ ਅੰਦਰ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਸਾਰੇ ਅਹੁਦੇਦਾਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦੀ ਹਾਜ਼ਰੀ ਵਿੱਚ ਸਾਰੇ ਪਹੁੰਚੇ ਕਲੱਬਾਂ ਦੇ ਅਹੁਦੇਦਾਰਾਂ ਅਤੇ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਪ੍ਰਧਾਨ ਡਾ. ਵਨੀਤਾ ਕੁਮਾਰੀ ਨੇ ਇਸ ਤਾਜਪੋਸ਼ੀ ਸਮਾਗਮ ਨੂੰ ਸਫਲ ਬਣਾਉਣ ਅਤੇ ਸਾਰੇ ਹੀ ਲਾਇਨ ਲੀਡਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਮਾਸਟਰ ਆਫ਼ ਸੈਰੇਮਨੀ ਅਮਰਜੀਤ ਖਟਕੜ ਅਤੇ ਕੁਲਵਿੰਦਰ ਸਿੱਧੂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਡਾ. ਗੁਰਮੀਤ ਸਿੰਘ, ਸੁਖਜਿੰਦਰ ਸਿੰਘ, ਰੋਹਿਤ ਚੋਪੜਾ, ਪਰਮਜੀਤ ਕੌਰ, ਪ੍ਰਿਆ ਚੋਪੜਾ, ਵਿਕਾਸ ਚੋਪੜਾ, ਹਰਨੇਕ ਸਿੰਘ ਦੁਸਾਂਝ, ਹਰਮਨ ਮਾਨ, ਨਿੱਧੀ ਕਪੂਰ, ਪ੍ਰਿਯੰਕਾ ਕਲਸੀ, ਸੰਦੀਪ ਕੁਮਾਰ ਅਤੇ ਆਰਤੀ ਚੋਪੜਾ ਆਦਿ ਹਾਜ਼ਰ ਸਨ। ਇਸ ਸਮਾਗਮ ਨੇ ਇਲਾਕੇ ਵਿੱਚ ਲਾਇਨਜ਼ ਕਲੱਬ ਦੀ ਵਧਦੀ ਪ੍ਰਭਾਵਸ਼ੀਲਤਾ ਅਤੇ ਸਮਾਜਿਕ ਕੰਮਾਂ ਵਿੱਚ ਇਸ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਲੱਬਾਂ ਦੇ ਜੁੜਨ ਦੀ ਆਸ ਬੱਝੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!