ਸਿਆਸੀ ਗਲਿਆਰਿਆਂ ਵਿੱਚ ਇੱਕ ਤੋਂ ਬਾਅਦ ਇੱਕ ਅਜਿਹੇ ਕਿੱਸੇ ਸਾਹਮਣੇ ਆ ਰਹੇ ਹਨ ਜੋ ਸੱਤਾ ਦੇ ਅੰਦਰਲੇ ਰਾਜ ਨੂੰ ਬੇਨਕਾਬ ਕਰ ਰਹੇ ਹਨ। ਚੰਡੀਗੜ੍ਹ ਵਿੱਚ ਪਿਛਲੇ ਦੋ ਘੰਟਿਆਂ ਦੌਰਾਨ ਸਾਹਮਣੇ ਆਈਆਂ ਇਹਨਾਂ ਘਟਨਾਵਾਂ ਨੇ ਇੱਕ ਵਾਰ ਫਿਰ ਸਿਆਸਤਦਾਨਾਂ, ਪੁਲਿਸ ਪ੍ਰਸ਼ਾਸਨ ਅਤੇ ਪੱਤਰਕਾਰਾਂ ਦੇ ਆਪਸੀ ਰਿਸ਼ਤਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਪਹਿਲਾ ਕਿੱਸਾ ਇੱਕ ਵਿਧਾਇਕ ਸਾਹਿਬ ਦੇ ਨੌਕਰ ਦਾ ਹੈ, ਜਿਸਨੇ ਕਹਿੰਦੇ ਹਨ ਚੰਗੀ ਟੌਹਰ ਕੱਢਣੀ ਸ਼ੁਰੂ ਕਰ ਦਿੱਤੀ। ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਪਰ ਸਾਹਿਬ ਨੇ ਅਣਗੌਲਿਆਂ ਕਰ ਦਿੱਤਾ। ਜਦੋਂ ਨੌਕਰ ਨੇ ਨਵੀਂ ਕਾਰ ਲੈ ਲਈ ਤਾਂ ਵਿਧਾਇਕ ਸਾਹਿਬ ਦੀਆਂ ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ ਅਤੇ ਸ਼ੱਕ ਹੋਇਆ ਕਿ ਕਿਤੇ ਉਹ ਉਸਦੇ ਨਾਮ ’ਤੇ ਭ੍ਰਿਸ਼ਟਾਚਾਰ ਤਾਂ ਨਹੀਂ ਕਰ ਰਿਹਾ। ਸਾਹਿਬ ਨੇ ਫੋਨ ਚੁੱਕਿਆ ਅਤੇ ਥਾਣੇਦਾਰ ਨੂੰ ਹੁਕਮ ਦਿੱਤਾ ਕਿ ਪਤਾ ਕਰੋ ਕਿ ਨਵੀਂ ਕਾਰ ਕਿਵੇਂ ਤੇ ਕਿੱਥੋਂ ਲਈ ਹੈ। ਥਾਣੇਦਾਰ ਨੇ ਥਾਣੇਦਾਰੀ ਦਿਖਾਈ ਤਾਂ ਨੌਕਰ ਨੇ ਸੱਭ ਦੱਸ ਦਿੱਤਾ। ਜਾਂਚ ਵਿੱਚ ਪਤਾ ਲੱਗਿਆ ਕਿ ਨੌਕਰ ਪਿਛਲੇ ਕੁੱਝ ਕੁ ਸਾਲਾਂ ਤੋਂ ਵਿਧਾਇਕ ਸਾਹਿਬ ਦੇ ਬੈਗ ਵਿੱਚੋਂ ਨਗਦੀ ਚੁਰਾਉਂਦਾ ਰਿਹਾ ਅਤੇ ਹੌਲੀ-ਹੌਲੀ ਕਰਕੇ ਕਰੀਬ ਸੱਤਰ ਲੱਖ ਰੁਪਏ ਚੁਰਾ ਲਏ, ਪਰ ਸਾਹਿਬ ਨੂੰ ਪਤਾ ਹੀ ਨਾ ਲੱਗਾ। ਦੂਜਾ ਕਿੱਸਾ ਇੱਕ ਪੱਤਰਕਾਰ ਦੇ ਬਾਪੂ ਦਾ ਹੈ, ਜਿਸਨੇ ਘਰ ਦੇ ਬਾਹਰ ਗਲੀ ਵਿੱਚ ਖੜ੍ਹਾ ਮੋਟਰ ਸਾਈਕਲ ਚੋਰੀ ਕਰਦਾ ਇੱਕ ਚੋਰ ਰੰਗੇ ਹੱਥ ਫੜ੍ਹ ਲਿਆ ਅਤੇ ਪੱਤਰਕਾਰ ਪੁੱਤ ਨੂੰ ਫੋਨ ਕਰ ਮੌਕੇ ’ਤੇ ਬੁਲਾ ਲਿਆ। ਲੋਕ ਇਕੱਠੇ ਹੋਣ ਲੱਗੇ ਅਤੇ ਇੱਕ, ਦੋ, ਤਿੰਨ, ਚਾਰ ਕਰੀਬ ਦਸ ਫੋਨ ਪੁਲਿਸ ਨੂੰ ਕੀਤੇ ਗਏ ਪਰ ਪੁਲਿਸ ਨਹੀਂ ਪੁੱਜੀ। ਜਦੋਂ ਇੱਕ ਦੋ ਜਣਿਆਂ ਨੇ ਚੋਰ ਨੂੰ ਥੱਪੜ ਜੜ੍ਹ ਦਿੱਤਾ ਤਾਂ ਪੱਤਰਕਾਰ ਦੀ ਮੁਸ਼ਕਲ ਵੱਧ ਗਈ ਕਿ ਕਿਤੇ ਜੱਗੋ ਤੇਰਵੀ ਨਾ ਹੋ ਜਾਵੇ, ਇਸ ਲਈ ਉਸਨੇ ਚੋਰ ਨੂੰ ਬਚਾਉਂਦੇ ਹੋਏ ਸੁਰੱਖਿਅਤ ਬਿਠਾ ਦਿੱਤਾ। ਕਹਿੰਦੇ ਤਿੰਨ-ਚਾਰ ਕਿਲੋਮੀਟਰ ਦੂਰ ਸਥਿਤ ਥਾਣੇ ਵਿੱਚੋਂ ਪੁਲਿਸ ਮੁਲਾਜ਼ਮ ਘਟਨਾ ਸਥਾਨ ’ਤੇ ਸੱਤ-ਅੱਠ ਘੰਟੇ ਬਾਅਦ ਪੁੱਜੇ ਅਤੇ ਪੱਤਰਕਾਰ ਨੂੰ ਪੁੱਛਿਆ ਕਿ ਚੋਰ ਕਿੱਥੇ ਹੈ, ਅੱਗੇ ਪੱਤਰਕਾਰ ਨੇ ਜਵਾਬ ਦਿੱਤਾ ਕਿ ਚੋਰ ਸਾਹਿਬ ਆਪਣੇ ਘਰ ਹੈ। ਤੀਜਾ ਕਿੱਸਾ ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਪਰਿਵਾਰਵਾਦ ਦੀ ਰਾਜਨੀਤੀ ਦਾ ਵਿਰੋਧ ਕਰਨ ਵਾਲੇ ਇੱਕ ਵੱਡੇ ਕੌਮੀ ਆਗੂ ਦੇ ਮੁੰਡੇ ਨੇ ਰਾਜਨੀਤੀ ਵਿੱਚ ਪੈਰ ਰੱਖ ਲਿਆ ਹੈ ਅਤੇ ਛੋਟੇ ਨੇਤਾ ਜੀ ਨੇ ਆਪਣੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨਾਲ ਪਿਛਲੇ ਦਿਨ ਚੰਡੀਗੜ੍ਹ ਵਿੱਚ ਪਲੇਠੀ ਮੀਟਿੰਗ ਕੀਤੀ। ਜਦੋਂ ਉਸਨੇ ਸੋਸ਼ਲ ਮੀਡੀਆ ਕਟੈਂਟ ਵਿੱਚ ਗਲਤੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਟੀਮ ਦੇ ਮੈਂਬਰਾਂ ਨੇ ਦਿੱਲੀ ਦੇ ਇੱਕ ਹੋਰ ਆਗੂ ਦੀ ਦਖਲਅੰਦਾਜ਼ੀ ਦੀ ਗੱਲ ਕਹੀ, ਪਰ ਮੁੰਡੇ ਨੇ ਸਪਸ਼ਟ ਕਿਹਾ ਕਿ ਤੁਸਾਂ ਏਦਾਂ ਨੀ ਏਦਾਂ ਕਰੋ, ਉਸਨੂੰ ਆਗੂ ਮੈਂ ਆਪ ਹੀ ਕਹਿ ਦੇਵਾਂਗਾ। ਜਦੋਂ ਕੁੱਝ ਮੈਂਬਰਾਂ ਨੇ ਆਪਣੀ ਰਿਹਾਇਸ਼ ਨੂੰ ਲੈ ਕੇ ਗੁਹਾਰ ਲਾਈ ਕਿ ਉਹ ਇੱਕ ਹੋਸਟਲ ਵਿੱਚ ਰਹਿੰਦੇ ਹਨ ਤਾਂ ਨੌਜਵਾਨ ਆਗੂ ਨੇ ਦਿੱਲੀ ਵਾਲੇ ਆਗੂ ਨੂੰ ਫੋਨ ਲਾਇਆ ਅਤੇ ਸੋਸ਼ਲ ਮੀਡੀਆ ਟੀਮ ਲਈ ਕੋਠੀ ਦਾ ਪ੍ਰਬੰਧ
ਬੈਗ ਵਿੱਚੋਂ ਸੱਤਰ ਲੱਖ ਦੀ ਚੋਰੀ ਨੇ ਬੇਨਕਾਬ ਕੀਤਾ ਸਿਆਸੀ ਗਲਿਆਰਿਆਂ ਦਾ ਰਾਜ, ਪੁਲਿਸ ਦੇ ਸੱਤ ਘੰਟੇ ਬਾਅਦ ਪਹੁੰਚਣ ਨੇ ਪਾਈ ਪੋਲ ਖੋਲ੍ਹੀ
ਸਿਆਸੀ ਗਲਿਆਰਿਆਂ ਵਿੱਚ ਇੱਕ ਤੋਂ ਬਾਅਦ ਇੱਕ ਅਜਿਹੇ ਕਿੱਸੇ ਸਾਹਮਣੇ ਆ ਰਹੇ ਹਨ ਜੋ ਸੱਤਾ ਦੇ ਅੰਦਰਲੇ ਰਾਜ ਨੂੰ ਬੇਨਕਾਬ ਕਰ ਰਹੇ ਹਨ। ਚੰਡੀਗੜ੍ਹ ਵਿੱਚ ਪਿਛਲੇ ਦੋ ਘੰਟਿਆਂ ਦੌਰਾਨ ਸਾਹਮਣੇ ਆਈਆਂ ਇਹਨਾਂ ਘਟਨਾਵਾਂ ਨੇ ਇੱਕ ਵਾਰ ਫਿਰ ਸਿਆਸਤਦਾਨਾਂ, ਪੁ
NRI Post Desk · 72 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





