|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੰਦ ਪਏ ਸਕੂਲ ਦੀ ਕੰਧ ਟੱਪ ਕੇ ਵੜੇ ਨਸ਼ੇੜੀਆਂ ਨੇ ਕੀਤਾ ਖੁਲਾਸਾ, ਮਾਲੀ ਦੇ ਲੜਕੇ ਦਾ ਨਾਂ ਸੁਣ ਕੇ ਹੱਕੇ ਬੱਕੇ ਰਹਿ ਗਏ ਸਾਰੇ

ਬਰਨਾਲਾ ਦੇ ਠੀਕਰੀਵਾਲਾ ਰੋਡ 'ਤੇ ਸਥਿਤ ਪਿਛਲੇ ਦੋ ਸਾਲਾਂ ਤੋਂ ਬੰਦ ਪਏ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਇਮਾਰਤ ਵਿੱਚ ਸ਼ੁੱਕਰਵਾਰ ਦੁਪਹਿਰ ਬਾਅਦ ਉਸ ਸਮੇਂ ਸਨਸਨੀਖੇਜ਼ ਘਟਨਾ ਸਾਹਮਣੇ ਆਈ ਜਦੋਂ ਤਿੰਨ ਨੌਜਵਾਨ ਕੰਧ ਟੱਪ ਕੇ ਅੰਦਰ ਦਾਖਲ ਹੋਏ

NRI Post Desk · 74 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੰਦ ਪਏ ਸਕੂਲ ਦੀ ਕੰਧ ਟੱਪ ਕੇ ਵੜੇ ਨਸ਼ੇੜੀਆਂ ਨੇ ਕੀਤਾ ਖੁਲਾਸਾ, ਮਾਲੀ ਦੇ ਲੜਕੇ ਦਾ ਨਾਂ ਸੁਣ ਕੇ ਹੱਕੇ ਬੱਕੇ ਰਹਿ ਗਏ ਸਾਰੇ
📷 NRI Post Desk

ਬਰਨਾਲਾ ਦੇ ਠੀਕਰੀਵਾਲਾ ਰੋਡ 'ਤੇ ਸਥਿਤ ਪਿਛਲੇ ਦੋ ਸਾਲਾਂ ਤੋਂ ਬੰਦ ਪਏ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਇਮਾਰਤ ਵਿੱਚ ਸ਼ੁੱਕਰਵਾਰ ਦੁਪਹਿਰ ਬਾਅਦ ਉਸ ਸਮੇਂ ਸਨਸਨੀਖੇਜ਼ ਘਟਨਾ ਸਾਹਮਣੇ ਆਈ ਜਦੋਂ ਤਿੰਨ ਨੌਜਵਾਨ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਪਹਿਲਾਂ ਲੱਕੜ ਦਾ ਦਰਵਾਜ਼ਾ ਲੱਤਾਂ ਮਾਰ ਕੇ ਤੋੜਿਆ, ਫਿਰ ਬੰਦ ਪਏ ਕਲਾਸ ਰੂਮ ਵਿੱਚ ਬੈਠ ਕੇ ਨਸ਼ਾ ਕੀਤਾ ਅਤੇ ਨਸ਼ੇ ਦੀ ਹਾਲਤ ਵਿੱਚ ਸਕੂਲ ਦਾ ਸਮਾਨ ਚੋਰੀ ਕਰਕੇ ਇੱਕ ਥਾਂ ਇਕੱਠਾ ਕਰਨ ਲੱਗੇ। ਜਦੋਂ ਚੋਰ ਸਮਾਨ ਲੈ ਕੇ ਜਾਣ ਲੱਗੇ ਤਾਂ ਸਕੂਲ ਮਾਲਕ ਸ਼ਮਸ਼ੇਰ ਸਿੰਘ ਭੁੱਲਰ ਆਪਣੀ ਨਾਲ ਲੱਗਦੀ ਵਾਹੀਯੋਗ ਜ਼ਮੀਨ ਦਾ ਗੇੜਾ ਮਾਰਨ ਆਏ ਅਤੇ ਸਕੂਲ ਦੀ ਬੰਦ ਪਈ ਇਮਾਰਤ ਦਾ ਟੁੱਟਾ ਦਰਵਾਜਾ ਦੇਖ ਕੇ ਜਦੋਂ ਉਹ ਅੰਦਰ ਗਏ ਤਾਂ ਨੌਜਵਾਨ ਸਮਾਨ ਇਕੱਠਾ ਕਰ ਰਹੇ ਸਨ। ਸ਼ਮਸ਼ੇਰ ਸਿੰਘ ਨੇ ਆਪਣੇ ਸਾਥੀਆਂ ਤੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਘੇਰ ਲਿਆ, ਇਸ ਦੌਰਾਨ ਇੱਕ ਨੌਜਵਾਨ ਭੱਜਣ ਵਿੱਚ ਸਫਲ ਹੋ ਗਿਆ ਜਦਕਿ ਦੋ ਨਸ਼ੇੜੀ ਚੋਰਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਫੜੇ ਗਏ ਦੋਵੇਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ, ਪਰ ਇਸ ਮਾਮਲੇ ਵਿੱਚ ਸਭ ਤੋਂ ਵੱਡਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਿਸ ਮੁਤਾਬਕ ਸਕੂਲ ਵਿੱਚ ਪਿਛਲੇ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਾਂਭ-ਸੰਭਾਲ ਕਰ ਰਹੇ ਮਾਲੀ ਪਰਿਵਾਰ ਦਾ ਇੱਕ ਲੜਕਾ ਵੀ ਇਸ ਮਾਮਲੇ ਵਿੱਚ ਸ਼ੱਕੀ ਮੰਨਿਆ ਜਾ ਰਿਹਾ ਹੈ, ਜਿਸ ਨੇ ਪੂਰੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ। ਥਾਣਾ ਸਿਟੀ-1 ਦੇ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਦੁਆਰਾ ਨਸ਼ੇ ਦੀ ਹਾਲਤ ਵਿੱਚ ਫੜ ਕੇ ਦਿੱਤੇ ਗਏ ਦੋਵਾਂ ਨੌਜਵਾਨਾਂ ਤੋਂ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਾਰ ਤੀਜੇ ਸਾਥੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਇਸ ਘਟਨਾ ਨੇ ਇਲਾਕੇ ਵਿੱਚ ਇਸ ਗੱਲ ਦੀ ਚਿੰਤਾ ਵੀ ਵਧਾ ਦਿੱਤੀ ਹੈ ਕਿ ਬੰਦ ਪਈਆਂ ਇਮਾਰਤਾਂ ਨਸ਼ਾ ਕਰਨ ਵਾਲਿਆਂ ਲਈ ਅੱਡਾ ਬਣਦੀਆਂ ਜਾ ਰਹੀਆਂ ਹਨ ਅਤੇ ਸਕੂਲ ਵਰਗੀ ਜਗ੍ਹਾ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿੱਚ ਹੈ। ਪੁਲਿਸ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸ਼ੱਕੀ ਮਾਲੀ ਪਰਿਵਾਰ ਦੇ ਲੜਕੇ ਦੀ ਭੂਮਿਕਾ ਵੀ ਜਾਂਚ ਦਾ ਹਿੱਸਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!