|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਾਰਡਰ ਬੈਲਟ ਦੇ ਲੋਕਾਂ ਲਈ ਉਹ ਖੁਸ਼ਖਬਰੀ, ਜਿਸ ਦਾ ਸਭ ਨੂੰ ਸੀ ਇੰਤਜ਼ਾਰ

ਗੁਰੂਹਰਸਹਾਏ ਵਿੱਚ ਇੱਕ ਅਜਿਹਾ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਨੇ ਬਾਰਡਰ ਬੈਲਟ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਦਾ ਸੰਦੇਸ਼ ਦਿੱਤਾ। ਡਾ. ਐੱਚ.ਐੱਸ ਆਵਲਾ ਫਾਊਡੇਸ਼ਨ ਵੱਲੋਂ ਲਗਾਏ ਇਸ ਕੈਂਪ ਵਿੱਚ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ

NRI Post Desk · 44 ਦਿਨ ਪਹਿਲਾਂ · ਅੱਪਡੇਟ 35 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਾਰਡਰ ਬੈਲਟ ਦੇ ਲੋਕਾਂ ਲਈ ਉਹ ਖੁਸ਼ਖਬਰੀ, ਜਿਸ ਦਾ ਸਭ ਨੂੰ ਸੀ ਇੰਤਜ਼ਾਰ
📷 NRI Post Desk

ਗੁਰੂਹਰਸਹਾਏ ਵਿੱਚ ਇੱਕ ਅਜਿਹਾ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਨੇ ਬਾਰਡਰ ਬੈਲਟ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਦਾ ਸੰਦੇਸ਼ ਦਿੱਤਾ। ਡਾ. ਐੱਚ.ਐੱਸ ਆਵਲਾ ਫਾਊਡੇਸ਼ਨ ਵੱਲੋਂ ਲਗਾਏ ਇਸ ਕੈਂਪ ਵਿੱਚ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਗਿਆ ਅਤੇ ਸਾਰੇ ਤਰ੍ਹਾਂ ਦੇ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਹ ਕੈਂਪ ਰਮਿੰਦਰ ਸਿੰਘ ਆਵਲਾ ਦੇ ਪਰਿਵਾਰ ਨੇ ਆਪਣੇ ਪਿਤਾ ਡਾਕਟਰ ਹਰਭਜਨ ਸਿੰਘ ਆਵਲਾ ਦੀ ਯਾਦ ਵਿੱਚ ਲਗਾਇਆ ਸੀ ਅਤੇ ਇਸ ਦਾ ਉਦਘਾਟਨ ਰਮਿੰਦਰ ਆਵਲਾ ਨੇ ਖੁਦ ਕੀਤਾ। ਇਸ ਕੈਂਪ ਵਿੱਚ ਲੋਕਾਂ ਦੀ ਚੈੱਕਅੱਪ ਲਈ ਡੀਐੱਮਸੀ ਲੁਧਿਆਣਾ ਅਤੇ ਅਨਿਲ ਬਾਗੀ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਸਪੈਸ਼ਲ ਡਾਕਟਰਾਂ ਦੀ ਟੀਮ ਨੇ ਕੈਂਪ ਵਿੱਚ ਆਏ ਸੈਂਕੜਿਆਂ ਲੋਕਾਂ ਦਾ ਚੈੱਕਅੱਪ ਕਰਕੇ ਉਨ੍ਹਾਂ ਦੇ ਟੈਸਟ ਕਰਵਾ ਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਇਹ ਕੈਂਪ ਗੁਰੂਹਰਸਹਾਏ ਅਤੇ ਆਸਪਾਸ ਦੇ ਲੋਕਾਂ ਲਈ ਲਗਾਇਆ ਗਿਆ ਹੈ, ਕਿਉਂਕਿ ਲੋਕਾਂ ਨੂੰ ਹੋਰ ਤਾਂ ਜ਼ਰੂਰਤ ਦੀਆਂ ਚੀਜਾਂ ਅਕਸਰ ਹੀ ਮਿਲ ਜਾਂਦੀਆਂ ਹਨ ਪਰ ਸਿਹਤ ਲਈ ਲੋਕਾਂ ਨੂੰ ਕੋਈ ਪ੍ਰੋਪਰ ਸਹੂਲਤਾਂ ਨਹੀਂ ਮਿਲਦੀਆਂ। ਇਸ ਬਾਰਡਰ ਇਲਾਕੇ ਦੇ ਲੋਕਾਂ ਨੂੰ ਇੱਥੇ ਵੱਡੇ ਡਾਕਟਰ ਨਾ ਹੋਣ ਕਾਰਨ ਫਿਰੋਜ਼ਪੁਰ ਅਤੇ ਲੁਧਿਆਣਾ ਜਾਣਾ ਪੈਂਦਾ ਸੀ, ਇਸ ਲਈ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਵਾਲੇ ਵੱਡੇ ਮਾਹਿਰ ਡਾਕਟਰਾਂ ਨੂੰ ਇਸ ਕੈਂਪ ਵਿੱਚ ਬੁਲਾਇਆ ਗਿਆ। ਇਸ ਵਿੱਚ ਡੀਐੱਮਸੀ ਹਸਪਤਾਲ ਲੁਧਿਆਣਾ ਤੋਂ ਸਪੈਸ਼ਲ ਡਾਕਟਰ ਦੀ ਟੀਮ ਅਤੇ ਫਿਰੋਜ਼ਪੁਰ ਦੇ ਡਾਕਟਰ ਅਨਿਲ ਬਾਗੀ ਹਸਪਤਾਲ ਤੋਂ ਡਾਕਟਰ ਦੀ ਟੀਮ ਪਹੁੰਚੀ, ਜਿਨ੍ਹਾਂ ਨੇ ਲੋਕਾਂ ਦਾ ਚੈੱਕਅੱਪ ਕੀਤਾ ਅਤੇ ਉਨ੍ਹਾਂ ਦੇ ਹਰ ਤਰ੍ਹਾਂ ਦੇ ਟੈਸਟ ਫਰੀ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਜਿਹੜੇ ਮਰੀਜ਼ ਹਨ, ਉਨ੍ਹਾਂ ਨੂੰ ਹਸਪਤਾਲ ਜਾ ਕੇ ਚੈੱਕ ਵੀ ਕਰਵਾਉਣਾ ਪਿਆ ਤਾਂ ਉਹ ਵੀ ਇਲਾਜ ਫਰੀ ਕਰਵਾਇਆ ਜਾਏਗਾ। ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਦੇ ਮਾਲਕ ਡਾਕਟਰ ਕਮਲ ਬਾਗੀ ਨੇ ਦੱਸਿਆ ਕੀ ਸਾਡੇ ਨਾਲ ਸਾਰੇ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਆਏ ਹਨ ਅਤੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਫਰੀ ਮੈਡੀਕਲ ਟੈਸਟ ਕਰਕੇ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡੀਐੱਮਸੀ ਹਸਪਤਾਲ ਲੁਧਿਆਣਾ ਤੋਂ ਆਏ ਡਾਕਟਰ ਆਸ਼ਿਮਾ ਨੇ ਦੱਸਿਆ ਕੀ ਅਸੀਂ ਅੱਜ ਖਾਸ ਬਾਰਡਰ ਬੈਲਟ ਦੇ ਵਿੱਚ ਆਵਲਾ ਪਰਿਵਾਰ ਵੱਲੋਂ ਲਗਾਏ ਗਏ ਇਸ ਮੈਗਾ ਕੈਂਪ ਵਿੱਚ ਆਏ ਹਾਂ। ਉਨ੍ਹਾਂ ਦੇ ਨਾਲ ਦੋ ਹੋਰ ਡਾਕਟਰ ਜੋ ਕਿ ਗਾਇਨੀ ਅਤੇ ਐਮਡੀ ਮੈਡੀਸਨ ਹਨ, ਉਹ ਖਾਸ ਕਰ ਬਾਰਡਰ ਬੈਲਟ ਦੀਆਂ ਔਰਤਾਂ ਜੋ ਕਿ ਡੀਐੱਮਸੀ ਨਹੀਂ ਪਹੁੰਚ ਸਕਦੀਆਂ ਉਨ੍ਹਾਂ ਦਾ ਇੱਥੇ ਚੈੱਕਅੱਪ ਕਰਕੇ ਮੁਫਤ ਇਲਾਜ ਕੀਤਾ ਜਾਏਗਾ। ਜੇਕਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਲੁਧਿਆਣਾ ਡੀਐੱਮਸੀ ਹਸਪਤਾਲ ਦੀ ਲੋੜ ਪਏਗੀ ਤੇ ਉਨ੍ਹਾਂ ਦਾ ਉੱਥੇ ਲਿਜਾ ਕੇ ਪੂਰਾ ਪ੍ਰੋਪਰ ਤਰੀਕੇ ਨਾਲ ਇਲਾਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੋ ਡਾਕਟਰ ਸਾਡੇ ਨਾਲ ਮੈਡੀਸਨ ਵਾਲੇ ਆਏ ਹਨ ਉਹ ਲੋਕਾਂ ਨੂੰ ਜੇਕਰ ਕੋਈ ਦਿਲ ਦਾ ਦੌਰਾ ਪੈਂ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!