|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਰਨਾਲਾ 'ਚ ਪੁਲਿਸ ਦਾ ਸ਼ਿਕੰਜਾ ਕੱਸਿਆ, 7 ਥਾਣਿਆਂ 'ਚ ਇਕੱਠੇ 13 ਜਣਿਆਂ ਖਿਲਾਫ਼ ਪਰਚੇ ਦਰਜ

ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਇਕ ਅਜਿਹੀ ਕਾਰਵਾਈ ਕੀਤੀ ਹੈ ਜਿਸ ਨੇ ਪੂਰੇ ਜ਼ਿਲ੍ਹੇ ਵਿੱਚ ਹਲਚਲ ਮਚਾ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਹੁਕਮਾਂ ਤੇ ਚੱਲਦਿਆਂ ਬਰਨਾਲਾ ਪੁਲਿਸ ਨੇ ਵੱਖ-ਵੱ

NRI Post Desk · 74 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਰਨਾਲਾ 'ਚ ਪੁਲਿਸ ਦਾ ਸ਼ਿਕੰਜਾ ਕੱਸਿਆ, 7 ਥਾਣਿਆਂ 'ਚ ਇਕੱਠੇ 13 ਜਣਿਆਂ ਖਿਲਾਫ਼ ਪਰਚੇ ਦਰਜ
📷 NRI Post Desk

ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਇਕ ਅਜਿਹੀ ਕਾਰਵਾਈ ਕੀਤੀ ਹੈ ਜਿਸ ਨੇ ਪੂਰੇ ਜ਼ਿਲ੍ਹੇ ਵਿੱਚ ਹਲਚਲ ਮਚਾ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਹੁਕਮਾਂ ਤੇ ਚੱਲਦਿਆਂ ਬਰਨਾਲਾ ਪੁਲਿਸ ਨੇ ਵੱਖ-ਵੱਖ ਸੱਤ ਥਾਣਿਆਂ ਵਿੱਚ ਕਾਰਵਾਈ ਕਰਦਿਆਂ ਦੋ ਜ਼ਨਾਨੀਆਂ ਸਮੇਤ ਕੁੱਲ ਤੇਰਾਂ ਜਣਿਆਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਸਾਫ਼ ਕਿਹਾ ਕਿ ਨਸ਼ਾ ਤਸਕਰਾਂ ਨਾਲ ਕੋਈ ਵੀ ਪੁਲਿਸ ਅਧਿਕਾਰੀ ਲਿਹਾਜ਼ ਨਾ ਰੱਖੇ ਅਤੇ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੁਹਿੰਮ ਤਹਿਤ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਵਾਸੀ ਬਾਸੋ ਪੱਤੀ, ਪੱਖੋ ਕਲਾਂ ਨੂੰ ਦਬੋਚ ਲਿਆ, ਜੋ ਚੋਰੀ ਦੇ ਮੋਟਰਸਾਈਕਲ ਵੇਚਣ ਦਾ ਆਦੀ ਸੀ ਅਤੇ ਪੱਖੋ ਕਲਾਂ ਦੀ ਫਿਰਨੀ ਤੇ ਗੇੜੇ ਮਾਰ ਰਿਹਾ ਸੀ, ਜਿਸ ਕੋਲੋਂ ਪੁਲਿਸ ਨੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਰਾਮਬਾਗ ਦੇ ਪਿਛਲੇ ਪਾਸੇ ਦਾ ਰਹਿਣ ਵਾਲਾ ਦੁੱਲਾ ਸਿੰਘ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦਾ ਹੈ, ਜਿਸ ਤੇ ਕਪਾਹ ਮੰਡੀ ਨੇੜੇ ਛਾਪਾ ਮਾਰ ਕੇ ਉਸ ਕੋਲੋਂ ਬਾਰਾਂ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਗਿਆ। ਹੰਡਿਆਇਆ ਦਾਣਾ ਮੰਡੀ ਵਿੱਚ ਗਸ਼ਤ ਦੌਰਾਨ ਪੁਲਿਸ ਨੂੰ ਤਿੰਨ ਮੋਨੇ ਨੌਜਵਾਨ ਨਸ਼ੇ ਦੀ ਲੋਰ ਵਿੱਚ ਘੁੰਮਦੇ ਦਿਸੇ, ਜਿਨ੍ਹਾਂ ਦੀ ਪਛਾਣ ਜਗਮੀਤ ਸਿੰਘ ਉਰਫ਼ ਜੀਤੀ, ਬਲਜਿੰਦਰ ਸਿੰਘ ਉਰਫ਼ ਮਿੰਦੂ ਅਤੇ ਹਰਮਨਦੀਪ ਸਿੰਘ ਸਾਰੇ ਵਾਸੀ ਹੰਡਿਆਇਆ ਵਜੋਂ ਹੋਈ, ਅਤੇ ਸਰਕਾਰੀ ਹਸਪਤਾਲ ਵਿੱਚ ਡੋਪ ਟੈਸਟ ਕਰਵਾਉਣ ਤੇ ਰਿਪੋਰਟ ਪੋਜ਼ੇਟਿਵ ਆਉਣ ਤੋਂ ਬਾਅਦ ਪੁਲਿਸ ਨੇ ਤਿੰਨਾਂ ਖਿਲਾਫ਼ ਪਰਚਾ ਠੋਕ ਦਿੱਤਾ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਨਸ਼ਾ ਵੇਚਣ ਵਾਲੀਆਂ ਦੋ ਜ਼ਨਾਨੀਆਂ ਬਿੱਲੋ ਕੌਰ ਉਰਫ਼ ਅਮਰਜੀਤ ਉਰਫ਼ ਠੁਮਰੀ ਵਾਸੀ ਕਿਲਾ ਪੱਤੀ, ਹੰਡਿਆਇਆ ਅਤੇ ਮਨੀ ਕੌਰ ਵਾਸੀ ਛੱਜੂ ਰੌਸ਼ਨ ਕਾਰਖਾਨੇ ਨੇੜੇ, ਬਰਨਾਲਾ ਨੂੰ ਦਸ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ, ਜੋ ਬਾਹਰੋਂ ਚਿੱਟਾ ਲਿਆ ਕੇ ਹੰਡਿਆਇਆ ਦੇ ਆਸ-ਪਾਸ ਵੇਚਦੀਆਂ ਸਨ। ਇਸ ਤੋਂ ਇਲਾਵਾ ਪੱਖੋਕੇ ਤੋਂ ਕੈਰੇ ਲਿੰਕ ਰੋਡ ਤੇ ਬੜੌਟੇ ਥੱਲੇ ਖੜ੍ਹੇ ਅਮਰਦੀਪ ਸਿੰਘ ਉਰਫ਼ ਅਰਸ਼ ਵਾਸੀ ਜਗਜੀਤਪੁਰਾ, ਮਹਿਕਦੀਪ ਸਿੰਘ ਉਰਫ਼ ਮਹਿਕ ਅਤੇ ਹਰਕੋਮਲ ਸਿੰਘ ਉਰਫ਼ ਕੋਮਲ ਵਾਸੀਅਨ ਰਾਮਗੜ੍ਹ ਨੂੰ ਨਸ਼ੀਲੀਆਂ ਗੋਲੀਆਂ ਵੇਚਦਿਆਂ ਕਾਬੂ ਕਰਕੇ ਇਕ ਸੌ ਦੋ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਸੰਘੇੜਾ ਰੋਡ ਤੇ ਮਨਿੰਦਰ ਸਿੰਘ ਉਰਫ਼ ਦੀਪ ਗਿੱਲ ਵਾਸੀ ਝਲੂਰ, ਹਾਲ ਝਲੂਰ ਰੋਡ ਸੰਘੇੜਾ, ਜੋ ਬਾਹਰੋਂ ਸਸਤੇ ਭਾਅ ਗੋਲੀਆਂ ਲਿਆ ਕੇ ਸੇਖਾ ਮੰਡੀ ਵਿੱਚ ਤੁਰ-ਫਿਰ ਕੇ ਵੇਚਦਾ ਸੀ, ਨੂੰ ਪੰਜਾਹ ਨਸ਼ੀਲੀਆਂ ਗੋਲੀਆਂ ਸਮੇਤ ਮੌਕੇ ਤੇ ਹੀ ਧਰ ਲਿਆ ਗਿਆ। ਅਖ਼ੀਰ ਵਿੱਚ ਸਿਸਨਪਾਲ ਸਿੰਘ ਵਾਸੀ ਰੂੜੇਕੇ ਕਲਾਂ, ਜੋ ਬਾਹਰਲੀ ਸਟੇਟ ਤੋਂ ਸ਼ਰਾਬ ਲਿਆ ਕੇ ਸੰਦੀਪ ਸਿੰਘ ਵਾਸੀ ਕੋਟਦੂਨਾ ਤੋਂ ਖਰੀਦ-ਵੇਚ ਕਰਦਾ ਸੀ, ਨੂੰ ਰੂੜੇਕੇ ਕਲਾਂ ਹੱਡਾ ਰੋੜੀ ਨੇੜੇ ਖਤਾਨਾਂ ਵਿੱਚ ਛਾਪਾ ਮਾਰ ਕੇ ਦਸ ਪੇਟੀਆਂ ਦੇਸੀ ਸ਼ਰਾਬ ਬਰਾਮਦ ਕਰਕੇ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!