|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੱਸ ਸਰਵਿਸ ਦਾ ਸਾਬਕਾ ਮੈਨੇਜਰ ਅਗਵਾ ਤੋਂ ਬਾਅਦ ਕਤਲ, ਜੇਬ 'ਚ ਲੁਕਿਆ ਫੋਨ ਬਣਿਆ ਗਵਾਹ, ਪੁਲਿਸ ਨੇ 6 ਖ਼ਿਲਾਫ਼ ਦਰਜ ਕੀਤਾ ਮਾਮਲਾ

ਬਠਿੰਡਾ ਦੇ ਬਾਬਾ ਫਰੀਦ ਨਗਰ ਵਾਸੀ ਤੇ ਨਿਊ ਗੁਰੂ ਕਾਸ਼ੀ ਬੱਸ ਸਰਵਿਸ ਦੇ ਸਾਬਕਾ ਮੈਨੇਜਰ-ਕਮ-ਅਕਾਊਂਟੈਂਟ ਵਿਸ਼ਵਨਾਥ (47) ਦੀ ਸ਼ੱਕੀ ਹਾਲਤਾਂ ਵਿੱਚ ਮੌਤ ਦੇ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

NRI Post Desk · 84 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੱਸ ਸਰਵਿਸ ਦਾ ਸਾਬਕਾ ਮੈਨੇਜਰ ਅਗਵਾ ਤੋਂ ਬਾਅਦ ਕਤਲ, ਜੇਬ 'ਚ ਲੁਕਿਆ ਫੋਨ ਬਣਿਆ ਗਵਾਹ, ਪੁਲਿਸ ਨੇ 6 ਖ਼ਿਲਾਫ਼ ਦਰਜ ਕੀਤਾ ਮਾਮਲਾ
📷 NRI Post Desk

ਬਠਿੰਡਾ ਦੇ ਬਾਬਾ ਫਰੀਦ ਨਗਰ ਵਾਸੀ ਤੇ ਨਿਊ ਗੁਰੂ ਕਾਸ਼ੀ ਬੱਸ ਸਰਵਿਸ ਦੇ ਸਾਬਕਾ ਮੈਨੇਜਰ-ਕਮ-ਅਕਾਊਂਟੈਂਟ ਵਿਸ਼ਵਨਾਥ (47) ਦੀ ਸ਼ੱਕੀ ਹਾਲਤਾਂ ਵਿੱਚ ਮੌਤ ਦੇ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। 20 ਅਗਸਤ ਨੂੰ ਲਾਪਤਾ ਹੋਏ ਵਿਸ਼ਵਨਾਥ ਦੀ ਲਾਸ਼ 11 ਦਿਨਾਂ ਬਾਅਦ 31 ਅਗਸਤ ਨੂੰ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਲਸਾੜਾ ਡਰੇਨ ਵਿੱਚੋਂ ਮਿਲੀ ਸੀ, ਜਿਸ ਦੇ ਹੱਥ-ਪੈਰ ਰੱਸੀਆਂ ਨਾਲ ਬੱਝੇ ਹੋਏ ਸਨ ਅਤੇ ਲਾਸ਼ ਦੀ ਹਾਲਤ ਬਹੁਤ ਖਰਾਬ ਸੀ। ਪਰਿਵਾਰ ਨੇ ਇਸ ਨੂੰ ਅਗਵਾ ਤੋਂ ਬਾਅਦ ਕੀਤਾ ਗਿਆ ਕਤਲ ਦੱਸਦਿਆਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਤੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਪਰਿਵਾਰਕ ਮੈਂਬਰਾਂ ਅਨੁਸਾਰ 20 ਅਗਸਤ ਦੀ ਦੇਰ ਸ਼ਾਮ ਵਿਸ਼ਵਨਾਥ ਨੂੰ ਉਸ ਦੇ ਇੱਕ ਸਾਬਕਾ ਸਹਿਕਰਮੀ ਨੇ ਫੋਨ ਕਰਕੇ ਗ੍ਰੋਥ ਸੈਂਟਰ ਵੱਲ ਬੁਲਾਇਆ ਸੀ ਤੇ ਪਹਿਲਾਂ ਤੋਂ ਖ਼ਦਸ਼ੇ ਕਾਰਨ ਉਸ ਨੇ ਮੋਬਾਈਲ ਦੀ ਵੀਡੀਓ ਰਿਕਾਰਡਿੰਗ ਚਾਲੂ ਕਰਕੇ ਫੋਨ ਜੇਬ ਵਿੱਚ ਰੱਖ ਲਿਆ ਸੀ। ਰਸਤੇ ਵਿੱਚ ਇੱਕ ਕਾਰ ਨੇ ਉਸ ਨੂੰ ਟੱਕਰ ਮਾਰੀ ਤੇ ਕਾਰ ਸਵਾਰਾਂ ਨੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਕਾਰ ਵਿੱਚ ਸੁੱਟ ਲਿਆ, ਅਤੇ ਇਸ ਦੌਰਾਨ ਹੋਈ ਗੱਲਬਾਤ ਤੇ ਘਟਨਾ ਦੀਆਂ ਆਵਾਜ਼ਾਂ ਮ੍ਰਿਤਕ ਦੇ ਮੋਬਾਈਲ ਵਿੱਚ ਰਿਕਾਰਡ ਹੋ ਗਈਆਂ, ਜਿਸ ਨੂੰ ਪਰਿਵਾਰ ਮਾਮਲੇ ਦਾ ਅਹਿਮ ਸਬੂਤ ਦੱਸ ਰਿਹਾ ਹੈ। ਮ੍ਰਿਤਕ ਦੇ ਪੁੱਤਰ ਸਕਸ਼ਮ ਅਤੇ ਭਰਾ ਜੈ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪੁਲਿਸ ਨੂੰ ਅਗਵਾ ਦਾ ਖ਼ਦਸ਼ਾ ਤੇ ਕਥਿਤ ਮੁਲਜ਼ਮਾਂ ਦੇ ਨਾਂ ਦੱਸਣ ਦੇ ਬਾਵਜੂਦ ਪੁਲਿਸ ਨੇ ਲੋੜੀਂਦੀ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਵਿਸ਼ਵਨਾਥ ਦੀ ਜਾਨ ਨਹੀਂ ਬਚ ਸਕੀ। ਵਿਸ਼ਵਨਾਥ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਸੀ ਅਤੇ 4 ਅਗਸਤ ਨੂੰ ਵਿਵਾਦ ਕਾਰਨ ਨੌਕਰੀ ਛੱਡ ਚੁੱਕਾ ਸੀ, ਜਿਸ ਨੂੰ ਪਰਿਵਾਰ ਕਤਲ ਦਾ ਕਾਰਨ ਮੰਨ ਰਿਹਾ ਹੈ। ਐਸਪੀ ਐਚ ਬਠਿੰਡਾ ਮਨੋਜ ਗੋਰਸੀ ਅਨੁਸਾਰ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਦੇ ਬਿਆਨਾਂ ਅਤੇ ਤੱਥਾਂ ਦੇ ਆਧਾਰ ’ਤੇ ਧਾਰਾਵਾਂ ਵਧਾ ਕੇ ਛੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ, ਜਦਕਿ ਦੋਸ਼ੀਆਂ ਦੇ ਨਾਮਾਂ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਕੀਤੀ ਗਈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਕਿਉਂਕਿ ਮ੍ਰਿਤਕ ਦੇ ਭਰਾ ਨੇ ਜਾਂਚ ਕਰ ਰਹੇ ਥਾਣੇਦਾਰ ’ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!