|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਿਹਾਰ ਵਿੱਚ ਭਟਕ ਰਹੇ ਬਜ਼ੁਰਗ ਦੀ ਜੇਬ ਵਿੱਚੋਂ ਮਿਲੀ ਅਜਿਹੀ ਚੀਜ਼, ਜਿਸ ਨੇ ਖੋਲ੍ਹ ਦਿੱਤਾ ੧੯ ਸਾਲਾ ਨੌਜਵਾਨ ਦੇ ਦਿਲ ਦਾ ਰਾਜ਼

ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਬਜ਼ੁਰਗ ਆਪਣੇ ਪਰਿਵਾਰ ਤੋਂ ਵਿਛੜ ਕੇ ਸੈਂਕੜੇ ਕਿਲੋਮੀਟਰ ਦੂਰ ਇੱਕ ਅਜਨਬੀ ਸ਼ਹਿਰ ਵਿੱਚ ਇਕੱਲਾ ਭਟਕ ਰਿਹਾ ਸੀ, ਪਰ ਉਸਨੂੰ ਇਹ ਪਤਾ ਵੀ ਨਹੀਂ ਸੀ ਕਿ ਉਸਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਉਣ ਵਾਲਾ

NRI Post Desk · 65 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਹਾਰ ਵਿੱਚ ਭਟਕ ਰਹੇ ਬਜ਼ੁਰਗ ਦੀ ਜੇਬ ਵਿੱਚੋਂ ਮਿਲੀ ਅਜਿਹੀ ਚੀਜ਼, ਜਿਸ ਨੇ ਖੋਲ੍ਹ ਦਿੱਤਾ ੧੯ ਸਾਲਾ ਨੌਜਵਾਨ ਦੇ ਦਿਲ ਦਾ ਰਾਜ਼
📷 NRI Post Desk

ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਬਜ਼ੁਰਗ ਆਪਣੇ ਪਰਿਵਾਰ ਤੋਂ ਵਿਛੜ ਕੇ ਸੈਂਕੜੇ ਕਿਲੋਮੀਟਰ ਦੂਰ ਇੱਕ ਅਜਨਬੀ ਸ਼ਹਿਰ ਵਿੱਚ ਇਕੱਲਾ ਭਟਕ ਰਿਹਾ ਸੀ, ਪਰ ਉਸਨੂੰ ਇਹ ਪਤਾ ਵੀ ਨਹੀਂ ਸੀ ਕਿ ਉਸਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਉਣ ਵਾਲਾ ਹੈ ਜੋ ਪੂਰੇ ਪੰਜਾਬ ਅਤੇ ਬਿਹਾਰ ਲਈ ਇਨਸਾਨੀਅਤ ਦੀ ਮਿਸਾਲ ਬਣ ਜਾਵੇਗਾ। ਨੇੜਲੇ ਪਿੰਡ ਫਤਹਿਗੜ੍ਹ ਗੁੱਜਰਾਂ ਦਾ ਰਹਿਣ ਵਾਲਾ ਬਜ਼ੁਰਗ ਚਮਨ ਲਾਲ, ਜੋ ਕਿ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ੧੧ ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਗਿਆ ਸੀ, ਉੱਥੇ ਜੱਥੇ ਨਾਲੋਂ ਵਿਛੜ ਗਿਆ ਅਤੇ ਗ਼ਲਤੀ ਨਾਲ ਟਰੇਨ ਬੈਠ ਕੇ ਬਿਹਾਰ ਪੁੱਜ ਗਿਆ। ਬਜ਼ੁਰਗ ਚਮਨ ਲਾਲ ਮਾਨਸਿਕ ਤੌਰ 'ਤੇ ਵੀ ਠੀਕ ਨਹੀਂ ਸੀ, ਜਿਸ ਕਾਰਨ ਉਹ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਭਟਕਦਾ ਫਿਰ ਰਿਹਾ ਸੀ ਕਿ ਉਸਨੂੰ ਨੀਰਜ ਨਾਮਕ ਇੱਕ ਨੌਜਵਾਨ ਮਿਲਿਆ, ਜਿਸਨੇ ਬਜ਼ੁਰਗ ਨੂੰ ਘਰ ਲਿਜਾ ਕੇ ਰੋਟੀ ਪਾਣੀ ਦਿੱਤਾ ਅਤੇ ਉਸਦੀ ਸੇਵਾ ਕੀਤੀ। ਬਜ਼ੁਰਗ ਦੀ ਮਾਨਸਿਕ ਤਬੀਅਤ ਠੀਕ ਨਾ ਹੋਣ ਕਾਰਨ ਉਹ ਨੀਰਜ ਨੂੰ ਸਿਰਫ਼ ਐਨਾ ਹੀ ਦੱਸ ਪਾਇਆ ਕਿ ਉਹ ਪਿੰਡ ਫਤਹਿਗੜ੍ਹ ਗੁੱਜਰਾਂ ਦਾ ਵਾਸੀ ਹੈ, ਜਿਸ ਤੋਂ ਬਾਅਦ ਬਿਹਾਰੀ ਨੌਜਵਾਨ ਨੀਰਜ ਕੁਮਾਰ ਨੇ ਚਾਰ ਦਿਨ ਲਗਾਤਾਰ ਗੂਗਲ ਤੇ ਹੋਰ ਨਵੀਂ ਤਕਨੀਕ ਏ.ਆਈ. ਰਾਹੀਂ ਪਿੰਡ ਫਤਹਿਗੜ੍ਹ ਗੁੱਜਰਾਂ ਦੀ ਲੋਕੇਸ਼ਨ ਭਾਲਦਾ ਰਿਹਾ ਅਤੇ ਆਖ਼ਰ ਉਸਨੂੰ ਪਤਾ ਲੱਗਾ ਕਿ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਮਾਛੀਵਾੜਾ ਸਾਹਿਬ ਦੇ ਨੇੜੇ ਹੈ। ਬਜ਼ੁਰਗ ਚਮਨ ਲਾਲ ਨੂੰ ਆਪਣੇ ਨਾਲ ਲੈ ਕੇ ਨੀਰਜ ਕੁਮਾਰ ਰੇਲ ਰਾਹੀਂ ਲੁਧਿਆਣਾ ਪੁੱਜਾ ਅਤੇ ਫਿਰ ਮਾਛੀਵਾੜਾ ਸਾਹਿਬ, ਜਿੱਥੇ ਉਸਨੇ ਲੋਕਾਂ ਨੂੰ ਬਜ਼ੁਰਗ ਤੇ ਉਸਦੀ ਫੋਟੋ ਦਿਖਾ ਕੇ ਉਸਦਾ ਪਿੰਡ ਲੱਭਣ ਦੀ ਕੋਸ਼ਿਸ਼ ਕੀਤੀ। ਮਾਛੀਵਾੜਾ ਵਿਖੇ ਮਾਸਟਰ ਕ੍ਰਿਸ਼ਨ ਲਾਲ ਨੇ ਇਸ ਬਜ਼ੁਰਗ ਨੂੰ ਪਛਾਣ ਲਿਆ ਕਿ ਇਹ ਚਮਨ ਲਾਲ ਹੈ, ਜੋ ਕਿ ਤੀਰਥ ਯਾਤਰਾ ਦੌਰਾਨ ਲਾਪਤਾ ਹੋ ਗਿਆ ਸੀ, ਅਤੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਚਮਨ ਲਾਲ ਦੇ ਪੋਤਰੇ ਸੁਖਚੈਨ ਸਿੰਘ ਨੇ ਦੱਸਿਆ ਕਿ ਯਾਤਰਾ ਦੌਰਾਨ ਉਸਦਾ ਦਾਦਾ ਵਾਪਸ ਨਾ ਪਰਤਿਆ, ਜਿਸ ਸਬੰਧੀ ਪਰਿਵਾਰ ਵੱਲੋਂ ਕਈ ਦਿਨਾਂ ਤੋਂ ਤਲਾਸ਼ ਕੀਤੀ ਜਾ ਰਹੀ ਸੀ, ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ ਗਈ ਸੀ ਅਤੇ ਪੁਲਿਸ ਥਾਣਾ ਵਿਖੇ ਵੀ ਸ਼ਿਕਾਇਤ ਦਰਜ ਕਰਵਾਈ ਹੋਈ ਸੀ। ਜਦੋਂ ਸੁਖਚੈਨ ਸਿੰਘ ਆਪਣੇ ਦਾਦੇ ਨੂੰ ਲੈਣ ਲਈ ਆਇਆ ਤਾਂ ਉਹ ਬਹੁਤ ਭਾਵੁਕ ਹੋ ਗਿਆ, ਉਸਨੇ ਦਾਦੇ ਨੂੰ ਘੁੱਟ ਕੇ ਜੱਫੀ ਪਾਈ ਤੇ ਅੱਖਾਂ 'ਚੋਂ ਹੰਝੂ ਵਹਿ ਤੁਰੇ, ਅਤੇ ਨਾਲ ਹੀ ਉਸਨੇ ਨੀਰਜ ਕੁਮਾਰ ਦਾ ਪੈਰੀਂ ਹੱਥ ਲਗਾ ਕੇ ਧੰਨਵਾਦ ਪ੍ਰਗਟਾਇਆ ਕਿ ਅੱਜ ਉਸਦੇ ਯਤਨਾਂ ਤੇ ਨਿਸ਼ਕਾਮ ਸੇਵਾ ਸਦਕਾ ਉਸਦਾ ਦਾਦਾ ਆਪਣੇ ਪਰਿਵਾਰ 'ਚ ਮੁੜ ਪਰਤ ਆਇਆ ਹੈ। ਚਮਨ ਲਾਲ ਦਾ ਪਰਿਵਾਰ ਨੀਰਜ ਕੁਮਾਰ ਨੂੰ ਆਪਣੇ ਘਰ ਲੈ ਕੇ ਗਿਆ, ਜਿੱਥੇ ਉਸਦੀ ਪੂਰੀ ਆਓ ਭਗਤ ਕੀਤੀ ਗਈ ਅਤੇ ਧੰਨਵਾਦ ਪ੍ਰਗਟਾਇਆ ਗਿਆ, ਜਦਕਿ ਨੀਰਜ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਜਦੋਂ ਨੌਵੀਂ ਜਮਾਤ 'ਚ ਪੜ੍ਹਦਾ ਸੀ ਉਸ ਸਮੇਂ ਤੋਂ ਹੀ ਉਹ ਸਮਾਜ ਸੇਵਾ ਦਾ ਆਦੀ ਹੈ। ਇਸ ਘਟਨਾ ਨੇ ਸਾਬ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!