ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਫੇਜ਼ ਦਾ ਅਗਾਜ ਪੰਜਾਬ ਦੇ ਵੱਖ ਵੱਖ ਸੱਤ ਜਿਲ੍ਹਿਆਂ ਵਿੱਚ ਹੋ ਚੁੱਕਾ ਹੈ, ਅਤੇ ਇਸੇ ਲੜੀ ਵਿੱਚ ਬਾਸਕਟਬਾਲ ਏਜ ਗਰੁੱਪ ਅੰਡਰ-14, 17, 21, 21-30 ਅਤੇ 31-40 ਲੜਕੇ ਤੇ ਲੜਕੀਆਂ ਦੇ ਮੇਲ ਅਤੇ ਫੀਮੇਲ ਮੁਕਾਬਲੇ ਜਿਲ੍ਹਾ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ। ਬਾਸਕਟਬਾਲ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਦੇ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਮੋਗਾ ਦੀ ਟੀਮ ਨੇ ਜ਼ਿਲ੍ਹਾ ਪਠਾਨਕੋਟ ਦੀ ਟੀਮ ਨੂੰ 26-22 ਦੇ ਫਰਕ ਨਾਲ, ਜ਼ਿਲ੍ਹਾ ਫਾਜਿਲਕਾ ਦੀ ਟੀਮ ਨੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 22-09 ਦੇ ਫਰਕ ਨਾਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੇ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਨੂੰ 26-02 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਹੋਏ ਮੈਚਾਂ ਵਿੱਚ ਜ਼ਿਲ੍ਹਾ ਤਰਨਤਾਰਨ ਦੀ ਟੀਮ ਨੇ ਜ਼ਿਲ੍ਹਾ ਫਾਜਿਲਕਾ ਦੀ ਟੀਮ ਨੂੰ 26-25 ਦੇ ਫਰਕ ਨਾਲ, ਜ਼ਿਲ੍ਹਾ ਰੂਪਨਗਰ ਦੀ ਟੀਮ ਨੇ ਜਿਲ੍ਹਾ ਫਿਰੋਜਪੁਰ ਦੀ ਟੀਮ ਨੂੰ 25-15 ਦੇ ਫਰਕ ਨਾਲ ਤੇ ਜ਼ਿਲ੍ਹਾ ਮੋਗਾ ਦੀ ਟੀਮ ਨੇ ਜਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੂੰ 29-17 ਦੇ ਫਰਕ ਨਾਲ ਹਰਾਇਆ। ਅੰਡਰ-21 ਮੇਲ ਵਰਗ ਦੇ ਖੇਡ ਮੁਕਾਬਲਿਆਂ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜਿਲ੍ਹਾ ਤਰਨਤਾਰਨ ਦੀ ਟੀਮ ਨੂੰ 44-20 ਦੇ ਫਰਕ ਨਾਲ, ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਜ਼ਿਲ੍ਹਾ ਰੂਪਨਗਰ ਦੀ ਟੀਮ ਨੂੰ 39-07 ਦੇ ਫਰਕ ਨਾਲ ਅਤੇ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਜਿਲ੍ਹਾ ਮਲੇਰਕੋਟਲਾ ਦੀ ਟੀਮ ਨੂੰ 38-22 ਦੇ ਫਰਕ ਨਾਲ ਹਰਾਇਆ। ਇਹਨਾਂ ਨਤੀਜਿਆਂ ਨੇ ਇਹ ਸਾਫ ਕਰ ਦਿੱਤਾ ਕਿ ਮੁਕਾਬਲੇ ਕਿੰਨੇ ਸਖਤ ਹਨ ਅਤੇ ਕਿਵੇਂ ਛੋਟੇ ਜਿਲ੍ਹੇ ਵੀ ਵੱਡੇ ਜਿਲ੍ਹਿਆਂ ਨੂੰ ਟੱਕਰ ਦੇ ਰਹੇ ਹਨ। ਅੰਡਰ-17 ਵਿੱਚ ਤਰਨਤਾਰਨ ਦੀ ਇੱਕ ਅੰਕ ਦੀ ਜਿੱਤ ਨੇ ਦਿਖਾ ਦਿੱਤਾ ਕਿ ਮੈਚ ਆਖਰੀ ਸਕਿੰਟ ਤੱਕ ਕਿਵੇਂ ਖਿੱਚਿਆ ਜਾ ਸਕਦਾ ਹੈ। ਇਹ ਮੁਕਾਬਲੇ ਸੂਬੇ ਭਰ ਦੇ ਨੌਜਵਾਨ ਖਿਡਾਰੀਆਂ ਲਈ ਆਪਣਾ ਹੁਨਰ ਦਿਖਾਉਣ ਦਾ ਵੱਡਾ ਮੰਚ ਬਣ ਰਹੇ ਹਨ। ਖੇਡ ਵਿਭਾਗ ਦਾ ਇਹ ਉਪਰਾਲਾ ਪਿੰਡਾਂ ਤੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਇੱਕੋ ਪੱਧਰ ’ਤੇ ਲਿਆ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਦੇ ਰਿਹਾ ਹੈ। ਇਸ ਦੇ ਨਾਲ ਹੀ ਇਹ ਮੁਕਾਬਲੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਦਿਲਚਸਪ ਹੋਣ ਦੀ ਉਮੀਦ ਹੈ, ਕਿਉਂਕਿ ਹਰ ਟੀਮ ਹੁਣ ਅਗਲੇ ਦੌਰ ਲਈ ਆਪਣੀ ਪੂਰੀ ਤਾਕਤ ਲਗਾਉਣਾ ਚਾਹੁੰਦੀ ਹੈ।
ਬਾਸਕਟਬਾਲ ਦੇ ਮੈਦਾਨ ਵਿੱਚ ਉਸ ਦਿਨ ਅਜਿਹਾ ਕੀ ਹੋਇਆ ਕਿ ਹਰ ਕੋਈ ਹੈਰਾਨ ਰਹਿ ਗਿਆ, ਜਾਣੋ ਪੂਰੀ ਕਹਾਣੀ
ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਫੇਜ਼ ਦਾ ਅਗਾਜ ਪੰਜਾਬ ਦੇ ਵੱਖ ਵੱਖ ਸੱਤ ਜਿਲ੍ਹਿਆਂ ਵਿੱਚ ਹੋ ਚੁੱਕਾ ਹੈ, ਅਤੇ ਇਸੇ ਲੜੀ ਵਿੱਚ ਬਾਸਕਟ
NRI Post Desk · 35 ਦਿਨ ਪਹਿਲਾਂ · ਅੱਪਡੇਟ 17 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





