ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਮੋਗਾ ਦੇ ਪਿੰਡ ਨੱਥੂਆਣਾ ਜਦੀਦ ਵਿਖੇ 'ਖੁਸ਼ਹਾਲ' ਰੈਲੀ ਕੀਤੀ ਗਈ, ਪਰੰਤੂ ਇਸ ਖੁਸ਼ਹਾਲ ਰੈਲੀ ਨੇ ਪੰਜਾਬ ਦੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਅਤੇ ਇਸ ਦਾ ਸੱਚ ਸਾਹਮਣੇ ਆਉਣ 'ਤੇ ਸਰਕਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਰੈਲੀ ਕਾਰਨ ਲੋਕ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਬੱਸ ਅੱਡਿਆਂ 'ਚ ਘੰਟਿਆਂਬੱਧੀ ਤੜੇ ਰਹੇ ਅਤੇ ਸਵਾਰੀਆਂ ਨੂੰ ਘੰਟਾ-ਘੰਟਾ ਉਡੀਕ ਕਰਨ ਪਿੱਛੋਂ ਇੱਕ-ਦੁੱਖਾ ਸਰਕਾਰੀ ਬੱਸ ਹੀ ਮਸਾਂ ਨਸੀਬ ਹੋ ਰਹੀ ਸੀ, ਕਿਉਂਕਿ ਪੰਜਾਬ ਸਰਕਾਰ ਨੇ ਪੀਆਰਟੀਸੀ ਅਤੇ ਪਨਬੱਸ ਦੀਆਂ 80 ਫ਼ੀਸਦੀ ਦੇ ਲਗਭਗ ਬੱਸਾਂ ਨੂੰ ਆਮ ਆਦਮੀ ਪਾਰਟੀ ਦੀ ਸੇਵਾ ਵਿੱਚ ਲਗਾ ਰੱਖਿਆ ਹੈ। 2900 ਦੇ ਲਗਭਗ ਬੱਸਾਂ ਨੂੰ ਰੈਲੀ ਲਈ ਲਗਾਏ ਜਾਣ ਦੀ ਜਾਣਕਾਰੀ ਹੈ, ਜਿਸ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ਵਿਖੇ ਡੇਢ ਲੱਖ ਲੋਕਾਂ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚੋਂ ਇਕੱਠਾ ਕਰਕੇ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਸੱਤਾਧਿਰ ਵੱਲੋਂ ਤਾਕਤ ਵਿਖਾਉਣ ਦਾ ਇਹ ਅੰਦਾਜ਼ ਪੰਜਾਬ ਦੇ ਆਮ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਬੱਸ ਅੱਡਿਆਂ 'ਚ ਖੱਜਲ ਹੋ ਰਹੀਆਂ ਸਵਾਰੀਆਂ ਨੇ ਬੱਸਾਂ ਨਾ ਮਿਲਣ ਕਾਰਨ ਨਿਰਾਸ਼ਾ ਜਤਾਈ ਅਤੇ ਕਈ ਬਜ਼ੁਰਗ ਸਵਾਰੀਆਂ ਨੇ ਸਰਕਾਰ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ ਕਿ ਸਰਕਾਰੀ ਬੱਸਾਂ ਨੂੰ ਕਿਉਂ ਇਸਤੇਮਾਲ ਕੀਤਾ ਜਾ ਰਿਹਾ ਹੈ, ਸਗੋਂ ਆਪਣੀਆਂ ਪ੍ਰਾਈਵੇਟ ਗੱਡੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਦੋ-ਦੋ ਘੰਟੇ ਹੋ ਗਏ ਹਨ, ਸਾਨੂੰ ਬੱਸਾਂ ਨੂੰ ਉਡੀਕਦੇ ਕੋਈ ਬੱਸ ਨਹੀਂ ਮਿਲੀ ਅਤੇ ਲੋਕਾਂ ਦਾ ਕਹਿਣਾ ਸੀ ਕਿ ਜੋ ਦਾਅਵੇ ਆਮ ਆਦਮੀ ਪਾਰਟੀ ਨੇ ਕੀਤੇ ਹਨ, ਉਹ ਆ ਕੇ ਜਮੀਨੀ ਹਕੀਕਤ ਵੇਖ ਲਏ ਹਨ। ਲੁਧਿਆਣਾ ਬੱਸ ਸਟੈਂਡ 'ਚ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਰੈਲੀ ਨੂੰ ਲੈ ਕੇ ਸਰਕਾਰੀ ਮਸ਼ੀਨਰੀ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਬੱਸ ਡੀਪੂ ਤੋਂ 60 ਤੋਂ ਉੱਪਰ ਬੱਸਾਂ ਮੋਗਾ ਵੱਲ ਰਵਾਨਾ ਹੋਈਆਂ, ਜਿਨ੍ਹਾਂ ਦੇ ਬਾਹਰ ਰੈਲੀ ਦਾ ਰੂਟ ਪਲੈਨ ਪੋਸਟਰ ਵੀ ਲਗਾਇਆ ਗਿਆ ਸੀ। ਉਧਰ ਜਗਰਾਉਂ-ਮੋਗਾ ਜੀਟੀ ਰੋਡ ਬੈਰੀਕੇਡਾਂ ਨਾਲ ਸੀਲ ਹੋਣ ਕਾਰਨ ਕਰਫਿਊ ਵਰਗੇ ਹਾਲਾਤ ਬਣ ਗਏ ਅਤੇ ਆਮ ਲੋਕਾਂ ਦੀ ਆਵਾਜਾਈ ਰੋਕ ਕੇ ਰੈਲੀ ਵਾਲੀਆਂ ਬੱਸਾਂ ਨੂੰ ਰਾਹ ਦਿੱਤਾ ਗਿਆ, ਜਿਸ ਨੂੰ ਲੈ ਕੇ ਲੋਕ ਖੱਜਲ ਹੋ ਰਹੇ ਹਨ, ਜਦਕਿ ਰੈਲੀ ਲਈ ਜਾਂਦੀਆਂ ਕਈ ਬੱਸਾਂ ਖਾਲੀ ਹੋਣ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਸਿਆਸੀ ਰੈਲੀ ਸਰਕਾਰੀ ਖ਼ਰਚੇ 'ਤੇ ਕਰਵਾਈ ਜਾ ਰਹੀ ਹੈ, ਪਰੰਤੂ ਖੱਜਲ ਆਮ ਲੋਕ ਹੋ ਰਹੇ ਹਨ ਅਤੇ ਇਸ ਰੈਲੀ ਲਈ ਪੀਆਰਟੀਸੀ ਦੀਆਂ 2900 ਬੱਸਾਂ ਲਗਾਈਆਂ ਗਈਆਂ ਹਨ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਵੀ ਆਪਣੀਆਂ ਡਿਊਟੀਆਂ ਛੱਡ ਕੇ ਰੈਲੀ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨਾ ਕਿਸੇ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ, ਇਹ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਅਤੇ ਇਸ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਜਵਾਬ ਦੇਣ
ਬੱਸ ਅੱਡਿਆਂ 'ਤੇ ਖੱਜਲ ਲੋਕਾਂ ਨੇ ਸਰਕਾਰ ਨੂੰ ਦਿੱਤਾ ਕਰਾਰਾ ਜਵਾਬ, ਰੈਲੀ ਦਾ ਸੱਚ ਸਾਹਮਣੇ ਆਉਣ 'ਤੇ ਹਿਲ ਗਈ ਸਰਕਾਰ
ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਮੋਗਾ ਦੇ ਪਿੰਡ ਨੱਥੂਆਣਾ ਜਦੀਦ ਵਿਖੇ 'ਖੁਸ਼ਹਾਲ' ਰੈਲੀ ਕੀਤੀ ਗਈ, ਪਰੰਤੂ ਇਸ ਖੁਸ਼ਹਾਲ ਰੈਲੀ ਨੇ ਪੰਜਾਬ ਦੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਅਤੇ ਇਸ ਦਾ ਸੱਚ ਸਾਹਮਣੇ ਆਉਣ 'ਤੇ ਸਰਕਾਰ ਦੀਆਂ ਮੁਸ਼ਕਿਲਾਂ ਵ
NRI Post Desk · 1 ਘੰਟੇ ਪਹਿਲਾਂ · ਅੱਪਡੇਟ 35 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




