|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਜਪਾ ਦੀ ਬੰਦ ਕਮਰੇ ਦੀ ਮੀਟਿੰਗ ਵਿੱਚ ਕੀ ਹੋਇਆ ਫੈਸਲਾ, ਜੋ 2027 ਦੀ ਜੰਗ ਦਾ ਪਹਿਲਾ ਪੱਤਾ ਬਦਲ ਸਕਦਾ ਹੈ?

ਪੰਜਾਬ ਦੀ ਸਿਆਸਤ ਵਿੱਚ ਇੱਕ ਅਜਿਹਾ ਭੇਤ ਖੁੱਲ੍ਹਣ ਜਾ ਰਿਹਾ ਹੈ, ਜਿਸ ਨੇ ਸਿਆਸੀ ਗਲਿਆਰਿਆਂ ਵਿੱਚ ਸਨਸਨੀ ਪੈਦਾ ਕਰ ਦਿੱਤੀ ਹੈ। ਨੂਰਪੁਰਬੇਦੀ ਵਿਖੇ ਜਨ ਸੰਘ ਦੇ ਸੰਸਥਾਪਕ ਸਵਰਗੀਏ ਯੱਗ ਦੱਤ ਸ਼ਰਮਾ ਅਤੇ ਸੀਨੀਅਰ ਭਾਜਪਾ ਆਗੂ ਪ੍ਰੇਮ ਦੱਤ ਸ਼ਰਮਾ ਦੇ

NRI Post Desk · 71 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਜਪਾ ਦੀ ਬੰਦ ਕਮਰੇ ਦੀ ਮੀਟਿੰਗ ਵਿੱਚ ਕੀ ਹੋਇਆ ਫੈਸਲਾ, ਜੋ 2027 ਦੀ ਜੰਗ ਦਾ ਪਹਿਲਾ ਪੱਤਾ ਬਦਲ ਸਕਦਾ ਹੈ?
📷 NRI Post Desk

ਪੰਜਾਬ ਦੀ ਸਿਆਸਤ ਵਿੱਚ ਇੱਕ ਅਜਿਹਾ ਭੇਤ ਖੁੱਲ੍ਹਣ ਜਾ ਰਿਹਾ ਹੈ, ਜਿਸ ਨੇ ਸਿਆਸੀ ਗਲਿਆਰਿਆਂ ਵਿੱਚ ਸਨਸਨੀ ਪੈਦਾ ਕਰ ਦਿੱਤੀ ਹੈ। ਨੂਰਪੁਰਬੇਦੀ ਵਿਖੇ ਜਨ ਸੰਘ ਦੇ ਸੰਸਥਾਪਕ ਸਵਰਗੀਏ ਯੱਗ ਦੱਤ ਸ਼ਰਮਾ ਅਤੇ ਸੀਨੀਅਰ ਭਾਜਪਾ ਆਗੂ ਪ੍ਰੇਮ ਦੱਤ ਸ਼ਰਮਾ ਦੇ ਨਿਵਾਸ ਸਥਾਨ ’ਤੇ ਭਾਜਪਾ ਦੇ ਸੀਨੀਅਰ ਆਗੂਆਂ, ਸਾਬਕਾ ਅਹੁਦੇਦਾਰਾਂ ਅਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਹੁੰਚੇ ਪਾਰਟੀ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ, ਪੁਰਾਣੇ ਵਰਕਰਾਂ ਨੂੰ ਮੁੜ ਸਰਗਰਮ ਕਰਨ ਅਤੇ ਬੂਥ ਪੱਧਰ ਤੱਕ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਰਣਜੀਤ ਸਿੰਘ ਗਿੱਲ, ਉਪ ਪ੍ਰਧਾਨ ਸੁਭਾਸ਼ ਸ਼ਰਮਾ, ਨੰਗਲ ਤੋਂ ਸਾਬਕਾ ਵਿਧਾਇਕ ਉਮੀਦਵਾਰ ਡਾ. ਪਰਮਿੰਦਰ ਸ਼ਰਮਾ, ਰੂਪਨਗਰ ਦੇ ਸਾਬਕਾ ਪ੍ਰਧਾਨ ’ਤੇ ਪੰਜਾਬ ਭਾਜਪਾ ਦੇ ਸਕੱਤਰ ਵਿਜੇ ਪੁਰੀ, ਭਾਜਪਾ ਆਗੂ ਇਸ਼ੂਪਾਲ ਚੌਧਰੀ, ਸਾਬਕਾ ਨਗਰ ਨਿਗਮ ਪ੍ਰਧਾਨ ਰੂਪਨਗਰ ਇੰਦਰਸੇਨ ਚਟਵਾਲ, ਐੱਮਸੀ ਵਾਰਡ ਨੰਬਰ 11 ਰੂਪਨਗਰ ਹਰਮਿੰਦਰ ਪਾਲ ਅਹਲੂਵਾਲੀਆ, ਸਾਬਕਾ ਆਈਆਰਐੱਸ ਸਵਰਨ ਸਿੰਘ ਸੈਂਪਲਾ, ਚਮਕੌਰ ਸਾਹਿਬ, ਸਾਬਕਾ ਮੰਡਲ ਪ੍ਰਧਾਨ ਨੰਗਲ ਪ੍ਰਿੰਸ, ਬੀਰੰਦਰ ਵਿਕੀ ਅਤੇ ਰਾਜ ਕੁਮਾਰ ਸਮੇਤ ਨੰਗਲ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੂਰਪੁਰਬੇਦੀ, ਚਮਕੌਰ ਸਾਹਿਬ ਤੇ ਰੋਪੜ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਕਈ ਸੀਨੀਅਰ ਆਗੂ ’ਤੇ ਵਰਕਰ ਹਾਜ਼ਰ ਸਨ। ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਪਾਰਟੀ ਅੰਦਰ ਸੰਗਠਨਾਤਮਕ ਮਜ਼ਬੂਤੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਪੁਰਾਣੇ ਤਜਰਬੇਕਾਰ ਵਰਕਰਾਂ ਨੂੰ ਮੁੜ ਸਰਗਰਮ ਕਰਨਾ ਚੋਣ ਰਣਨੀਤੀ ਦਾ ਕੇਂਦਰ ਬਿੰਦੂ ਬਣ ਗਿਆ ਹੈ। ਆਗੂਆਂ ਦਾ ਮੰਨਣਾ ਹੈ ਕਿ ਪੁਰਾਣੇ ਅਤੇ ਤਜਰਬੇਕਾਰ ਵਰਕਰ ਕਿਸੇ ਵੀ ਸੰਗਠਨ ਦੀ ਮਜ਼ਬੂਤ ਨੀਂਹ ਹੁੰਦੇ ਹਨ, ਇਸ ਲਈ ਸਾਰੇ ਸਮਰਪਿਤ ਵਰਕਰਾਂ ਨੂੰ ਨਾਲ ਲੈ ਕੇ ਬੂਥ ਪੱਧਰ ਤੱਕ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਜਿਸ ਵਿਅਕਤੀ ਦੇ ਘਰ ਇਹ ਮੀਟਿੰਗ ਹੋਈ, ਉਹ ਖੁਦ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ, ਅੰਮ੍ਰਿਤਸਰ ’ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਓਡੀਸ਼ਾ ਦੇ ਸਾਬਕਾ ਰਾਜਪਾਲ ਰਹੇ ਸਵਰਗੀ ਪੰਡਿਤ ਯੱਗ ਦੱਤ ਸ਼ਰਮਾ ਦੇ ਸਪੁੱਤਰ ਹਨ, ਜੋ ਇਸ ਮੀਟਿੰਗ ਦੀ ਅਹਿਮੀਅਤ ਨੂੰ ਹੋਰ ਵਧਾ ਦਿੰਦਾ ਹੈ। ਹੁਣ ਸਵਾਲ ਇਹ ਹੈ ਕਿ ਇਸ ਬੰਦ ਕਮਰੇ ਦੀ ਮੀਟਿੰਗ ਵਿੱਚ ਜੋ ਰਣਨੀਤੀ ਤੈਅ ਹੋਈ, ਉਹ 2027 ਦੀ ਸਿਆਸੀ ਜੰਗ ਦਾ ਪਹਿਲਾ ਪੱਤਾ ਬਦਲ ਸਕਦੀ ਹੈ ਜਾਂ ਨਹੀਂ, ਇਹ ਸਮਾਂ ਹੀ ਦੱਸੇਗਾ, ਪਰ ਸਿਆਸੀ ਹਲਕਿਆਂ ਵਿੱਚ ਇਸ ਦੀਆਂ ਗੂੰਜਾਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!