|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਖੜਾ ਨਹਿਰ ਕੰਢੇ ਦੀ ਉਹ ਸੱਚਾਈ ਜੋ ਹਰ ਰੋਜ਼ ਹਜ਼ਾਰਾਂ ਸੰਗਤਾਂ ਦੀਆਂ ਅੱਖਾਂ ਤੋਂ ਓਹਲੇ, ਪਰ ਪਾਣੀ ਤੱਕ ਪਹੁੰਚ ਚੁੱਕੀ ਹੈ

ਇਤਿਹਾਸਿਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਭਾਖੜਾ ਨਦੀ ਦੇ ਕੰਢੇ ਪਹਿਲੀ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਚਰਨ ਕੰਵਲ ਦੇ ਨਜ਼ਦੀਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਸਥਾਨਕ ਲੋਕਾਂ ਤੇ ਸੰਗਤਾਂ ਲਈ ਬਣਾਏ ਇਸ਼ਨਾਨ ਘਾਟਾਂ ਦੀ

NRI Post Desk · 19 ਦਿਨ ਪਹਿਲਾਂ · ਅੱਪਡੇਟ 12 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਖੜਾ ਨਹਿਰ ਕੰਢੇ ਦੀ ਉਹ ਸੱਚਾਈ ਜੋ ਹਰ ਰੋਜ਼ ਹਜ਼ਾਰਾਂ ਸੰਗਤਾਂ ਦੀਆਂ ਅੱਖਾਂ ਤੋਂ ਓਹਲੇ, ਪਰ ਪਾਣੀ ਤੱਕ ਪਹੁੰਚ ਚੁੱਕੀ ਹੈ
📷 NRI Post Desk

ਇਤਿਹਾਸਿਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਭਾਖੜਾ ਨਦੀ ਦੇ ਕੰਢੇ ਪਹਿਲੀ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਚਰਨ ਕੰਵਲ ਦੇ ਨਜ਼ਦੀਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਸਥਾਨਕ ਲੋਕਾਂ ਤੇ ਸੰਗਤਾਂ ਲਈ ਬਣਾਏ ਇਸ਼ਨਾਨ ਘਾਟਾਂ ਦੀ ਹਾਲਤ ਇਨ੍ਹੀਂ ਦਿਨੀਂ ਖਸਤਾ ਹੋਈ ਪਈ ਹੈ, ਅਤੇ ਇਹ ਸਿਰਫ਼ ਸਫ਼ਾਈ ਦਾ ਮਾਮਲਾ ਨਹੀਂ ਸਗੋਂ ਸ਼ਹਿਰ ਦੇ ਪੀਣ ਵਾਲੇ ਪਾਣੀ ਨਾਲ ਜੁੜਿਆ ਗੰਭੀਰ ਸਵਾਲ ਹੈ। ਇਨ੍ਹਾਂ ਇਸ਼ਨਾਨ ਘਰਾਂ ਵਿੱਚ ਪਾਣੀ ਉੱਤੇ ਫੈਲੀ ਗੰਦਗੀ, ਝਾੜੀਆਂ ਤੇ ਬੂਟੀ ਕਾਰਨ ਪੂਰਾ ਟੋਭਾ ਗੰਦਾ ਨਜ਼ਰ ਆ ਰਿਹਾ ਹੈ, ਜਦੋਂ ਕਿ ਮਹਿਲਾਵਾਂ ਲਈ ਬਣਾਇਆ ਗਿਆ ਚਾਰ ਦੀਵਾਰੀ ਵਾਲਾ ਇਸ਼ਨਾਨ ਘਰ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਰਿਪੋਰਟਾਂ ਮੁਤਾਬਕ ਕਈ ਪ੍ਰਵਾਸੀ ਨਸ਼ਾ ਕਰਕੇ ਇੱਥੇ ਹੀ ਪਖਾਨਾ ਕਰ ਦਿੰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਇਸ਼ਨਾਨ ਘਰਾਂ ਦੀ ਸਫ਼ਾਈ ਨਹੀਂ ਹੋ ਸਕੀ। ਸਭ ਤੋਂ ਚਿੰਤਾਜਨਕ ਪੱਖ ਇਹ ਹੈ ਕਿ ਇਹ ਗੰਦਗੀ ਅੱਗੇ ਨਹਿਰ ਵਿੱਚ ਜਾ ਮਿਲਦੀ ਹੈ ਅਤੇ ਉਹੀ ਪਾਣੀ ਕੁਝ ਮੀਟਰ ਦੀ ਦੂਰੀ ’ਤੇ ਜਲ ਸਪਲਾਈ ਵਿਭਾਗ ਵੱਲੋਂ ਪੂਰੇ ਸ਼ਹਿਰ ਸਮੇਤ ਨੂਰਪੁਰ ਬੇਦੀ ਇਲਾਕੇ ਦੇ ਕਈ ਪਿੰਡਾਂ ਤੇ ਚੰਗਰ ਨੂੰ ਸਪਲਾਈ ਕੀਤਾ ਜਾਂਦਾ ਹੈ। ਇਲਾਕਾ ਨਿਵਾਸੀ ਮਰਦ ਤੇ ਔਰਤਾਂ ਪਰਿਵਾਰਿਕ ਮੈਂਬਰ ਦੀ ਮੌਤ ਤੋਂ ਬਾਅਦ ਇੱਥੇ ਦਸਨੋਣ ਕਰਨ ਆਉਂਦੇ ਹਨ ਅਤੇ ਮਜਬੂਰੀ ਵਸ ਉਨ੍ਹਾਂ ਨੂੰ ਗੰਦਗੀ ਵਿੱਚ ਹੀ ਨਹਾਉਣਾ ਤੇ ਕੱਪੜੇ ਧੋਣੇ ਪੈਂਦੇ ਹਨ। ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਵੀ ਇਨ੍ਹਾਂ ਘਾਟਾਂ ਦੀ ਵਰਤੋਂ ਕਰਦੀਆਂ ਹਨ, ਅਤੇ ਬਸ ਅੱਡੇ ਤੋਂ ਸ਼ਹਿਰ ਵੱਲ ਜਾਂਦੇ ਸਮੇਂ ਛੋਟੀ ਪੂਲੀ ਪਾਰ ਕਰਦੇ ਹੀ ਸਭ ਤੋਂ ਪਹਿਲਾਂ ਇਹੀ ਗੰਦਗੀ ਨਜ਼ਰ ਆਉਂਦੀ ਹੈ, ਜਿਸ ਨਾਲ ਬਾਹਰੋਂ ਆਈ ਸੰਗਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਨਗਰ ਪੰਚਾਇਤ ਦੇ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਦੱਸਿਆ ਕਿ ਇਹ ਇਸ਼ਨਾਨ ਘਰ ਭਾਖੜਾ ਬਿਆਸ ਮੈਨੇਜਮੈਂਟ ਦੇ ਅਧੀਨ ਹਨ, ਬਾਹਰ ਦੀ ਸਫ਼ਾਈ ਤਾਂ ਨਗਰ ਪੰਚਾਇਤ ਕਰਵਾ ਸਕਦੀ ਹੈ ਪਰ ਅੰਦਰ ਦੀ ਸਫ਼ਾਈ ਸਿਰਫ਼ ਬੀਬੀਐੱਮਬੀ ਹੀ ਕਰਵਾ ਸਕਦੀ ਹੈ। ਕਿਸੇ ਸਮੇਂ ਇਹ ਇਸ਼ਨਾਨ ਘਾਟ ਸਥਾਨਕ ਲੋਕਾਂ ਦੀ ਲਾਈਫ ਲਾਈਨ ਮੰਨੀ ਜਾਂਦੀ ਸੀ, ਜਿੱਥੇ ਸਾਰੇ ਸ਼ਹਿਰ ਵਾਸੀ ਨਹਾਉਂਦੇ, ਕੱਪੜੇ ਧੋਂਦੇ ਅਤੇ ਗਰਮੀਆਂ ਵਿੱਚ ਪੀਣ ਲਈ ਠੰਡਾ ਪਾਣੀ ਵੀ ਇਸੇ ਨਹਿਰ ’ਚੋਂ ਲੈ ਕੇ ਜਾਂਦੇ ਸਨ, ਪਰ ਹੁਣ ਲੰਮੇ ਸਮੇਂ ਤੋਂ ਨਾ ਨਹਿਰ ਦੀਆਂ ਪਟੜੀਆਂ ਦੀ ਸਫ਼ਾਈ ਹੋ ਸਕੀ ਤੇ ਨਾ ਹੀ ਇਸ਼ਨਾਨ ਘਰਾਂ ਦੀ। ਸਥਾਨਕ ਲੋਕਾਂ ਨੇ ਇਹ ਮੁੱਦਾ ਕਈ ਵਾਰ ਸੋਸ਼ਲ ਮੀਡੀਆ ’ਤੇ ਚੁੱਕਿਆ, ਪਰ ਅਧਿਕਾਰੀਆਂ ਵੱਲੋਂ ਅਣਸੁਣਿਆ ਕੀਤਾ ਜਾ ਰਿਹਾ ਹੈ, ਅਤੇ ਹੁਣ ਇਲਾਕਾ ਨਿਵਾਸੀਆਂ ਨੇ ਬੀਬੀਐੱਮਬੀ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਇਸ਼ਨਾਨ ਘਰਾਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਵਾਟਰ ਸਪਲਾਈ ਵਿੱਚ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!