|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮਐੱਮ ਨਰਵਾਣੇ ਪੁਜੇ ਇਜ਼ਰਾਈਲ

ਇਜ਼ਰਾਈਲ (ਦੇਵ ਇੰਦਰਜੀਤ) : ਇਜ਼ਰਾਈਲ ਨਾਲ ਸਬੰਧਾਂ ’ਚ ਵਧ ਰਹੀ ਗਰਮਾਹਟ ਦੌਰਾਨ ਰਾਜਧਾਨੀ ਤਲ ਅਵੀਵ ਪੁੱਜੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਸਹਿਯੋਗ ਵਧਾਉਣ ਦੇ ਨੁਕਤਿਆਂ ’ਤੇ ਚਰਚਾ ਕੀਤੀ ਹੈ। ਇਸ ਸਿਲਸਿਲੇ ’ਚ ਜਨਰਲ ਨਰਵਾਣੇ ਦੀ ਗੱਲਬਾਤ ਇਜ਼ਰਾਈਲ ਦੀ ਥਲ ਸੈਨਾ ਦੇ ਮੁਖੀ ਮੇਜਰ ਜਨਰਲ ਤਮੀਰ ਯਾਦਾਈ ਨਾਲ ਹੋਈ ਹੈ। ਭਾਰਤੀ ਫ਼

NRI Post Desk · 1837 ਦਿਨ ਪਹਿਲਾਂ · ਅੱਪਡੇਟ 1837 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮਐੱਮ ਨਰਵਾਣੇ ਪੁਜੇ ਇਜ਼ਰਾਈਲ
📷 NRI Post Desk

ਇਜ਼ਰਾਈਲ (ਦੇਵ ਇੰਦਰਜੀਤ) : ਇਜ਼ਰਾਈਲ ਨਾਲ ਸਬੰਧਾਂ ’ਚ ਵਧ ਰਹੀ ਗਰਮਾਹਟ ਦੌਰਾਨ ਰਾਜਧਾਨੀ ਤਲ ਅਵੀਵ ਪੁੱਜੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਸਹਿਯੋਗ ਵਧਾਉਣ ਦੇ ਨੁਕਤਿਆਂ ’ਤੇ ਚਰਚਾ ਕੀਤੀ ਹੈ। ਇਸ ਸਿਲਸਿਲੇ ’ਚ ਜਨਰਲ ਨਰਵਾਣੇ ਦੀ ਗੱਲਬਾਤ ਇਜ਼ਰਾਈਲ ਦੀ ਥਲ ਸੈਨਾ ਦੇ ਮੁਖੀ ਮੇਜਰ ਜਨਰਲ ਤਮੀਰ ਯਾਦਾਈ ਨਾਲ ਹੋਈ ਹੈ। ਭਾਰਤੀ ਫ਼ੌਜ ਦੇ ਡਿਪਟੀ ਡਾਇਰੈਕਟਰ ਜਨਰਲ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।

ਇਜ਼ਰਾਈਲ ਦੇ ਆਪਣੇ ਦੌਰੇ ’ਚ ਜਨਰਲ ਨਰਵਾਣੇ ਉੱਚ ਅਧਿਕਾਰੀਆਂ ਨਾਲ ਹੀ ਸਿਆਸੀ ਅਗਵਾਈ ਕਰ ਰਹੇ ਵੱਡੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।

ਸੰਬੰਧਿਤ ਖ਼ਬਰਾਂ

ਮੁਲਾਕਾਤਾਂ ’ਚ ਦੋਵਾਂ ਦੇਸ਼ਾਂ ਦੇ ਰੱਖਿਆ ਸਬੰਧਾਂ ਨੂੰ ਨਵਾਂ ਪੱਖ ਦੇਣ ’ਤੇ ਚਰਚਾ ਹੋਵੇਗੀ। ਰੱਖਿਆ ਮੰਤਰਾਲੇ ਮੁਤਾਬਕ ਦੋਵਾਂ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਖ਼ਾਸ ਤੌਰ ’ਤੇ ਫ਼ੌਜੀ ਸਬੰਧ ਸਥਾਪਿਤ ਕਰਨ ਦੀ ਰੂਪਰੇਖਾ ਤਿਆਰ ਕਰਨਗੇ। ਇਸ ਤੋਂ ਪਹਿਲਾਂ ਤਲ ਅਵੀਵ ਪਹੁੰਚਣ ’ਤੇ ਜਨਰਲ ਨਰਵਾਣੇ ਦਾ ਇੱਥੋਂ ਦੀ ਫ਼ੌਜ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਫ਼ੌਜ ਦੇ ਜਵਾਨਾਂ ਨੇ ਜਨਰਲ ਨਰਵਾਣੇ ਨੂੰ ਗਾਰਡ ਆਫ ਆਨਰ ਦਿੱਤਾ।

ਕਰੀਬ 30 ਸਾਲਾਂ ਦੇ ਦੋਵਾਂ ਦੇਸ਼ਾਂ ਦੇ ਸਬੰਧ ’ਚ ਹੁਣ ਦੇ ਸਾਲਾਂ ’ਚ ਖ਼ਾਸ ਤਰੱਕੀ ਹੋਈ ਹੈ। ਅਕਤੂਬਰ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਇਜ਼ਰਾਈਲ ਯਾਤਰਾ ਤੇ ਉਸ ਤੋਂ ਬਾਅਦ ਗਲਾਸਗੋ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਹਮਰੁਤਬਾ ਨਾਫਤਾਲੀ ਬੈਨੇਟ ਨਾਲ ਹੋਈ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਹੋਰ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਲਈ ਇਜ਼ਰਾਈਲ ਰੱਖਿਆ ਸਾਜੋ ਸਾਮਾਨ ਦਾ ਪ੍ਰਮੁੱਖ ਸਪਲਾਇਰ ਦੇਸ਼ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!