|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ 'ਚ ਆਕਸੀਜਨ ਸੰਕਟ: ਹਵਾਈ ਫ਼ੌਜ ਨੇ ਸੰਭਾਲੀ ਕਮਾਨ, ਏਅਰ ਲਿਫਟ ਕੀਤੇ ਆਕਸੀਜਨ ਟੈਂਕਰ

ਨਵੀਂ ਦਿੱਲੀ (ਦੇਵ ਇੰਦਰਜੀਤ)- ਦੇਸ਼ ਦੇ ਕਈ ਹਿੱਸਿਆ ’ਚ ਜਾਰੀ ਆਕਸੀਜਨ ਸੰਕਟ ਦੌਰਾਨ ਹੁਣ ਭਾਰਤੀ ਹਵਾਈ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਹਵਾਈ ਫ਼ੌਜ ਦੇ ਜਹਾਜ਼ ਵੱਖ-ਵੱਖ ਹਿੱਸਿਆਂ ’ਚ ਆਕਸੀਜਨ ਦੇ ਕੰਟੇਨਰਜ਼ ਪਹੁੰਚਾ ਰਹੇ ਹਨ ਤਾਂ ਕਿ ਸਪਲਾਈ ਦੇ ਮਿਸ਼ਨ ’ਚ ਤੇਜ਼ੀ ਲਿਆ ਕੇ ਹਾਲਾਤ ਨੂੰ ਕੰਟਰੋਲ ਕੀਤਾ ਜਾ ਸਕੇ।

NRI Post Desk · 2043 ਦਿਨ ਪਹਿਲਾਂ · ਅੱਪਡੇਟ 2043 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ 'ਚ ਆਕਸੀਜਨ ਸੰਕਟ: ਹਵਾਈ ਫ਼ੌਜ ਨੇ ਸੰਭਾਲੀ ਕਮਾਨ, ਏਅਰ ਲਿਫਟ ਕੀਤੇ ਆਕਸੀਜਨ ਟੈਂਕਰ
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ)- ਦੇਸ਼ ਦੇ ਕਈ ਹਿੱਸਿਆ ’ਚ ਜਾਰੀ ਆਕਸੀਜਨ ਸੰਕਟ ਦੌਰਾਨ ਹੁਣ ਭਾਰਤੀ ਹਵਾਈ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਹਵਾਈ ਫ਼ੌਜ ਦੇ ਜਹਾਜ਼ ਵੱਖ-ਵੱਖ ਹਿੱਸਿਆਂ ’ਚ ਆਕਸੀਜਨ ਦੇ ਕੰਟੇਨਰਜ਼ ਪਹੁੰਚਾ ਰਹੇ ਹਨ ਤਾਂ ਕਿ ਸਪਲਾਈ ਦੇ ਮਿਸ਼ਨ ’ਚ ਤੇਜ਼ੀ ਲਿਆ ਕੇ ਹਾਲਾਤ ਨੂੰ ਕੰਟਰੋਲ ਕੀਤਾ ਜਾ ਸਕੇ।

ਸੰਬੰਧਿਤ ਖ਼ਬਰਾਂ

ਇਸ ਸਿਲਸਿਲੇ ’ਚ ਹਵਾਈ ਫ਼ੌਜ ਦੇ ਸੀ-17 ਤੇ ਆਈਐੱਲ-76 ਜਹਾਜ਼ਾਂ ਨੇ ਦੇਸ਼ ਭਰ ’ਚ ਆਪਣੀ ਆਕਸੀਜਨ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਦੇਸ਼ ਭਰ ਦੇ ਸਟੇਸ਼ਨਾਂ ’ਤੇ ਵੱਡੇ ਆਕਸੀਜਨ ਟੈਂਕਰਾਂ ਨੂੰ ਏਅਰ ਲਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਆਕਸੀਜਨ ਦੇ ਵੰਡਣ ’ਚ ਤੇਜ਼ੀ ਲਿਆਈ ਜਾ ਸਕੇ।

ਭਾਰਤੀ ਹਵਾਈ ਫ਼ੌਜ ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ’ਚ ਦੱਸਿਆ ਗਿਆ ਹੈ ਕਿ ਦੇਸ਼ ਦੇ ਵੱਡੇ ਸਟੇਸ਼ਨਾਂ ’ਤੇ ਵੱਡੇ ਆਕਸੀਜਨ ਟੈਂਕਰਾਂ ਨੂੰ ਏਅਰਲਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਜ਼ਰੂਰੀ ਆਕਸੀਜਨ ਦੇ ਵੰਡਣ ’ਚ ਤੇਜ਼ੀ ਆ ਸਕੇ। ਫ਼ੌਜ ਵੱਲੋਂ ਕਿਹਾ ਗਿਆਹੈ ਕਿ ਆਪਰੇਸ਼ਨ ਇਕ ਹਿੱਸੇ ਦੇ ਰੂਪ ’ਚ, ਆਈਏਐੱਫ ਦੇ ਸੀ-17 ਤੇ ਆਈਐੱਲ-76 ਜਹਾਜ਼ਾਂ ਨੇ ਬੀਤੇ ਦਿਨ ਦੋ ਖਾਲੀ Cryogenic oxygen containers ਨੂੰ ਏਅਰਲਿਫਟ ਕੀਤਾ ਤੇ ਇਕ ਆਈਐੱਲ-76 ਜਹਾਜ਼ ਨੇ ਇਕ ਖਾਨੀ ਕੰਟੇਨਰ ਨੂੰ ਬੈਸਟ ਬੰਗਾਲ ਦੇ ਪਨਾਗਰ ’ਚ ਏਅਰਲਿਫਟ ਕੀਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!