|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਨੇ ਸਰਹੱਦ ਤੇ ਕਾਬੂ ਕੀਤੇ ਚੀਨੀ ਜਵਾਨ ਨੂੰ ਵਾਪਸ ਭੇਜਿਆ

ਭਾਰਤ-ਚੀਨ ਸਰਹੱਦ ਉਤੇ ਕਈ ਮਹੀਨਿਆਂ ਦੇ ਤਣਾਅ ਵੱਧ ਦਾ ਜਾ ਰਿਹਾ ਹੈ ਦੋਵਾਂ ਦੇਸ਼ਾਂ ਦੇ ਵਿੱਚ ਕਾਫੀ ਤਨਾਵ ਦੀ ਸਥਿਤੀ ਬਣੀ ਹੋਈ ਹੈ ,ਓਥੇ ਹੀ ਹੁਣ ਇਸ ਤਨਾਵ ਦੇ ਵਿੱਚ ਭਾਰਤੀ ਫੌਜ ਨੇ ਚੀਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਸਰਹੱਦ ਨੇੜੇ ਫੜੇ ਚੀਨੀ ਸੈਨਿਕ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਕਰ ਦਿੱਤਾ ਹੈ।ਚੀਨੀ ਸੈਨਾ ਦਾ ਕਹਿਣਾ ਹੈ ਕਿ ਇਹ ਜਵਾਨ ਕੁਝ ਲੋਕਾਂ ਨੂੰ ਰਸਤਾ ਦੱ

NRI Post Desk · 2227 ਦਿਨ ਪਹਿਲਾਂ · ਅੱਪਡੇਟ 2227 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਭਾਰਤ-ਚੀਨ ਸਰਹੱਦ ਉਤੇ ਕਈ ਮਹੀਨਿਆਂ ਦੇ ਤਣਾਅ ਵੱਧ ਦਾ ਜਾ ਰਿਹਾ ਹੈ ਦੋਵਾਂ ਦੇਸ਼ਾਂ ਦੇ ਵਿੱਚ ਕਾਫੀ ਤਨਾਵ ਦੀ ਸਥਿਤੀ ਬਣੀ ਹੋਈ ਹੈ ,ਓਥੇ ਹੀ ਹੁਣ ਇਸ ਤਨਾਵ ਦੇ ਵਿੱਚ ਭਾਰਤੀ ਫੌਜ ਨੇ ਚੀਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਸਰਹੱਦ ਨੇੜੇ ਫੜੇ ਚੀਨੀ ਸੈਨਿਕ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਕਰ ਦਿੱਤਾ ਹੈ।ਚੀਨੀ ਸੈਨਾ ਦਾ ਕਹਿਣਾ ਹੈ ਕਿ ਇਹ ਜਵਾਨ ਕੁਝ ਲੋਕਾਂ ਨੂੰ ਰਸਤਾ ਦੱਸਣ ਦੇ ਚੱਕਰ ਵਿਚ ਖੁਦ ਹੀ ਗਲਤੀ ਨਾਲ LAC ਨੂੰ ਪਾਰ ਕਰ ਗਿਆ ਅਤੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਇਕ ਦਿਨ ਪਹਿਲਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਆਸ ਜਤਾਈ ਸੀ ਕਿ ਪੂਰਬੀ ਲੱਦਾਖ ਵਿੱਚ ਭਾਰਤ ਵਾਲੇ ਪਾਸੇ ਦਾਖ਼ਲ ਹੋਏ ਉਸ ਦੇ ਲਾਪਤਾ ਫ਼ੌਜੀ ਨੂੰ ਭਾਰਤੀ ਥਲ ਸੈਨਾ ਜਲਦੀ ਹੀ ਰਿਹਾਅ ਕਰ ਦੇਵੇਗੀ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਇਕ ਬਿਆਨ ਜਾਰੀ ਕਰਕੇ ਭਾਰਤੀ ਫੌਜ ਨੂੰ ਜਵਾਨ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਸੀ। ਭਾਰਤੀ ਫੌਜ ਨੇ ਲੰਘੇ ਦਿਨ ਡੈਮਚੋਕ ਸੈਕਟਰ ’ਚੋਂ ਇਕ ਚੀਨੀ ਫੌਜੀ, ਜੋ ਗ਼ਲਤੀ ਨਾਲ ਅਸਲ ਕੰਟਰੋਲ ਰੇਖਾ ਉਲੰਘ ਆਇਆ ਸੀ, ਨੂੰ ਹਿਰਾਸਤ ਵਿੱਚ ਲੈ ਲਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!