ਮੋਗਾ ਵਿੱਚ ਤੂੜੀ ਛਿਲਕਾ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲਿਆ ਦੀ ਪ੍ਰਧਾਨਗੀ ਹੇਠ ਮੇਨ ਦਫਤਰ, ਮੋਗਾ ਵਿਖੇ ਹੋਈ, ਜਿਸ ਵਿੱਚ ਇੱਕ ਅਜਿਹਾ ਫੈਸਲਾ ਲਿਆ ਗਿਆ ਜਿਸ ਨੇ ਸਾਰੇ ਵਰਕਰਾਂ ਨੂੰ ਚੌਂਕਾ ਦਿੱਤਾ। ਇਸ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਚਿੰਡਾਲਿਆ ਨੇ ਦੱਸਿਆ ਕਿ ਇਸ ਜੱਥੇਬੰਦੀ ਨੂੰ ਮਜਦੂਰ ਆਗੂ ਵਿਜੈ ਧੀਰ ਐਡਵੋਕੇਟ ਨੇ ਸਰਕਾਰ ਤੋਂ ਰਜਿਸਟਰਡ ਕਰਵਾਇਆ ਸੀ ਅਤੇ ਇਹ ਜੱਥੇਬੰਦੀ ਪਹਿਲਾ ਹੀ ਸਾਡੀ ਹੀ ਰਹਿਨਮਾਈ ਹੇਠ ਚਲਦੀ ਸੀ ਪ੍ਰੰਤੂ ਕੁਝ ਕਾਰਨਾ ਕਰਕੇ ਸਾਡੀ ਗੈਰ ਹਾਜਰੀ ਰਹੀ ਹੈ। ਇਸ ਜੱਥੇਬੰਦੀ ਦੇ ਬੜੇ ਸੂਝਵਾਨ ਅਤੇ ਪੜ੍ਹੇ ਲਿਖੇ ਆਗੂ ਦਵਿੰਦਰ ਸਿੰਘ ਘਾਲੀ ਜੋ ਇਸ ਜਥੇਬੰਦੀ ਦੇ ਪਹਿਲਾ ਮੀਤ ਪ੍ਰਧਾਨ ਰਹਿ ਚੁੱਕੇ ਹਨ। ਇਹ ਜਥੇਬੰਦੀ ਪਹਿਲਾ ਹੀ ਦਵਿੰਦਰ ਸਿੰਘ ਘਾਲੀ ਦੇ ਸਹਿਯੋਗ ਨਾਲ ਚਲਦੀ ਸੀ। ਅੱਜ ਇਨ੍ਹਾਂ ਸਮੁੱਚੇ ਵਰਕਰਾਂ ਨੇ ਫੈਸਲਾ ਕੀਤਾ ਕਿ ਚਿੰਡਾਲਿਆਂ ਦੀ ਰਹਿਨਮਾਈ ਹੇਠ ਇਸ ਜੱਥੇਬੰਦੀ ਨੂੰ ਚਲਾਇਆ ਜਾਵੇ ਕਿਉਂਕਿ ਪਹਿਲਾ ਵੀ ਉਨ੍ਹਾਂ ਦਾ ਬਹੁਤ ਵੱਡਾ ਸਾਥ ਰਿਹਾ ਅਤੇ ਇਸ ਜੱਥੇਬੰਦੀ ਦੀ ਚੋਣ ਵੀ ਕੀਤੀ ਜਾਵੇ। ਸਰਬਸਮੰਤੀ ਨਾਲ ਮੀਟਿੰਗ ਵਿਚ ਚੁਣੇ ਗਏ ਆਗੂ ਪ੍ਰਧਾਨ ਦਵਿੰਦਰ ਸਿੰਘ ਘਾਲੀ, ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ, ਮੀਤ ਪ੍ਰਧਾਨ ਤੀਰਥ ਸਿੰਘ, ਜਨਰਲ ਸਕੱਤਰ ਜਸਪਾਲ ਸਿੰਘ, ਸਕੱਤਰ ਸੋਣਾ ਸਿੰਘ, ਸਲਾਹਕਾਰ ਪ੍ਰਤਾਪ ਸਿੰਘ ਨੂੰ ਇਸ ਮੌਕੇ ਤੇ ਚਿੰਡਾਲਿਆ ਨੇ ਹਾਰ ਪਾਕੇ ਇਨ੍ਹਾਂ ਆਗੂਆਂ ਦਾ ਮਾਨ ਸਤਕਾਰ ਕੀਤਾ। ਇਸ ਮੌਕੇ ਤੇ ਹਾਜਿਰ ਸੁਖਦੇਵ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਬਲਕਾਰ ਸਿੰਘ, ਮਨਜੀਤ ਸਿੰਘ, ਵੀਰ ਸਿੰਘ, ਤਾਰਾ ਸਿੰਘ, ਸੁਰਿੰਦਰ ਸਿੰਘ, ਤਰਸੇਮ ਸਿੰਘ, ਜੋਗਿੰਦਰ ਸਿੰਘ, ਪ੍ਰਤਾਪ ਸਿੰਘ, ਪ੍ਰੀਤਮ ਸਿੰਘ, ਗੇਜਾ ਸਿੰਘ, ਗੁਰਮੇਲ ਸਿੰਘ ਤੋ ਇਲਾਵਾ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਦਵਿੰਦਰ ਸਿੰਘ ਨੇ ਆਪਣੇ ਭਾਸ਼ਨ ਵਿਚ ਦੱਸਿਆ ਕਿ ਇਸ ਜੱਥੇਬੰਦੀ ਦੇ ਮੈਂ ਤਨੋ ਮਨੋ ਸਾਥ ਪਹਿਲਾਂ ਵੀ ਨਿਭਾਇਆ ਅਤੇ ਹੁਣ ਵੀ ਮੈਂ ਡੱਟਕੇ ਹਰ ਵਰਕਰ ਦਾ ਅਤੇ ਜੱਥੇਬੰਦੀ ਦਾ ਵੱਧ ਚੜ ਕੇ ਕੰਮ ਕਰਾਂਗਾ।
ਮੋਗਾ ਵਿੱਚ ਤੂੜੀ ਛਿਲਕਾ ਯੂਨੀਅਨ ਦਾ ਫੈਸਲਾ ਸੁਣ ਕੇ ਹਰ ਕੋਈ ਹੈਰਾਨ, ਕੀ ਇਹ ਪਿੱਛੇ ਕੋਈ ਵੱਡਾ ਰਾਜ਼ ਲੁਕਿਆ ਹੈ?
ਮੋਗਾ ਵਿੱਚ ਤੂੜੀ ਛਿਲਕਾ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲਿਆ ਦੀ ਪ੍ਰਧਾਨਗੀ ਹੇਠ ਮੇਨ ਦਫਤਰ, ਮੋਗਾ ਵਿਖੇ ਹੋਈ, ਜਿਸ ਵਿੱਚ ਇੱਕ ਅਜਿਹਾ ਫੈਸਲਾ ਲਿਆ ਗਿਆ ਜਿਸ ਨੇ ਸਾਰੇ ਵਰਕਰਾਂ ਨੂੰ ਚੌਂਕਾ ਦਿੱਤਾ। ਇਸ ਮੀਟਿੰਗ ਨੂੰ
NRI Post Desk · 45 ਦਿਨ ਪਹਿਲਾਂ · ਅੱਪਡੇਟ 15 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




