|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੰਦਰ ਵਿੱਚ 1008 ਜੋਤਾਂ ਜਗਾਉਣ ਪਿੱਛੇ ਲੁਕਿਆ ਰਹੱਸ, ਜਦੋਂ ਸ਼ਰਧਾਲੂਆਂ ਨੇ ਵੇਖਿਆ ਨਜ਼ਾਰਾ ਤਾਂ ਹੋ ਗਏ ਹੈਰਾਨ

ਜਲੰਧਰ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵਿਖੇ ਅੱਸੂ ਦੇ ਨਰਾਤਿਆਂ ਦੇ ਪਹਿਲੇ ਦਿਨ ਐਤਵਾਰ ਨੂੰ ਇੱਕ ਅਜਿਹਾ ਅਲੌਕਿਕ ਨਜ਼ਾਰਾ ਪੇਸ਼ ਹੋਇਆ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ। ਇੱਕ ਪਾਸੇ ਮਾਂ ਭਗਵਤੀ ਤੇ ਠਾਕੁਰ ਜੀ ਦੀ ਮਹਿਮਾ ਦਾ ਲਗਾ

NRI Post Desk · 44 ਦਿਨ ਪਹਿਲਾਂ · ਅੱਪਡੇਟ 31 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੰਦਰ ਵਿੱਚ 1008 ਜੋਤਾਂ ਜਗਾਉਣ ਪਿੱਛੇ ਲੁਕਿਆ ਰਹੱਸ, ਜਦੋਂ ਸ਼ਰਧਾਲੂਆਂ ਨੇ ਵੇਖਿਆ ਨਜ਼ਾਰਾ ਤਾਂ ਹੋ ਗਏ ਹੈਰਾਨ
📷 NRI Post Desk

ਜਲੰਧਰ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵਿਖੇ ਅੱਸੂ ਦੇ ਨਰਾਤਿਆਂ ਦੇ ਪਹਿਲੇ ਦਿਨ ਐਤਵਾਰ ਨੂੰ ਇੱਕ ਅਜਿਹਾ ਅਲੌਕਿਕ ਨਜ਼ਾਰਾ ਪੇਸ਼ ਹੋਇਆ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ। ਇੱਕ ਪਾਸੇ ਮਾਂ ਭਗਵਤੀ ਤੇ ਠਾਕੁਰ ਜੀ ਦੀ ਮਹਿਮਾ ਦਾ ਲਗਾਤਾਰ ਗੁਣਗਾਨ ਕੀਤਾ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਇਕੱਠੀਆਂ 1008 ਪਵਿੱਤਰ ਜੋਤਾਂ ਜਗਾ ਕੇ ਮਾਂ ਭਗਵਤੀ ਦੀ ਕਿਰਪਾ ਦਾ ਅਜਿਹਾ ਨਜ਼ਾਰਾ ਪੇਸ਼ ਕੀਤਾ ਗਿਆ ਜੋ ਸ਼ਰਧਾਲੂਆਂ ਲਈ ਜੀਵਨ ਭਰ ਯਾਦ ਰਹਿਣ ਵਾਲਾ ਬਣ ਗਿਆ। ਇਸ ਦੌਰਾਨ 1008 ਸ਼ਰਧਾਲੂਆਂ ਨੇ ਇਕੱਠੇ ਹੋ ਕੇ ਮਾਂ ਦੁਰਗਾ ਸਤੁਤੀ ਦਾ ਪਾਠ ਕੀਤਾ ਤਾਂ ਪੂਰਾ ਇਲਾਕਾ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਇਹ ਪਹਿਲੀ ਵਾਰ ਸੀ ਜਦੋਂ ਮੰਦਰ ਵੱਲੋਂ ਅੱਸੂ ਨਰਾਤਿਆਂ ਦੇ ਸਬੰਧ ਵਿੱਚ ਐਤਵਾਰ ਨੂੰ ਇੰਨਾ ਵਿਸ਼ਾਲ ਸਮਾਗਮ ਕਰਵਾਇਆ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਤੇ ਉਦਯੋਗਪਤੀ ਦਿਨੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਮਹਿੰਦਰ ਭਗਤ, ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਤੇ ਪ੍ਰੋਫੈਸਰ ਸੋਮਨਾਥ ਸ਼ਰਮਾ ਸਮੇਤ ਕਈ ਪਤਵੰਤੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮਾਂ ਭਗਵਤੀ ਦੇ ਜੈਕਾਰਿਆਂ ਨਾਲ ਕੀਤੀ ਗਈ, ਇਸ ਤੋਂ ਬਾਅਦ ਮੰਦਰ ਦੇ ਬਾਹਰ ਸਜਾਏ ਗਏ ਵਿਸ਼ਾਲ ਪੰਡਾਲ ਵਿੱਚ ਸ਼ਰਧਾਲੂਆਂ ਨੇ ਇਕੱਠੇ ਹੋ ਕੇ 1008 ਪਵਿੱਤਰ ਜੋਤਾਂ ਜਗਾਈਆਂ, ਜਿਸ ਨਾਲ ਸਮੁੱਚਾ ਮਾਹੌਲ ਭਗਤੀ ਦੇ ਚਾਨਣ ਨਾਲ ਰੌਸ਼ਨ ਹੋ ਗਿਆ। ਇਸ ਦੌਰਾਨ ਵਿਸ਼ਵ ਪ੍ਰਸਿੱਧ ਭਜਨ ਗਾਇਕ ਅਸ਼ੋਕ ਸ਼ਰਮਾ ਤੇ ਕੁਮਾਰ ਆਸ਼ੂ ਨੇ ਭਜਨਾਂ ਦੀ ਅਜਿਹੀ ਤਾਨ ਛੇੜੀ ਕਿ ਸ਼ਰਧਾਲੂ ਮੰਤਰ-ਮੁਗਧ ਹੋ ਕੇ ਝੂਮ ਉੱਠੇ। ਗਾਇਕ ਜੋੜੀ ਨੇ ਕਿਸ਼ੋਰੀ ਕੁਛ ਐਸਾ ਇੰਤਜ਼ਾਮ ਹੋ ਜਾਏ ਤੇ ਮੇਰੀ ਅੱਖੀਆਂ ਕੇ ਸਾਮਨੇ ਹੀ ਰਹਿਨਾ ਮਾਂ ਸਮੇਤ ਇੱਕ ਤੋਂ ਬਾਅਦ ਇੱਕ ਕਈ ਮਨਮੋਹਕ ਭਜਨ ਪੇਸ਼ ਕੀਤੇ, ਜਿਨ੍ਹਾਂ ਨੇ ਸਮੁੱਚੇ ਪੰਡਾਲ ਨੂੰ ਭਗਤੀ ਦੇ ਸੁਰਾਂ ਵਿੱਚ ਬੰਨ੍ਹ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਦੀਪਕ ਬਾਲੀ ਨੇ ਮੰਦਰ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਚੈਰੀਟੇਬਲ ਹਸਪਤਾਲ ਚਲਾ ਕੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਮੰਦਰ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸੇ ਤਰ੍ਹਾਂ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਲਟੀਸਪੈਸ਼ਲਿਟੀ ਹਸਪਤਾਲ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਰਾਤਿਆਂ, ਮਹਾਸ਼ਿਵਰਾਤਰੀ ਤੇ ਜਨਮ ਅਸ਼ਟਮੀ ਤੋਂ ਲੈ ਕੇ ਦੁਸਹਿਰੇ ਤੱਕ ਹਰ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਮੰਦਰ ਕਮੇਟੀ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਆਰਤੀ ਤੇ ਪੂਜਾ ਉਪਰੰਤ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਹੇਮੰਤ ਸ਼ਰਮਾ, ਰਾਜੀਵ ਓਂਕਾਰ ਟਿੱਕਾ ਸਮੇਤ ਕਈ ਪਤਵੰਤੇ ਹਾਜ਼ਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!