|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੁਲਾਜ਼ਮਾਂ ਦਾ ਅਲਟੀਮੇਟਮ: ਜੇ ਮੰਗਾਂ ਨਾ ਪੂਰੀਆਂ ਤਾਂ 2027 ’ਚ ਆਪ ਦਾ ਬਿਸਤਰਾ ਗੋਲ ਕਰਨਗੇ!

ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਦੀ ਅੱਜ ਕਾਲਾ ਸੰਘਿਆਂ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿੱਚ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਯੂਨੀਅਨ ਦੀਆਂ ਲੰਬੇ ਸਮੇਂ

NRI Post Desk · 105 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੁਲਾਜ਼ਮਾਂ ਦਾ ਅਲਟੀਮੇਟਮ: ਜੇ ਮੰਗਾਂ ਨਾ ਪੂਰੀਆਂ ਤਾਂ 2027 ’ਚ ਆਪ ਦਾ ਬਿਸਤਰਾ ਗੋਲ ਕਰਨਗੇ!
📷 NRI Post Desk

ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਦੀ ਅੱਜ ਕਾਲਾ ਸੰਘਿਆਂ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿੱਚ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਯੂਨੀਅਨ ਦੀਆਂ ਲੰਬੇ ਸਮੇਂ ਤੋਂ ਅਣਗੌਲੀਆਂ ਮੰਗਾਂ ਨੂੰ ਨਹੀਂ ਮੰਨਿਆ ਤਾਂ ਇਹੋ ਮੁਲਾਜ਼ਮ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਵਿੱਚ ਲਿਆਂਦਾ ਸੀ, ਅਤੇ 2027 ਦੀਆਂ ਚੋਣਾਂ ਵਿੱਚ ਇਹੋ ਮੁਲਾਜ਼ਮ ਪਾਰਟੀ ਦਾ ਬਿਸਤਰਾ ਗੋਲ ਕਰਨਗੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੌਂਡਲ ਨੇ 7 ਅਗਸਤ ਨੂੰ ਚੰਡੀਗੜ੍ਹ ਵਿੱਚ ਹੋਈ ਮਹਾਰੈਲੀ ਨੂੰ ਇਤਿਹਾਸਕ ਦੱਸਦਿਆਂ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ, ਪਰ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਕਿ ਹੁਣ ਅਗਲਾ ਪੜਾਅ ਹੋਰ ਵੀ ਕੌੜਾ ਹੋਵੇਗਾ। ਯੂਨੀਅਨ ਨੇ ਜਲ ਸਪਲਾਈ ਮੰਤਰੀ ਹਰਦੀਪ ਮੁੰਡੀਆਂ ਦੇ ਹਲਕੇ ਵਿੱਚ 26 ਅਗਸਤ ਨੂੰ ਹੋਣ ਵਾਲੀ ਰੈਲੀ ਲਈ ਸਾਰੇ ਮੁਲਾਜ਼ਮਾਂ ਨੂੰ ਲਾਮਬੰਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਿਰਫ਼ ਲਾਰਾ-ਲੱਪਾ ਲਗਾਇਆ ਜਾ ਰਿਹਾ ਹੈ, ਜਦਕਿ ਇਨਲਿਸਟਮੈਂਟ ਵਾਲੇ ਕਾਮਿਆਂ ਨੂੰ ਮਹਿਕਮੇ ਵਿੱਚ ਸ਼ਾਮਲ ਕਰਨ, ਮਸਟਰੋਲ ਕਾਮਿਆਂ ਨੂੰ ਰੈਗੂਲਰ ਕਰਨ, ਦਰਜਾ ਚਾਰ ਕੁਆਲੀਫਾਈ ਤੇ ਅਣਕੁਆਲੀਫਾਈ ਨੂੰ ਪ੍ਰਮੋਸ਼ਨ ਦੇਣ, ਸਾਰੇ ਡਿਪਲੋਮਾ ਪਾਸ ਮੁਲਾਜ਼ਮਾਂ ਨੂੰ ਤਰੱਕੀ ਦੇਣ ਅਤੇ ਜਾਰੀ ਸ਼ੋਅਕਾਜ ਨੋਟਿਸ ਰੱਦ ਕਰਨ ਵਰਗੀਆਂ ਜਾਇਜ਼ ਮੰਗਾਂ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਕੌਂਡਲ ਨੇ ਇਹ ਵੀ ਕਿਹਾ ਕਿ ਵਰਲਡ ਬੈਂਕ ਸਕੀਮਾਂ ਦਾ ਮੈਨੁਅਲ ਡਿਊਟੀ ਕਾਰਨ ਜੋ ਟਾਈਮ ਕਲੇਸ਼ ਦਾ ਨੋਟਿਸ ਦਿੱਤਾ ਗਿਆ ਹੈ, ਉਹ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ ਕਰਮਚਾਰੀਆਂ ’ਤੇ ਲਾਗੂ ਨਹੀਂ ਹੁੰਦਾ, ਫਿਰ ਵੀ ਡਿਪਲੋਮਾ ਪਾਸ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਰਜਾ ਚਾਰ ਕਰਮਚਾਰੀਆਂ ਨੂੰ ਵਰਦੀਆਂ ਦੇ ਪੈਸੇ ਤਨਖਾਹ ਨਾਲ ਜੋੜ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅਸਲ ਵਿੱਚ ਬਹੁਤ ਸਾਰੇ ਕਾਮਿਆਂ ਨੂੰ ਇਹ ਪੈਸੇ ਕਦੇ ਮਿਲਦੇ ਹੀ ਨਹੀਂ। ਫੀਲਡ ਕਾਮਿਆਂ ਨੂੰ ਸਟਾਫ ਦੀ ਭਾਰੀ ਕਮੀ ਕਾਰਨ ਨਾ ਤਾਂ ਹਫਤਾਵਾਰੀ ਛੁੱਟੀ ਮਿਲਦੀ ਹੈ ਅਤੇ ਨਾ ਹੀ ਤਿਓਹਾਰੀ ਛੁੱਟੀ, ਜਦਕਿ ਉਨ੍ਹਾਂ ਤੋਂ ਬਿਨਾਂ ਰੁਕੇ ਕੰਮ ਲਿਆ ਜਾ ਰਿਹਾ ਹੈ। ਯੂਨੀਅਨ ਦੀ ਮੰਗ ਹੈ ਕਿ ਫੀਲਡ ਸਟਾਫ ਦੀ ਭਰਤੀ ਕੀਤੀ ਜਾਵੇ ਅਤੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇ। ਸੰਜੀਵ ਕੌਂਡਲ ਨੇ ਸਪੱਸ਼ਟ ਕੀਤਾ ਕਿ ਜੇਕਰ 26 ਅਗਸਤ ਦੀ ਰੈਲੀ ਤੋਂ ਪਹਿਲਾਂ ਇਹ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਸੇ ਮੌਕੇ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ, ਕਿਉਂਕਿ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਮੀਟਿੰਗ ਵਿੱਚ ਰਾਜਨ ਕੁਮਾਰ, ਭੋਪਾਲ ਸਿੰਘ, ਭੁਪਿੰਦਰ ਸਿੰਘ, ਰੌਸ਼ਨ ਲਾਲ, ਰਾਧੇ ਸ਼ਾਮ, ਅਮਨਦੀਪ ਸਿੰਘ, ਜਸਵੰਤ ਰਾਏ, ਸੁਨੀਲ ਕੁਮਾਰ, ਮਨੋਜ ਕੁਮਾਰ ਤੇ ਜਸਵੰਤ ਸਿੰਘ ਆਦਿ ਮੈਂਬਰ ਹਾਜ਼ਰ ਸਨ। ਵੱਡੀ ਗੱਲ ਇਹ ਹੈ ਕਿ ਯੂਨੀਅਨ ਨੇ 18 ਪ੍ਰਤੀਸ਼ਤ ਡੀਏ ਬਾਰੇ ਵੀ ਕਿਹਾ ਕਿ ਇਹ ਉਹ ਕੋਰਟ ਰਾਹੀਂ ਲੈ ਕੇ ਹੀ ਰਹਿਣਗੇ, ਭਾਵੇਂ ਸਰਕਾਰ ਕਿੰਨੀ ਵੀ ਦੇਰੀ ਕਰੇ, ਪਰ ਬਾਕੀ ਮੰਗਾਂ ਲਈ ਸੜਕ ’ਤੇ ਉਤਰਨਾ ਹੀ ਇੱਕੋ ਰਾਹ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!