|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਸੀਤਾਂ ਦੀ ਛਿੰਝ ਵਿੱਚ ਪਟਕੇ ਦਾ ਮੁਕਾਬਲਾ ਜਿੱਤਣ ਵਾਲੇ ਪਹਿਲਵਾਨ ਦਾ ਨਾਂ ਸੁਣ ਕੇ ਰਹਿ ਜਾਓਗੇ ਹੈਰਾਨ, ਜਾਣੋ ਕੌਣ ਬਣਿਆ ਪਹਿਲਵਾਨਾਂ ਦਾ ਪਹਿਲਵਾਨ

ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਿਖੇ ਪੀਰ ਬਾਬਾ ਸ਼ਾਹ ਮੁਹੰਮਦ ਬਖਾਰੀ ਜੀ ਦੀ ਯਾਦ ਵਿੱਚ ਕਰਵਾਏ ਗਏ ਸਲਾਨਾ ਛਿੰਝ ਮੇਲੇ ਦੌਰਾਨ ਉਸ ਸਮੇਂ ਹਲਚਲ ਮਚ ਗਈ ਜਦੋਂ ਇੱਕ ਨੰਬਰ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਵਿੱਚ ਨਾਮਵਰ ਪਹਿਲਵਾਨ ਗੁਰਜੀਤ ਚੰਡੀਗੜ੍

NRI Post Desk · 53 ਦਿਨ ਪਹਿਲਾਂ · ਅੱਪਡੇਟ 20 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਸੀਤਾਂ ਦੀ ਛਿੰਝ ਵਿੱਚ ਪਟਕੇ ਦਾ ਮੁਕਾਬਲਾ ਜਿੱਤਣ ਵਾਲੇ ਪਹਿਲਵਾਨ ਦਾ ਨਾਂ ਸੁਣ ਕੇ ਰਹਿ ਜਾਓਗੇ ਹੈਰਾਨ, ਜਾਣੋ ਕੌਣ ਬਣਿਆ ਪਹਿਲਵਾਨਾਂ ਦਾ ਪਹਿਲਵਾਨ
📷 NRI Post Desk

ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਿਖੇ ਪੀਰ ਬਾਬਾ ਸ਼ਾਹ ਮੁਹੰਮਦ ਬਖਾਰੀ ਜੀ ਦੀ ਯਾਦ ਵਿੱਚ ਕਰਵਾਏ ਗਏ ਸਲਾਨਾ ਛਿੰਝ ਮੇਲੇ ਦੌਰਾਨ ਉਸ ਸਮੇਂ ਹਲਚਲ ਮਚ ਗਈ ਜਦੋਂ ਇੱਕ ਨੰਬਰ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਵਿੱਚ ਨਾਮਵਰ ਪਹਿਲਵਾਨ ਗੁਰਜੀਤ ਚੰਡੀਗੜ੍ਹ ਅਤੇ ਆਕਾਸ਼ ਤਰਨਤਾਰਨ ਵਿਚਕਾਰ ਕਾਂਟੇ ਦੀ ਟੱਕਰ ਹੋਈ। ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿੱਚ ਪਿੰਡ ਕਾਲੇਵਾਲ, ਅਮਾਨੀਪੁਰ, ਡੌਲੇ ਅਤੇ ਭਗਤਪੁਰ ਆਦਿ ਪਿੰਡਾਂ ਦੇ ਲੋਕਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ। ਇਸ ਮੁਕਾਬਲੇ ਵਿੱਚ ਪਹਿਲਵਾਨ ਗੁਰਜੀਤ ਚੰਡੀਗੜ੍ਹ ਨੇ ਆਪਣੇ ਵਿਰੋਧੀ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ ਦਾ ਖਿਤਾਬ ਆਪਣੇ ਨਾਂ ਕਰ ਲਿਆ। ਜੇਤੂ ਪਹਿਲਵਾਨ ਨੂੰ ਸਾਬਕਾ ਸਰਪੰਚ ਬਲਵੀਰ ਸਿੰਘ ਮਸੀਤਾਂ ਅਤੇ ਨਵਦੀਪ ਸਿੰਘ ਕੈਨੇਡਾ ਦੇ ਪਰਿਵਾਰ ਵੱਲੋਂ ਸੰਤੋਖ ਸਿੰਘ ਮੱਲ੍ਹੀ, ਸੁੱਖਵਿੰਦਰ ਸਿੰਘ ਢੋਟ, ਹਰਜਿੰਦਰ ਪਾਲ ਸਿੰਘ, ਬਹਾਦਰ ਸਿੰਘ ਜੱਬੋ ਸੁਧਾਰ, ਨਰਿੰਦਰ ਸਿੰਘ ਬਾਜਵਾ, ਮਾਨਵਦੀਪ ਸਿੰਘ, ਲਖਬੀਰ ਸਿੰਘ ਥਿੰਦ ਸੈਦਪੁਰ, ਰਵੀ ਮਸੀਤਾਂ, ਸੁਰਜੀਤ ਸਾਗਰ ਮਸੀਤਾਂ, ਜੋਗਾ ਸਿੰਘ ਮੋਮੀ ਅਤੇ ਪ੍ਰਤਾਪ ਸਿੰਘ ਯੂਕੇ ਆਦਿ ਦੇ ਸਹਿਯੋਗ ਨਾਲ 51000 ਰੁਪਏ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਦੋ ਨੰਬਰ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਵਿੱਚ ਦੀਪਾ ਡਡਵਿੰਡੀ ਦੇ ਬੋਬੀ ਰਸੂਲਪੁਰੀਆ ਨੇ ਮੋਢੇ ਲਾਏ ਜਦਕਿ ਪਹਿਲਵਾਨ ਅੰਸ਼ ਦੌਲਤਪੁਰ ਨੇ ਬਚਿੱਤਰ ਤਰਨਤਾਰਨ ਨੂੰ ਢਾਹ ਕੇ ਕੁਸ਼ਤੀ ਮੁਕਾਬਲਾ ਜਿੱਤਿਆ। ਛਿੰਝ ਮੇਲੇ ਦੌਰਾਨ 200 ਤੋਂ ਵੱਧ ਨਾਮਵਰ ਪਹਿਲਵਾਨਾਂ ਦੀਆਂ 100 ਦੇ ਕਰੀਬ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ਦੌਰਾਨ ਕਬੱਡੀ ਸ਼ੋ ਮੈਚ ਵੀ ਖੇਡਿਆ ਗਿਆ ਜੋ ਰੋਬਿਨਪ੍ਰੀਤ ਜਰਮਨ ਅਤੇ ਜਸ਼ਨਪ੍ਰੀਤ ਯੂਕੇ ਵੱਲੋਂ ਸਪੋਂਸਰ ਕੀਤਾ ਗਿਆ ਸੀ ਅਤੇ ਇਹ ਮੈਚ ਚਹਿਲ ਟਰੈਵਲ ਕਬੱਡੀ ਕਲੱਬ ਮਨੀਲਾ ਅਤੇ ਸਵ. ਰਘਬੀਰ ਸਿੰਘ ਕਬੱਡੀ ਕਲੱਬ ਮਸੀਤਾਂ ਜਰਮਨ ਵਿਚਕਾਰ ਖੇਡਿਆ ਗਿਆ। ਛਿੰਝ ਮੇਲੇ ਦੌਰਾਨ ਅੰਪਾਇਰਿੰਗ ਦੇ ਫਰਜ਼ ਨਾਮਵਰ ਪਹਿਲਵਾਨ ਗੋਨੀ ਦੌਲਤਪੁਰੀਆ ਅਤੇ ਅੰਤਰਰਾਸ਼ਟਰੀ ਕਮੈਂਟੇਟਰ ਦੀਪਾ ਮਿੱਠਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਮੈਂਟਰੀ ਦੇ ਫਰਜ਼ ਬਾਖੂਬੀ ਨਿਭਾਏ। ਇਸ ਮੇਲੇ ਦੌਰਾਨ ਕੁਲਦੀਪ ਸਿੰਘ ਕੀਪਾ, ਰਵੀ ਮਸੀਤਾਂ, ਦਵਿੰਦਰ ਫਰਾਂਸ, ਨਵਪ੍ਰੀਤ ਯੂਐੱਸਏ, ਅਮਰਜੀਤ ਯੂਕੇ, ਗੁਰਪ੍ਰੀਤ ਸਿੰਘ ਮੰਤਰੀ ਮਸੀਤਾਂ, ਅਜੈ ਇਟਲੀ, ਬਲਬੀਰ ਇਟਲੀ, ਨਰਿੰਦਰ ਸਿੰਘ ਬਾਜਵਾ, ਨਵਦੀਪ ਸਿੰਘ ਕੈਨੇਡਾ ਅਤੇ ਸੁਖਵਿੰਦਰ ਸਿੰਘ ਢੋਟ ਆਦਿ ਵੀ ਹਾਜ਼ਰ ਸਨ। ਇਸ ਛਿੰਝ ਮੇਲੇ ਨੇ ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਪਹਿਲਵਾਨੀ ਦੀ ਪਰੰਪਰਾ ਨੂੰ ਇੱਕ ਵਾਰ ਫਿਰ ਜੀਵਤ ਕਰ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!