|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਸਜ਼ਿਦ ਦੇ ਬਹਾਰ ਅੱਤਵਾਦੀਆਂ ਨੇ ਭੁੰਨਿਆ ਇੱਕ ਪੁਲਿਸ ਵਾਲੇ ਨੂੰ

ਸ਼੍ਰੀ ਨਗਰ (ਐਨ .ਆਰ .ਆਈ ):ਸ਼੍ਰੀ ਨਗਰ ਦੇ ਵਿਚ ਕਦੇ ਕਸ਼ਮੀਰੀ ਪੰਡਿਤਾਂ ਨੂੰ ਨਿਸ਼ਾਂਨਾ ਬਣਿਆ ਜਾਂਦਾ ਹੈ ਤੇ ਕਦੇ ਪੁਲਿਸ ਵਾਲਿਆਂ ਨੂੰ ਓਥੇ ਹੀ ਸ਼੍ਰੀਨਗਰ ਦੇ ਚੰਦਪੋਰਾ 'ਚ ਪੁਲਿਸ ਇੰਸਪੈਕਟਰ ਮੁਹੰਮਦ ਅਸ਼ਰਫ ਨੂੰ ਨਮਾਜ਼ ਅਦਾ ਕਰਨ ਲਈ ਆਪਣੇ ਘਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਮਸਜਿਦ 'ਚ ਗਏ ਸਨ। ਨਮਾਜ਼ ਤੋਂ ਬਾਅਦ ਮਸਜਿਦ ਤੋਂ ਬਾਹਰ ਨਿਕਲ ਕੇ ਜਿਵੇਂ ਹੀ ਉਹ ਆਪਣੇ ਘਰ ਵੱਲ ਵਧਣ ਲੱ

NRI Post Desk · 2228 ਦਿਨ ਪਹਿਲਾਂ · ਅੱਪਡੇਟ 2228 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਸਜ਼ਿਦ ਦੇ ਬਹਾਰ ਅੱਤਵਾਦੀਆਂ ਨੇ ਭੁੰਨਿਆ ਇੱਕ ਪੁਲਿਸ ਵਾਲੇ ਨੂੰ
📷 NRI Post Desk

ਸ਼੍ਰੀ ਨਗਰ (ਐਨ .ਆਰ .ਆਈ ):ਸ਼੍ਰੀ ਨਗਰ ਦੇ ਵਿਚ ਕਦੇ ਕਸ਼ਮੀਰੀ ਪੰਡਿਤਾਂ ਨੂੰ ਨਿਸ਼ਾਂਨਾ ਬਣਿਆ ਜਾਂਦਾ ਹੈ ਤੇ ਕਦੇ ਪੁਲਿਸ ਵਾਲਿਆਂ ਨੂੰ ਓਥੇ ਹੀ ਸ਼੍ਰੀਨਗਰ ਦੇ ਚੰਦਪੋਰਾ 'ਚ ਪੁਲਿਸ ਇੰਸਪੈਕਟਰ ਮੁਹੰਮਦ ਅਸ਼ਰਫ ਨੂੰ ਨਮਾਜ਼ ਅਦਾ ਕਰਨ ਲਈ ਆਪਣੇ ਘਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਮਸਜਿਦ 'ਚ ਗਏ ਸਨ। ਨਮਾਜ਼ ਤੋਂ ਬਾਅਦ ਮਸਜਿਦ ਤੋਂ ਬਾਹਰ ਨਿਕਲ ਕੇ ਜਿਵੇਂ ਹੀ ਉਹ ਆਪਣੇ ਘਰ ਵੱਲ ਵਧਣ ਲੱਗੇ ਤਾਂ ਅੱਤਵਾਦੀ ਆ ਗਏ। ਉਹ ਸੰਭਲਦੇ, ਇਸ ਤੋਂ ਪਹਿਲਾਂ ਹੀ ਅੱਤਵਾਦੀਆਂ ਨੇ ਉਨ੍ਹਾਂ 'ਤੇ ਬਹੁਤ ਨਜ਼ਦੀਕ ਤੋਂ ਗਲੀਆਂ ਵਰ੍ਹਾ ਦਿੱਤੀਆਂ। ਅਸ਼ਰਫ ਉੱਥੇ ਡਿੱਗ ਗਏ। ਅੱਤਵਾਦੀਆਂ ਦੇ ਭੱਜਣ ਦੇ ਬਾਅਦ ਲੋਕਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਨੂੰ ਸੂਚਿਤ ਕੀਤਾ। ਸੁਰੱਖਿਆ ਦਸਤਿਆਂ ਦੇ ਜਵਾਨਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁਹੰਮਦ ਅਸ਼ਰਫ਼ ਪੁਲਵਾਮਾ ਦੇ ਲਿਥਰ ਪੋਰਾ 'ਚ ਸਥਿਤ ਪੁਲਿਸ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਚ ਤਾਇਨਾਤ ਸਨ। ਉਹ ਕੁਝ ਹੀ ਦਿਨ ਪਹਿਲਾਂ ਛੁੱਟੀ ਲੈ ਕੇ ਘਰ ਆਏ ਸਨ। ਪੁਲਿਸ ਨੇ ਆਸਪਾਸ ਦੇ ਇਲਾਕੇ ਦੀ ਘੇਰਾਬੰਦੀ ਕਰਦੇ ਹੋਏ ਅੱਤਵਾਦੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!