|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੁਹਾਲੀ ਵਿੱਚ ਅੱਜ ਉਹ ਹੋਵੇਗਾ ਜਿਸਦੀ ਪੰਜਾਬ ਭਰ ਦੀਆਂ ਔਰਤਾਂ ਨੂੰ ਸੀ ਉਡੀਕ, ਬੀਬਾ ਹਰਸਿਮਰਤ ਕੌਰ ਬਾਦਲ ਦਾ ਵੱਡਾ ਐਲਾਨ

ਮੁਹਾਲੀ ਦੀ ਧਰਤੀ ਅੱਜ ਉਸ ਆਵਾਜ਼ ਦੀ ਗਵਾਹ ਬਣਨ ਜਾ ਰਹੀ ਹੈ ਜੋ ਪੰਜਾਬ ਭਰ ਦੀਆਂ ਔਰਤਾਂ ਦੇ ਦਿਲਾਂ ਵਿੱਚ ਲੰਬੇ ਸਮੇਂ ਤੋਂ ਗੂੰਜ ਰਹੀ ਸੀ ਪਰ ਹੁਣ ਇਹ ਆਵਾਜ਼ ਸਿਰਫ਼ ਦਿਲਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਮੁਹਾਲੀ ਦੇ ਗਰੈਂਡ ਰੋਮਾਨੀਆ ਪੈਲੇਸ ਦੇ

NRI Post Desk · 59 ਦਿਨ ਪਹਿਲਾਂ · ਅੱਪਡੇਟ 22 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੁਹਾਲੀ ਵਿੱਚ ਅੱਜ ਉਹ ਹੋਵੇਗਾ ਜਿਸਦੀ ਪੰਜਾਬ ਭਰ ਦੀਆਂ ਔਰਤਾਂ ਨੂੰ ਸੀ ਉਡੀਕ, ਬੀਬਾ ਹਰਸਿਮਰਤ ਕੌਰ ਬਾਦਲ ਦਾ ਵੱਡਾ ਐਲਾਨ
📷 NRI Post Desk

ਮੁਹਾਲੀ ਦੀ ਧਰਤੀ ਅੱਜ ਉਸ ਆਵਾਜ਼ ਦੀ ਗਵਾਹ ਬਣਨ ਜਾ ਰਹੀ ਹੈ ਜੋ ਪੰਜਾਬ ਭਰ ਦੀਆਂ ਔਰਤਾਂ ਦੇ ਦਿਲਾਂ ਵਿੱਚ ਲੰਬੇ ਸਮੇਂ ਤੋਂ ਗੂੰਜ ਰਹੀ ਸੀ ਪਰ ਹੁਣ ਇਹ ਆਵਾਜ਼ ਸਿਰਫ਼ ਦਿਲਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਮੁਹਾਲੀ ਦੇ ਗਰੈਂਡ ਰੋਮਾਨੀਆ ਪੈਲੇਸ ਦੇ ਵਿਸ਼ਾਲ ਮੈਦਾਨ ਤੋਂ ਸੂਬੇ ਭਰ ਵਿੱਚ ਬੁਲੰਦ ਹੋਵੇਗੀ। ਮਹਿਲਾ ਅਕਾਲੀ ਦਲ ਹਲਕਾ ਮੁਹਾਲੀ ਵੱਲੋਂ ਬੀਬੀ ਹਰਜਿੰਦਰ ਕੌਰ ਬੈਦਵਾਨ ਦੀ ਅਗਵਾਈ ਹੇਠ ਔਰਤਾਂ ਨਾਲ ਜੁੜੇ ਭਖਦੇ ਮੁੱਦਿਆਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ 'ਮਾਵਾਂ-ਧੀਆਂ ਨੂੰ ਇਨਸਾਫ਼ ਦਿਵਾਓ' ਦੇ ਨਾਅਰੇ ਨਾਲ ਇਹ ਸੂਬਾ ਪੱਧਰੀ ਮਹਿਲਾ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਖੁਦ ਪਾਰਟੀ ਦੀਆਂ ਮਹਿਲਾ ਵਰਕਰਾਂ ਅਤੇ ਪੀੜਤ ਔਰਤਾਂ ਦੇ ਰੂਬਰੂ ਹੋਣਗੇ। ਲਾਂਡਰਾਂ-ਬਨੂੜ ਸੜਕ ਤੇ ਸਥਿਤ ਪਿੰਡ ਦੈੜੀ ਦੇ ਗਰੈਂਡ ਰੋਮਾਨੀਆ ਪੈਲੇਸ ਵਿਖੇ ਹੋ ਰਹੀ ਇਸ ਵਿਸ਼ੇਸ਼ ਮਹਿਲਾ ਇਕੱਤਰਤਾ ਵਿੱਚ ਸੂਬੇ ਭਰ ਤੋਂ ਆਈਆਂ ਔਰਤਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ ਅਤੇ ਇਹ ਪਲ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਸਾਬਤ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਇਸ ਰੈਲੀ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਅਤੇ ਰੈਲੀ ਤੋਂ ਬਾਅਦ ਦੁਪਹਿਰ ਬਾਰਾਂ ਵਜੇ ਮੀਡੀਆ ਨਾਲ ਗੱਲਬਾਤ ਕਰਨਗੇ, ਜਿੱਥੇ ਉਹ ਔਰਤਾਂ ਦੀ ਸੁਰੱਖਿਆ, ਹੱਕਾਂ ਅਤੇ ਮੌਜੂਦਾ ਹਾਲਾਤਾਂ ਨਾਲ ਜੁੜੇ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਦੀ ਧਰਤੀ ਤੋਂ ਔਰਤਾਂ ਦੇ ਮੁੱਦਿਆਂ ਤੇ ਇੱਕ ਵੱਡੀ ਅਤੇ ਪ੍ਰਭਾਵਸ਼ਾਲੀ ਆਵਾਜ਼ ਚੁੱਕੀ ਜਾਵੇਗੀ। ਇਸ ਰੈਲੀ ਦਾ ਮਕਸਦ ਸਿਰਫ਼ ਸਿਆਸੀ ਨਹੀਂ ਸਗੋਂ ਉਨ੍ਹਾਂ ਔਰਤਾਂ ਨੂੰ ਨਿਆਂ ਦਿਵਾਉਣਾ ਹੈ ਜੋ ਸਾਲਾਂ ਤੋਂ ਇਨਸਾਫ਼ ਲਈ ਤਰਸ ਰਹੀਆਂ ਹਨ, ਅਤੇ ਅੱਜ ਦੀ ਇਹ ਇਕੱਤਰਤਾ ਦੱਸੇਗੀ ਕਿ ਪੰਜਾਬ ਦੀਆਂ ਮਾਵਾਂ ਤੇ ਧੀਆਂ ਦੀ ਤਾਕਤ ਕਿੰਨੀ ਵੱਡੀ ਹੈ। ਜਿਸ ਪਲ ਬੀਬਾ ਹਰਸਿਮਰਤ ਕੌਰ ਬਾਦਲ ਮੰਚ ਤੋਂ ਬੋਲਣਗੇ, ਉਸ ਪਲ ਪੰਜਾਬ ਦੀ ਮਹਿਲਾ ਰਾਜਨੀਤੀ ਦਾ ਨਕਸ਼ਾ ਬਦਲ ਸਕਦਾ ਹੈ, ਇਸ ਲਈ ਸਾਰਿਆਂ ਦੀਆਂ ਨਜ਼ਰਾਂ ਅੱਜ ਮੁਹਾਲੀ ਵੱਲ ਟਿਕੀਆਂ ਹੋਈਆਂ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!