ਪੰਜਾਬ ਸਰਕਾਰ ਵੱਲੋਂ ਬਠਿੰਡਾ ਦੀ ਸਰਹਿੰਦ ਨਹਿਰ ਦੀ ਬੰਦੀ ਕਰ ਦੇਣ ਨਾਲ ਮਾਲਵਾ ਖੇਤਰ ਅੰਦਰ ਕਣਕ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਲੱਖਾਂ ਕਿਸਾਨਾਂ ਦੀ ਰੋਜ਼ੀ-ਰੋਟੀ ’ਤੇ ਸਿੱਧਾ ਅਸਰ ਪੈਣ ਦਾ ਖ਼ਤਰਾ ਬਣ ਗਿਆ ਹੈ। ਸਰਹਿੰਦ ਨਹਿਰ ਵਿੱਚ ਪਾਣੀ ਬੰਦ ਕੀਤੇ ਜਾਣ ਕਾਰਨ ਮਾਲਵਾ ਖੇਤਰ ਦੇ ਅੱਧੀ ਦਰਜਨ ਜ਼ਿਲ੍ਹਿਆਂ ਅੰਦਰ ਸਿੰਚਾਈ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ, ਕਿਉਂਕਿ ਇਸ ਖੇਤਰ ਦਾ ਜ਼ਿਆਦਾਤਰ ਜ਼ਮੀਨੀ ਰਕਬਾ ਨਹਿਰੀ ਪਾਣੀ ਨਾਲ ਹੀ ਸਿੰਜਿਆ ਜਾਂਦਾ ਹੈ। ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਹੁਣ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈ ਰਿਹਾ ਹੈ, ਪਰ ਕਈ ਅਜਿਹੇ ਖੇਤਰ ਹਨ ਜਿੰਨ੍ਹਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਫ਼ਸਲਾਂ ਲਈ ਲਾਹੇਵੰਦ ਨਹੀਂ ਹੈ। ਮਾਲਵਾ ਖੇਤਰ ਅੰਦਰ ਹੁਣ ਤੱਕ ਕਣਕ ਦੀ 40 ਫੀਸਦੀ ਬਿਜਾਈ ਹੋ ਚੁੱਕੀ ਹੈ, ਪਰ ਬਾਕੀ ਰਹਿੰਦੀ ਬਿਜਾਈ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਨਹਿਰੀ ਵਿਭਾਗ ਨੇ ਬਕਾਇਦਾ ਸੱਤ ਜ਼ਿਲ੍ਹਿਆਂ ਬਠਿੰਡਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਫਰੀਦਕੋਟ, ਮੋਗਾ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਅਤੇ ਮੁੱਖ ਖੇਤੀਬਾਖ਼ ਅਫ਼ਸਰਾਂ ਨੂੰ ਪਾਣੀ ਭੰਡਾਰ ਕਰਨ ਲਈ ਕਿਹਾ ਗਿਆ ਸੀ, ਕਿਉਂਕਿ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿੱਚੋਂ ਨਿਕਲਦੇ ਰਜਬਾਹੇ ਤੇ ਕੱਸੀਆਂ ਇਨ੍ਹਾਂ ਖੇਤਰਾਂ ਨੂੰ ਪਾਣੀ ਦੀ ਸਪਲਾਈ ਕਰਦੀਆਂ ਹਨ। ਅੰਕੜੇ ਦੱਸਦੇ ਹਨ ਕਿ ਬਠਿੰਡਾ ਜ਼ਿਲ੍ਹੇ ਅੰਦਰ 2.81 ਲੱਖ ਹੈਕਟੇਅਰ ਰਕਬਾ ਖੇਤੀ ਯੋਗ ਹੈ, ਜਿਸ ਵਿੱਚੋਂ ਕਰੀਬ 2 ਲੱਖ 37 ਹਜ਼ਾਰ 65 ਹੈਕਟੇਅਰ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ ਜਦੋਂ ਕਿ 43 ਹਜ਼ਾਰ 209 ਹੈਕਟੇਅਰ ਰਕਬੇ ਵਿੱਚ ਸਿੰਚਾਈ ਟਿਊਬਵੈਲਾਂ ਰਾਹੀਂ ਹੁੰਦੀ ਹੈ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਅੰਦਰ 1 ਲੱਖ 94 ਹਜ਼ਾਰ 976 ਹੈਕਟੇਅਰ ਵਿੱਚੋਂ 85 ਹਜ਼ਾਰ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ, ਜਦੋਂ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ 2 ਲੱਖ 42 ਹਜ਼ਾਰ 989 ਹੈਕਟੇਅਰ ਰਕਬੇ ਵਿੱਚੋਂ 90 ਫੀਸਦੀ ਰਕਬਾ ਨਹਿਰੀ ਪਾਣੀ ’ਤੇ ਨਿਰਭਰ ਹੈ। ਫਰੀਦਕੋਟ ਦੇ 1 ਲੱਖ 28 ਹਜ਼ਾਰ 198 ਹੈਕਟੇਅਰ ਖੇਤੀਯੋਗ ਰਕਬੇ ਵਿੱਚੋਂ 85 ਫੀਸਦੀ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ, ਜਦੋਂ ਕਿ ਸੰਗਰੂਰ ਜ਼ਿਲ੍ਹੇ ਵਿੱਚ ਕਰੀਬ 3 ਲੱਖ 11 ਹਜ਼ਾਰ ਹੈਕਟੇਅਰ ਖੇਤੀ ਯੋਗ ਰਕਬੇ ਵਿੱਚੋਂ ਜ਼ਿਆਦਾਤਰ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਹੈ। ਨਹਿਰ ਬੰਦੀ ਨੂੰ ਲੈ ਕੇ ਵਿਭਾਗ ਦਾ ਤਰਕ ਹੈ ਕਿ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਨਹਿਰਾਂ, ਰਜਬਾਹਿਆਂ ਅਤੇ ਮਾਈਨਰ ਦੀ ਮੁਰੰਮਤ ਕਰਾਉਣੀ ਅਤਿ ਜ਼ਰੂਰੀ ਹੁੰਦੀ ਹੈ, ਇਸ ਲਈ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਬੰਦ ਕੀਤੀ ਗਈ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਹਾੜ੍ਹੀ ਦੀ ਫ਼ਸਲ ਕਣਕ ਦੀ ਬਿਜਾਈ 1 ਨਵੰਬਰ ਤੋਂ 15 ਨਵੰਬਰ ਤੱਕ ਕਰਨੀ ਹੁੰਦੀ ਹੈ ਅਤੇ ਇਸ ਤੋਂ ਬਾਅਦ ਬੀਜੀ ਗਈ ਕਣਕ ਦਾ ਝਾੜ ਘਟ ਜਾਂਦਾ ਹੈ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤੇ ਕਿਸਾਨ ਰੌਣੀ ਕਰਨ ਦੀ ਬਜਾਏ ਝੋਨੇ ਦੇ ਖੇਤਾਂ ਦੀ ਗਿੱਲ ਵਿੱਚ ਹੀ ਕਣਕ ਦੀ ਬਿਜਾਈ ਕਰਦੇ ਹਨ ਅਤੇ ਕਿਸਾਨਾਂ ਨੂੰ ਕਰੀਬ 20 ਦਿਨ ਬਾਅਦ ਨਹਿਰੀ ਪਾਣੀ ਦੀ ਜ਼ਰੂਰਤ ਪਵੇਗੀ। ਭਾਰਤੀ ਕਿਸਾਨ ਯੂ
ਮਾਲਵਾ ਦੇ ਕਿਸਾਨਾਂ ਲਈ ਖੌਫ਼ਨਾਕ ਖ਼ਬਰ: ਨਹਿਰ ਬੰਦ ਹੋਣ ਪਿੱਛੇ ਲੁਕਿਆ ਹੈ ਵੱਡਾ ਰਾਜ਼, ਕਣਕ ਦੀ ਬਿਜਾਈ ’ਤੇ ਮੰਡਰਾਇਆ ਸੰਕਟ
ਪੰਜਾਬ ਸਰਕਾਰ ਵੱਲੋਂ ਬਠਿੰਡਾ ਦੀ ਸਰਹਿੰਦ ਨਹਿਰ ਦੀ ਬੰਦੀ ਕਰ ਦੇਣ ਨਾਲ ਮਾਲਵਾ ਖੇਤਰ ਅੰਦਰ ਕਣਕ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਲੱਖਾਂ ਕਿਸਾਨਾਂ ਦੀ ਰੋਜ਼ੀ-ਰੋਟੀ ’ਤੇ ਸਿੱਧਾ ਅਸਰ ਪੈਣ ਦਾ ਖ਼ਤਰਾ ਬਣ ਗਿਆ ਹੈ। ਸਰਹਿੰਦ ਨਹਿਰ ਵਿੱਚ
NRI Post Desk · 11 ਦਿਨ ਪਹਿਲਾਂ · ਅੱਪਡੇਟ 12 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




