ਜਲੰਧਰ ਵਿੱਚ ਪ੍ਰੇਮਿਕਾ ਦੇ ਘਰ ਜਾ ਕੇ ਪ੍ਰੇਮੀ ਉਮਵੀਰ ਵਾਸੀ ਮਕਸੂਦਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਤੇ ਹੈਰਾਨ ਕਰਨ ਵਾਲਾ ਮੋੜ ਆਇਆ ਹੈ, ਜਦੋਂ ਮ੍ਰਿਤਕ ਨੌਜਵਾਨ ਦੀ ਭੈਣ ਨੇ ਦਿੱਲੀ ਤੋਂ ਵਾਪਸ ਆ ਕੇ ਆਪਣੇ ਭਰਾ ਦੀ ਮੌਤ ਦਾ ਭੇਦ ਖੋਲ੍ਹਦਿਆਂ ਦਾਅਵਾ ਕੀਤਾ ਕਿ ਉਸ ਦੇ ਭਰਾ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਸ ਨੇ ਆਨੰਦ ਨਗਰ ਮਕਸੂਦਾਂ ਦੀ ਰਹਿਣ ਵਾਲੀ ਮੁਟਿਆਰ ਤੇ ਉਸ ਦੀ ਮਾਂ ’ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਅਤੇ ਕਿਹਾ ਕਿ ਮੌਕੇ ’ਤੇ ਬਣੀ ਹੋਈ ਵੀਡੀਓ ਉਸ ਕੋਲ ਮੌਜੂਦ ਹੈ, ਜਿਸ ਵਿੱਚ ਉਸ ਦਾ ਭਰਾ ਹੇਠਾਂ ਫਰਸ਼ ’ਤੇ ਪਿਆ ਹੋਇਆ ਹੈ ਤੇ ਉੱਥੇ ਆਵਾਜ਼ਾਂ ਆ ਰਹੀਆਂ ਹਨ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। ਭੈਣ ਦਾ ਕਹਿਣਾ ਹੈ ਕਿ ਉਸ ਦਾ ਭਰਾ ਤੇ ਮੁਟਿਆਰ ਦੋਵੇਂ ਇਕੱਠੇ ਪੜ੍ਹਦੇ ਸਨ, ਜਿਨ੍ਹਾਂ ਦੇ ਉਸ ਵਕਤ ਪਿਆਰ ਸਬੰਧ ਬਣੇ ਸਨ, ਜਿਸ ਦੌਰਾਨ ਦੋਵੇਂ ਪਰਿਵਾਰ ਇਕ-ਦੂਜੇ ਦੇ ਘਰ ਆਉਂਦੇ ਜਾਂਦੇ ਸਨ ਤੇ ਲੜਕੀ ਦੇ ਪਿਤਾ ਨਾ ਹੋਣ ਕਰ ਕੇ ਉਸ ਦੇ ਸਾਰੇ ਪਰਿਵਾਰ ਦਾ ਖਰਚਾ ਉਸ ਦਾ ਭਰਾ ਕਰਦਾ ਸੀ। ਉਸ ਨੇ ਇਹ ਵੀ ਦੋਸ਼ ਲਗਾਏ ਕਿ ਲੜਕੀ ਵੱਲੋਂ ਉਸ ਦੇ ਭਰਾ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਅਤੇ ਜੋ ਲੜਕੀ ਵੱਲੋਂ ਉਸ ਦੇ ਭਰਾ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਸਰਾਸਰ ਗਲਤ ਹਨ, ਜਦਕਿ ਦੋਵਾਂ ਮਾਵਾਂ-ਧੀਆਂ ਵੱਲੋਂ ਖੁਦ ਹੀ ਆਪਣੇ ਆਪ ਨੂੰ ਜ਼ਖ਼ਮੀ ਕਰ ਕੇ ਉਸ ’ਤੇ ਇਲਜ਼ਾਮ ਮੜਿਆ ਜਾ ਰਿਹਾ ਹੈ, ਜਦਕਿ ਉਸ ਦਾ ਭਰਾ ਫਰਸ਼ ’ਤੇ ਪਿਆ ਤੜਫ ਰਿਹਾ ਸੀ। ਉਸ ਨੇ ਮੰਗ ਕੀਤੀ ਕਿ ਉਸ ਦੇ ਭਰਾ ਵੱਲੋਂ ਲਿਖੇ ਗਏ ਖੁਦਕੁਸ਼ੀ ਨੋਟ ਵਿੱਚ ਜਿਸ ਵਿਅਕਤੀ ਦਾ ਨਾਮ ਲਿਖਿਆ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਸਬੰਧੀ ਥਾਣਾ ਇਕ ਦੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ, ਪਰ ਹੁਣ ਸਵਾਲ ਇਹ ਹੈ ਕਿ ਕੀ ਉਹ ਵੀਡੀਓ ਜੋ ਭੈਣ ਕੋਲ ਹੈ, ਜਾਂਚ ਦੀ ਦਿਸ਼ਾ ਬਦਲ ਦੇਵੇਗੀ ਅਤੇ ਕੀ ਪੁਲਿਸ ਇਸ ਨਵੇਂ ਖੁਲਾਸੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਮੁੜ ਜਾਂਚ ਕਰੇਗੀ।
ਮ੍ਰਿਤਕ ਨੌਜਵਾਨ ਦੀ ਭੈਣ ਦਾ ਵੱਡਾ ਖੁਲਾਸਾ: 'ਭਰਾ ਨੇ ਖੁਦਕੁਸ਼ੀ ਨਹੀਂ ਕੀਤੀ, ਕੀਤੀ ਗਈ ਮਜਬੂਰ' — ਕੀ ਹੈ ਉਹ ਵੀਡੀਓ ਜੋ ਸਭ ਕੁਝ ਬਦਲ ਦੇਵੇਗੀ?
ਜਲੰਧਰ ਵਿੱਚ ਪ੍ਰੇਮਿਕਾ ਦੇ ਘਰ ਜਾ ਕੇ ਪ੍ਰੇਮੀ ਉਮਵੀਰ ਵਾਸੀ ਮਕਸੂਦਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਤੇ ਹੈਰਾਨ ਕਰਨ ਵਾਲਾ ਮੋੜ ਆਇਆ ਹੈ, ਜਦੋਂ ਮ੍ਰਿਤਕ ਨੌਜਵਾਨ ਦੀ ਭੈਣ ਨੇ ਦਿੱਲੀ ਤੋਂ ਵਾਪਸ ਆ ਕੇ ਆਪਣੇ ਭਰਾ ਦੀ ਮੌਤ ਦਾ
NRI Post Desk · 34 ਦਿਨ ਪਹਿਲਾਂ · ਅੱਪਡੇਟ 26 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




