ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਸਿਰਫ਼ ਕੁਦਰਤ ਦੀ ਮਾਰ ਹੀ ਨਹੀਂ ਝੱਲ ਰਿਹਾ, ਸਗੋਂ ਸਰਕਾਰਾਂ ਦੀ ਅਣਦੇਖੀ ਨੇ ਉਸ ਦੀ ਆਰਥਿਕ ਹਾਲਤ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਹੈ। ਦੁਆਬਾ ਇਲਾਕੇ ਦੇ ਪ੍ਰਮੁੱਖ ਕਿਸਾਨਾਂ ਤੇ ਆਲੂ ਕਾਸ਼ਤਕਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਖੁਲਾਸਾ ਕੀਤਾ ਕਿ ਪਿਛਲੇ ਆਲੂਆਂ ਦੇ ਸੀਜ਼ਨ ਵਿੱਚ ਫ਼ਸਲ ਦਾ ਸਹੀ ਭਾਅ ਨਾ ਮਿਲਣ ਕਾਰਨ ਆਲੂ ਸਟੋਰਾਂ ਵਿੱਚ ਹੀ ਜਮ੍ਹਾਂ ਰਹਿ ਗਏ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਤੇ ਉਨ੍ਹਾਂ ਨੂੰ ਸਟੋਰਾਂ ਦਾ ਕਿਰਾਇਆ ਵੀ ਆਪਣੀ ਜੇਬ ਵਿੱਚੋਂ ਦੇਣਾ ਪਿਆ। ਹੁਣ ਝੋਨੇ ਦੇ ਸੀਜ਼ਨ ਮੌਕੇ ਮੌਸਮ ਵਿੱਚ ਨਮੀ ਕਾਰਨ ਫ਼ਸਲ ਮੰਡੀਆਂ ਵਿੱਚ ਦੇਰ ਨਾਲ ਪੁੱਜੀ, ਪਰ ਸਰਕਾਰ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਵੇਚਣ ਵਿੱਚ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਅਣਦੇਖੀ ਦੇ ਚੱਲਦਿਆਂ ਕਿਸਾਨ ਸਰਕਾਰੀ ਭਾਅ 'ਤੇ ਝੋਨਾ ਦੇਣ ਦੀ ਬਜਾਏ ਸਸਤੇ ਭਾਅ 'ਤੇ ਵੇਚਣ ਲਈ ਮਜਬੂਰ ਹੋ ਗਏ ਹਨ, ਜੋ ਉਨ੍ਹਾਂ ਦੀ ਆਰਥਿਕਤਾ 'ਤੇ ਸਿੱਧਾ ਅਸਰ ਪਾ ਰਿਹਾ ਹੈ। ਦੁਆਬਾ ਇਲਾਕੇ ਦੇ ਤਰਲੋਚਨ ਸਿੰਘ ਸੰਘਾ, ਅਮਰਜੀਤ ਸਿੰਘ ਸੰਘਾ, ਮੁਖਤਿਆਰ ਸਿੰਘ ਹੇਅਰ, ਜਵਾਹਰ ਲਾਲ ਖੁੰਗਰ, ਅਵਤਾਰ ਸਿੰਘ ਭੋਲਾ, ਜੁਗਰਾਜ ਸਿੰਘ ਜੱਗੀ, ਹਰਕੰਵਲ ਸਿੰਘ ਮੁੱਧ, ਸੁਰਜੀਤ ਸਿੰਘ ਹੇਅਰ, ਗੁਰਪ੍ਰੀਤ ਸਿੰਘ ਮੁੱਧ, ਬਲਵੀਰ ਸਿੰਘ ਸਹਿਮ, ਜਸਵਿੰਦਰ ਸਿੰਘ ਹੇਅਰ, ਅਵਤਾਰ ਸਿੰਘ ਮੱਲੀ, ਭੁਪਿੰਦਰ ਸਿੰਘ ਹੁੰਦਲ, ਨੰਬਰਦਾਰ ਬਲਵੀਰ ਸਿੰਘ ਹੁੰਦਲ ਸਮੇਤ ਵੱਖ-ਵੱਖ ਕਿਸਾਨਾਂ ਨਾਲ ਗੱਲ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਨਾਲ ਧੱਕਾ ਕਰਦੀਆਂ ਆਈਆਂ ਹਨ ਤੇ ਉਨ੍ਹਾਂ ਨੂੰ ਕੁਦਰਤੀ ਮਾਰਾਂ ਵੀ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਕੇ ਆਪਣੀ ਫ਼ਸਲ ਪਾਲਦਾ ਹੈ ਤਾਂ ਜੋ ਉਸ ਨੂੰ ਸਹੀ ਮੁੱਲ ਮਿਲ ਸਕੇ, ਪਰ ਸਰਕਾਰ ਦੀ ਇਸ ਅਣਦੇਖੀ ਨੇ ਉਸ ਦੀ ਮਿਹਨਤ ਨੂੰ ਬੇਅਰਥ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਜਿੱਥੇ ਪੂਰੇ ਦੇਸ਼ ਨੂੰ ਅੰਨ ਪਛਾਣ ਵਿੱਚ ਆਪਣਾ ਯੋਗਦਾਨ ਦਿੰਦਾ ਹੈ, ਉੱਥੇ ਸਰਕਾਰਾਂ ਨੂੰ ਵੀ ਕਿਸਾਨਾਂ ਦੀਆਂ ਫ਼ਸਲਾਂ ਦਾ ਸਹੀ ਭਾਅ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਮੁੱਦਾ ਸਿਰਫ਼ ਇੱਕ ਫ਼ਸਲ ਦਾ ਨਹੀਂ, ਸਗੋਂ ਪੂਰੇ ਦੇਸ਼ ਦੀ ਖੁਰਾਕ ਸੁਰੱਖਿਆ ਨਾਲ ਜੁੜਿਆ ਹੈ, ਕਿਉਂਕਿ ਜੇ ਅੰਨਦਾਤਾ ਹੀ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ ਤਾਂ ਇਸ ਦਾ ਅਸਰ ਸਮੁੱਚੇ ਖੇਤੀ ਢਾਂਚੇ 'ਤੇ ਪੈਣਾ ਲਾਜ਼ਮੀ ਹੈ।
ਮੰਡੀਆਂ 'ਚ ਰੁਲ ਰਿਹਾ ਅੰਨਦਾਤਾ: ਸਰਕਾਰਾਂ ਦੀ ਅਣਦੇਖੀ ਨੇ ਕਿਸਾਨਾਂ ਨੂੰ ਕੀ ਕੁਝ ਕਰਨ ਲਈ ਮਜਬੂਰ ਕੀਤਾ, ਜਾਣੋ ਪੂਰੀ ਕਹਾਣੀ
ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਸਿਰਫ਼ ਕੁਦਰਤ ਦੀ ਮਾਰ ਹੀ ਨਹੀਂ ਝੱਲ ਰਿਹਾ, ਸਗੋਂ ਸਰਕਾਰਾਂ ਦੀ ਅਣਦੇਖੀ ਨੇ ਉਸ ਦੀ ਆਰਥਿਕ ਹਾਲਤ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਹੈ। ਦੁਆਬਾ ਇਲਾਕੇ ਦੇ ਪ੍ਰਮੁੱਖ ਕਿਸਾਨਾਂ ਤੇ ਆਲੂ ਕਾਸ਼ਤਕਾਰਾਂ ਨੇ ਪੱਤਰਕਾਰਾਂ ਨ
NRI Post Desk · 6 ਦਿਨ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





