ਇਲਾਕੇ ਵਿੱਚ ਯੂਰੀਆ ਖਾਦ ਦੀ ਭਾਰੀ ਕਿੱਲਤ ਨੇ ਕਿਸਾਨਾਂ ਅਤੇ ਆਮ ਲੋਕਾਂ ਦੀ ਧੁੜਧੜੀ ਵਧਾ ਦਿੱਤੀ ਹੈ, ਜਿਸ ਕਾਰਨ ਅੱਜ ਇਲਾਕਾ ਸੰਘਰਸ਼ ਕਮੇਟੀ ਦਾ ਇੱਕ ਵੱਡਾ ਡੈਪੂਟੇਸ਼ਨ ਖਾਦ ਕਾਰਖਾਨਾ ਐੱਨਐੱਫਐੱਲ ਦੇ ਜੀਐੱਮ ਬੀ.ਬੀ ਗਰੋਵਰ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਡੈਪੂਟੇਸ਼ਨ ਨੇ ਸਪਸ਼ਟ ਮੰਗ ਰੱਖੀ ਕਿ ਐੱਨਐੱਫਐੱਲ ਆਪਣਾ ਵਿਕਰੀ ਕੇਂਦਰ ਖੋਲ੍ਹ ਕੇ ਯੂਰੀਆ ਖਾਦ ਦੀ ਸਪਲਾਈ ਨਿਰੰਤਰ ਜਾਰੀ ਰੱਖੇ, ਕਿਉਂਕਿ ਪਿਛਲੇ ਸਮੇਂ ਤੋਂ ਲਗਾਤਾਰ ਇਲਾਕੇ ਨੂੰ ਯੂਰੀਆ ਖਾਦ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੁਸਾਇਟੀਆਂ ਨੂੰ ਵੀ ਬਣਦਾ ਕੋਟਾ ਜਾਰੀ ਨਹੀਂ ਹੋ ਰਿਹਾ। ਇਸ ਮੌਕੇ ’ਤੇ ਜੀਐੱਮ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਛੇਤੀ ਹੀ ਵਿਕਰੀ ਕੇਂਦਰ ਖੋਲ੍ਹ ਕੇ ਇਲਾਕੇ ਦੇ ਲੋਕਾਂ ਨੂੰ ਖਾਦ ਸਬੰਧੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਵੀ ਜੀਐੱਮ ਨਾਲ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ’ਤੇ ਉਨ੍ਹਾਂ ਨੇ ਡੈਪੂਟੇਸ਼ਨ ਵਿੱਚ ਹਾਜ਼ਰ ਆਹੁਦੇਦਾਰਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਇਲਾਕੇ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ’ਤੇ ਇੱਕ ਮੰਗ ਪੱਤਰ ਵੀ ਜੀਐੱਮ ਨੂੰ ਦਿੱਤਾ ਗਿਆ, ਜਿਸ ਵਿੱਚ ਇਲਾਕੇ ਦੀਆਂ ਖਾਦ ਸਬੰਧੀ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ। ਅੱਜ ਦੇ ਇਸ ਡੈਪੂਟੇਸ਼ਨ ਵਿੱਚ ਇਲਾਕਾ ਸੰਘਰਸ਼ ਕਮੇਟੀ ਤੋਂ ਇਲਾਵਾ ਪੰਚ ਸਰਪੰਚ, ਨੰਬਰਦਾਰ, ਕੋਆਪਰੇਟਿਵ ਸੁਸਾਇਟੀਆ ਦੇ ਆਹੁਦੇਦਾਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ’ਤੇ ਹਰਦੇਵ ਸਿੰਘ ਮਜਾਰੀ ਪ੍ਰਧਾਨ ਇਲਾਕਾ ਸੰਘਰਸ਼ ਕਮੇਟੀ, ਟਿੱਕਾ ਯਸ਼ਵੀਰ ਚੰਦ ਭਲਾਣ, ਕਾਮਰੇਡ ਸੁਰਜੀਤ ਸਿੰਘ ਢੇਰ, ਪਿਆਰਾ ਸਿੰਘ ਭਲਾਣ, ਰਘਬੀਰ ਸਿੰਘ ਬੇਲਾ, ਕੁਲਦੀਪ ਸਿੰਘ ਬੇਲਾ, ਰਣਵੀਰ ਸਿੰਘ ਬੇਲਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਭਲਾਣ, ਸਤਵਿੰਦਰ ਸਿੰਘ ਭੰਗਲ, ਕਨਵਰ ਪੋਸਵਾਲ, ਡਾਕਟਰ ਜੀਵਨ ਚੌਧਰੀ, ਚੋਧਰੀ ਮੋਹਣ ਲਾਲ, ਚਮਨ ਲਾਲ, ਰਕੇਸ਼ ਚੌਧਰੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ, ਮਨਿੰਦਰ ਪਾਲ ਸਿੰਘ ਮਨੀ ਚੱਢਾ, ਡਾਕਟਰ ਰਵਿੰਦਰ ਦੀਵਾਨ, ਰਾਜ ਸਿੰਘ, ਪ੍ਰਦੀਪ ਸੋਨੀ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਡਵੋਕੇਟ ਵਿਸ਼ਾਲ ਸੈਣੀ, ਮਾਸਟਰ ਤਰਸੇਮ ਲਾਲ, ਤਰਸੇਮ ਚੰਦ ਅਜੌਲੀ, ਕਮਲ ਦੇਵ ਸ਼ਰਮਾ, ਪ੍ਰੇਮ ਸ਼ਰਮਾ ਭਾਰਦਵਾਜ, ਰਾਜੀਵ ਸ਼ਰਮਾ, ਕਸ਼ਮੀਰ ਸਿੰਘ ਨੰਗਲੀ, ਕੁਲਦੀਪ ਸਿੰਘ, ਸੁਮਨ ਸ਼ਰਮਾ, ਸੁਰਜੀਤ ਸਿੰਘ ਸਰਪੰਚ ਗੋਚਰ, ਕਰਨਵੀਰ ਸਿੰਘ ਸਿੱਧੂ, ਅਵਤਾਰ ਸਿੰਘ ਰੋਪੜ੍ਹ, ਗੁਰਪਾਲ ਸਿੰਘ, ਜੁਝਾਰ ਸਿੰਘ, ਰੁਪਿੰਦਰ ਪਾਲ ਸਿੰਘ, ਗੁਰਮਿੰਦਰ ਸਿੰਘ ਗੋਲਡੀ, ਹਰਜੋਤ ਸਿੰਘ ਹਨੀ ਮਜਾਰਾ, ਜਤਿੰਦਰ ਸਿੰਘ, ਸਤਨਾਮ ਸਿੰਘ ਨੰਗਲ ਅਤੇ ਐਨਐੱਫਐੱਲ ਯੂਨੀਅਨ ਦੇ ਅਹੁਦੇਦਾਰ ਕੁਲਦੀਪ ਸਿੰਘ ਥਲੂਹ, ਸੁਮਨ ਸ਼ਰਮਾ ਅਤੇ ਦਵਿੰਦਰ ਸ਼ਰਮਾ ਵੀ ਹਾਜ਼ਰ ਸਨ।
ਯੂਰੀਆ ਖਾਦ ਦੀ ਕਿੱਲਤ ਨੇ ਵਧਾਈ ਧੁੜਧੜੀ, ਐੱਨਐੱਫਐੱਲ ਦੇ ਜੀਐੱਮ ਕੋਲ ਪਹੁੰਚਿਆ ਦਬਾਅ
ਇਲਾਕੇ ਵਿੱਚ ਯੂਰੀਆ ਖਾਦ ਦੀ ਭਾਰੀ ਕਿੱਲਤ ਨੇ ਕਿਸਾਨਾਂ ਅਤੇ ਆਮ ਲੋਕਾਂ ਦੀ ਧੁੜਧੜੀ ਵਧਾ ਦਿੱਤੀ ਹੈ, ਜਿਸ ਕਾਰਨ ਅੱਜ ਇਲਾਕਾ ਸੰਘਰਸ਼ ਕਮੇਟੀ ਦਾ ਇੱਕ ਵੱਡਾ ਡੈਪੂਟੇਸ਼ਨ ਖਾਦ ਕਾਰਖਾਨਾ ਐੱਨਐੱਫਐੱਲ ਦੇ ਜੀਐੱਮ ਬੀ.ਬੀ ਗਰੋਵਰ ਨੂੰ ਮਿਲਿਆ। ਇਸ ਮੁਲਾਕਾ
NRI Post Desk · 28 ਦਿਨ ਪਹਿਲਾਂ · ਅੱਪਡੇਟ 1 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





