|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਜਾ ਵੜਿੰਗ ਨੇ ਅਹੁਦਾ ਛੱਡਣ ਮਗਰੋਂ ਕੀਤਾ ਇਹ ਵੱਡਾ ਖੁਲਾਸਾ, ਬੋਲੇ - ਪਹਿਲਾਂ ਵਾਲੇ ਤੇ ਹੁਣ ਵਾਲੇ ਰਾਜਾ ਵੜਿੰਗ 'ਚ ਫ਼ਰਕ ਹੈ

ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲ ਕੇ ਰਸਮੀ ਤੌਰ 'ਤੇ ਅਸਤੀਫਾ ਸੌਂਪ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ

NRI Post Desk · 48 ਦਿਨ ਪਹਿਲਾਂ · ਅੱਪਡੇਟ 1 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲ ਕੇ ਰਸਮੀ ਤੌਰ 'ਤੇ ਅਸਤੀਫਾ ਸੌਂਪ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਂ ਲੱਗੇਗਾ, ਪਹਿਲਾਂ ਵਾਂਗ ਨਜ਼ਰ ਆਉਣ ਲਈ, ਅਤੇ ਇਹ ਵੀ ਮੰਨਿਆ ਕਿ ਪਹਿਲਾਂ ਵਾਲੇ ਤੇ ਹੁਣ ਵਾਲੇ ਰਾਜਾ ਵੜਿੰਗ ਵਿੱਚ ਫ਼ਰਕ ਹੈ। ਪੀ.ਟੀ.ਸੀ. ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਲੰਬੇ ਸਮੇਂ ਤੱਕ ਇੱਕ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਅਹੁਦਾ ਛੱਡਣਾ ਸੁਭਾਵਿਕ ਤੌਰ 'ਤੇ ਭਾਵੁਕ ਪਲ ਹੁੰਦਾ ਹੈ, ਕਿਉਂਕਿ ਜੋ ਵਿਅਕਤੀ ਕਿਸੇ ਅਹੁਦੇ 'ਤੇ ਹੁੰਦਾ ਹੈ, ਇੱਕ ਦਿਨ ਉਸ ਨੂੰ ਉਹ ਅਹੁਦਾ ਛੱਡਣਾ ਹੀ ਪੈਂਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਹਮੇਸ਼ਾ ਇੱਕ ਯੋਧਾ ਲੀਡਰ ਵਾਂਗ ਰੈਲੀਆਂ ਅਤੇ ਧਰਨਿਆਂ ਵਿੱਚ ਨਜ਼ਰ ਆਉਂਦੇ ਰਹੇ ਹਨ ਪਰ ਅੱਜ ਕੁਝ ਵੱਖਰੇ ਅਤੇ ਭਾਵੁਕ ਨਜ਼ਰ ਆ ਰਹੇ ਹਨ, ਤਾਂ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਲਈ ਸਮਾਂ ਹੀ ਨਹੀਂ ਮਿਲਿਆ ਅਤੇ ਹੁਣ ਗੁਰੂ ਘਰ ਆਏ ਹਨ, ਇਸ ਲਈ ਕੁਝ ਸਮਾਂ ਲੱਗੇਗਾ, ਪਰ ਉਹ ਅੱਗੇ ਵੀ ਆਪਣੀ ਪੁਰਾਣੀ ਤਰ੍ਹਾਂ ਦੀ ਸਰਗਰਮੀ ਵਿੱਚ ਵਾਪਸ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਕੰਪਰੋਮਾਈਜ਼ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਰੰਧਾਵਾ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਚੰਨੀ ਸਾਹਿਬ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਜਾਵੇ ਅਤੇ ਭਾਜਪਾ ਨੂੰ ਵੀ ਵੱਡੀਆਂ-ਵੱਡੀਆਂ ਪੋਜ਼ੀਸ਼ਨਾਂ ਮਿਲਣ, ਕਿਉਂਕਿ ਉਹ ਚਾਹੁੰਦੇ ਹਨ ਕਿ ਰੱਬ ਸਾਰਿਆਂ ਨੂੰ ਸਭ ਕੁਝ ਦੇਵੇ ਅਤੇ ਉਨ੍ਹਾਂ ਦੀ ਡਿਊਟੀ ਜਿੱਥੇ ਵੀ ਲਗਾਈ ਜਾਵੇਗੀ, ਉਹ ਉੱਥੇ ਹਾਜ਼ਰ ਰਹਿਣਗੇ। ਸਚਿਨ ਪਾਇਲਟ ਦੇ ਪੰਜਾਬ ਕਾਂਗਰਸ ਇੰਚਾਰਜ ਬਣਨ ਤੋਂ ਤੁਰੰਤ ਬਾਅਦ ਅਹੁਦੇ ਤੋਂ ਹਟਾਏ ਜਾਣ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਨੂੰ ਅਜਿਹਾ ਲੱਗਿਆ ਹੋਵੇ ਅਤੇ ਉਨ੍ਹਾਂ ਸੁਣਿਆ ਹੈ ਕਿ ਸਚਿਨ ਪਾਇਲਟ ਨੇ ਕੋਈ ਰਿਪੋਰਟ ਸੌਂਪੀ ਹੈ ਜਿਸ ਤੋਂ ਬਾਅਦ ਐਕਸ਼ਨ ਹੋਇਆ ਹੈ। ਇਸ ਪੂਰੇ ਘਟਨਾਕ੍ਰਮ ਨੇ ਪੰਜਾਬ ਕਾਂਗਰਸ ਵਿੱਚ ਆਉਣ ਵਾਲੇ ਸਿਆਸੀ ਬਦਲਾਅ ਅਤੇ ਅੰਦਰੂਨੀ ਰਣਨੀਤੀ ਨੂੰ ਲੈ ਕੇ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!